ਫਰੀਦਕੋਟ: ਪੰਜਾਬੀ ਸਿਨੇਮਾਂ ਦੇ ਦਿੱਗਜ਼ ਅਦਾਕਾਰਾਂ ਵਿੱਚ ਸ਼ੁਮਾਰ ਕਰਵਾਉਂਦੇ ਅਦਾਕਾਰ ਚਰਨਜੀਤ ਸੰਧੂ ਦਾ ਅੱਜ ਅਚਾਨਕ ਦੇਹਾਂਤ ਹੋ ਗਿਆ ਹੈ। ਚਰਨਜੀਤ ਸੰਧੂ ਕਈ ਵੱਡੀਆਂ ਅਤੇ ਬਹੁ-ਚਰਚਿਤ ਪੰਜਾਬੀ ਫਿਲਮਾਂ ਦਾ ਹਿੱਸਾ ਰਹਿ ਚੁੱਕੇ ਹਨ। ਮਾਲਵਾ ਦੇ ਬਠਿੰਡਾ ਜ਼ਿਲ੍ਹੇ ਨਾਲ ਸਬੰਧ ਰੱਖਦੇ ਇਸ ਅਦਾਕਾਰ ਦਾ ਅੰਤਿਮ ਸਸਕਾਰ ਅੱਜ ਉਨਾਂ ਦੇ ਗ੍ਰਹਿ ਨਗਰ ਬੀਬੀ ਵਾਲਾ ਰੋਡ ਵਿਖੇ ਕੀਤਾ ਜਾਵੇਗਾ। ਇਸ ਦੌਰਾਨ ਸਿਨੇਮਾਂ ਨਾਲ ਜੁੜੀਆ ਕਈ ਅਹਿਮ ਸਖਸ਼ੀਅਤਾਂ ਉਨ੍ਹਾਂ ਨੂੰ ਫੁੱਲ ਭੇਂਟ ਕਰਨ ਪਹੁੰਚਣਗੀਆਂ।
ਮਸ਼ਹੂਰ ਅਦਾਕਾਰ ਚਰਨਜੀਤ ਸੰਧੂ ਦਾ ਦੇਹਾਂਤ, ਕਈ ਵੱਡੀਆਂ ਫਿਲਮਾਂ ਦਾ ਰਹਿ ਚੁੱਕੇ ਨੇ ਹਿੱਸਾ - Charanjit Sandhu Passed Away - CHARANJIT SANDHU PASSED AWAY
Charanjit Sandhu Passed Away: ਪੰਜਾਬੀ ਸਿਨੇਮਾ ਦੇ ਦਿੱਗਜ਼ ਅਦਾਕਾਰ ਚਰਨਜੀਤ ਸੰਧੂ ਦਾ ਅੱਜ ਦੇਹਾਂਤ ਹੋ ਗਿਆ ਹੈ। ਉਨ੍ਹਾਂ ਦਾ ਅੰਤਿਮ ਸਸਕਾਰ ਉਨ੍ਹਾਂ ਦੇ ਗ੍ਰਹਿ ਨਗਰ ਬੀਬੀ ਵਾਲਾ ਰੋਡ ਵਿਖੇ ਕੀਤਾ ਜਾਵੇਗਾ।
By ETV Bharat Entertainment Team
Published : Jun 30, 2024, 10:10 AM IST
ਅਦਾਕਾਰ ਚਰਨਜੀਤ ਸੰਧੂ ਇੰਨੀ ਦਿਨੀ ਕਈ ਅਹਿਮ ਪ੍ਰੋਜੈਕਟਸ ਨਾਲ ਜੁੜੇ ਹੋਏ ਸੀ। ਉਨ੍ਹਾਂ ਵੱਲੋ ਅਪਣੀਆਂ ਕੁਝ ਲਘੂ ਅਤੇ ਫੀਚਰ ਫਿਲਮਾਂ ਦੀ ਸ਼ੂਟਿੰਗ ਹਾਲ ਹੀ ਦੇ ਦਿਨਾਂ ਵਿੱਚ ਪੂਰੀ ਕੀਤੀ ਗਈ ਸੀ। ਇਹ ਅਦਾਕਾਰ ਯੂਨਾਈਟਡ ਕਿੰਗਡਮ ਵਿਖੇ ਰਹਿੰਦੇ ਸੀ। ਵਿਦੇਸ਼ੀ ਜਿੰਦਗੀ ਦੇ ਬਾਵਜੂਦ ਇਨ੍ਹਾਂ ਨੇ ਹਮੇਸ਼ਾਂ ਸਿਨੇਮਾਂ ਨੂੰ ਅਪਣੀ ਪਹਿਲੀ ਤਰਜੀਹ ਵਿੱਚ ਸ਼ਾਮਿਲ ਕੀਤਾ ਸੀ।
- 'ਬਿੱਗ ਬੌਸ' ਓਟੀਟੀ 3 ਦੇ ਪਹਿਲੇ 'ਵੀਕੈਂਡ ਕਾ ਵਾਰ' ਵਿੱਚ ਰੈਪਰ ਰਫਤਾਰ ਨਾਲ ਰੌਣਕਾਂ ਲਾਉਣਗੇ ਇਹ ਸਿਤਾਰੇ - Bigg Boss OTT 3
- ਬ੍ਰੈਸਟ ਕੈਂਸਰ ਉਤੇ ਹਿਨਾ ਖਾਨ ਦੀ ਪ੍ਰਸ਼ੰਸਕਾਂ ਲਈ ਵਿਸ਼ੇਸ਼ ਪੋਸਟ, ਬੋਲੀ-ਇਹ ਸਮਾਂ ਵੀ ਲੰਘ ਜਾਵੇਗਾ - hina khan Breast Cancer
- 'ਬੜੇ ਮੀਆਂ ਛੋਟੇ ਮੀਆਂ' ਦੇ ਨਿਰਮਾਤਾ 'ਤੇ 65 ਲੱਖ ਦਾ ਕਰਜ਼ਾ, ਅਜੇ ਵੀ ਬਾਕੀ ਹੈ ਸੋਨਾਕਸ਼ੀ-ਟਾਈਗਰ ਸਮੇਤ ਇਨ੍ਹਾਂ ਸਿਤਾਰਿਆਂ ਦੀ ਫੀਸ - Bade Miyan Chote Miyan producer
ਅਦਾਕਾਰ ਚਰਨਜੀਤ ਸੰਧੂ ਦਾ ਕਰੀਅਰ: ਜੇਕਰ ਅਦਾਕਾਰ ਚਰਨਜੀਤ ਸੰਧੂ ਦੇ ਕਰੀਅਰ ਬਾਰੇ ਗੱਲ ਕੀਤੀ ਜਾਵੇ, ਤਾਂ ਇਨ੍ਹਾਂ ਦੀਆਂ ਹਾਲ ਹੀ ਵਿੱਚ ਕੀਤੀਆ ਫਿਲਮਾਂ ਦੁੱਲਾ ਵੈਲੀ, ਜਵਾਈ ਅਤੇ ਲਾਜੋ ਰਹੀਆਂ ਹਨ। ਇਨ੍ਹਾਂ ਫਿਲਮਾਂ ਵਿੱਚ ਉਨ੍ਹਾਂ ਵੱਲੋ ਨਿਭਾਈ ਪ੍ਰਭਾਵੀ ਭੂਮਿਕਾ ਨੂੰ ਦਰਸ਼ਕਾਂ ਵੱਲੋ ਕਾਫ਼ੀ ਪਸੰਦ ਕੀਤਾ ਗਿਆ ਸੀ। ਰੰਗਮੰਚ ਤੋਂ ਅਪਣੇ ਅਦਾਕਾਰੀ ਸਫ਼ਰ ਦਾ ਆਗਾਜ਼ ਕਰਨ ਵਾਲੇ ਇਹ ਅਦਾਕਾਰ ਨਾਟਕਾਂ ਵਿੱਚ ਵੀ ਅਪਣੇ ਸ਼ਾਨਦਾਰ ਅਭਿਨੈ ਦਾ ਇਜ਼ਹਾਰ ਕਰਵਾ ਚੁੱਕੇ ਹਨ। ਇਨ੍ਹਾਂ ਵੱਲੋ ਖੇਡੇ ਗਏ ਨਾਟਕਾਂ ਵਿੱਚ ਟੋਭਾ ਟੇਕ ਸਿੰਘ, ਮੁਰਗੀ ਖਾਨਾ, ਸਾਢੇ ਤਿੰਨ ਲੱਤਾ ਵਾਲਾ ਮੇਜ਼, ਵਿਕਰਮ ਤੇ ਬੇਤਾਲ, ਸ਼ਵਿਆ ਦੀ ਰੁੱਤ, ਕੁਦਰਤ ਦੇ ਸਭ ਬੰਦੇ, ਕਹਾਣੀ ਇੱਕ ਪਿੰਡ ਦੀ ਅਤੇ ਪੱਧਰ ਦਿਲ ਆਦਿ ਸ਼ੁਮਾਰ ਰਹੇ ਹਨ। ਪੰਜਾਬ ਤੋਂ ਲੈ ਕੇ ਸੱਤ ਸਮੁੰਦਰ ਪਾਰ ਤੱਕ ਆਪਣੀ ਕਲਾਂ ਦਾ ਲੋਹਾ ਮੰਨਵਾਉਣ ਵਾਲੇ ਇਸ ਬੇਹਤਰੀਣ ਕਲਾਕਾਰ ਦੀ ਮੌਤ 'ਤੇ ਫਿਲਮ ਅਤੇ ਰੰਗਮੰਚ ਕਲਾਕਾਰਾ ਵੱਲੋ ਦੁੱਖ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਹੈ।