ਚੰਡੀਗੜ੍ਹ:ਪੰਜਾਬੀ ਸੰਗੀਤ ਜਗਤ ਵਿੱਚ ਇੰਨੀਂ ਦਿਨੀਂ ਵੰਨ-ਸੁਵੰਨਤਾ ਭਰੇ ਕਈ ਸੰਗੀਤਕ ਰੰਗ ਵੇਖਣ ਅਤੇ ਸੁਣਨ ਨੂੰ ਮਿਲ ਰਹੇ ਹਨ, ਜਿੰਨ੍ਹਾਂ ਵਿਚਕਾਰ ਹੀ ਪ੍ਰਭਾਵ ਵਿਖਾ ਰਹੀ ਰੂਹਾਨੀਅਤ ਭਰੇ ਸੰਗੀਤ ਦੀ ਗਰਿਮਾ ਨੂੰ ਹੋਰ ਗੂੜੇ ਰੰਗ ਅਤੇ ਭਾਵਪੂਰਨ ਅਹਿਸਾਸ ਦੇਣ ਜਾ ਰਿਹਾ ਹੈ ਆਉਣ ਵਾਲਾ ਧਾਰਮਿਕ ਗੀਤ 'ਜਗਿ ਚਾਨਣੁ ਹੋਆ', ਜੋ ਜਲਦ ਵੱਖ ਵੱਖ ਸੰਗੀਤਕ ਪਲੇਟਫ਼ਾਰਮ ਉਪਰ ਰਿਲੀਜ਼ ਹੋਣ ਜਾ ਰਿਹਾ ਹੈ।
'ਸਾਜ਼ ਨਵਾਜ਼' ਦੇ ਲੇਬਲ ਅਧੀਨ ਪੇਸ਼ ਕੀਤੇ ਜਾ ਰਹੇ ਇਸ ਰਿਲੀਜ਼ ਗਾਣੇ ਦੀ ਸ਼ਬਦਬੱਧਤਾ ਨੌਜਵਾਨ ਅਤੇ ਉਭਰਦੇ ਗੀਤਕਾਰ ਮਨੀ ਮਨਜੋਤ ਵੱਲੋਂ ਕੀਤੀ ਗਈ ਹੈ, ਜਿੰਨ੍ਹਾਂ ਵੱਲੋਂ ਲਿਖੇ ਬੇਸ਼ੁਮਾਰ ਗੀਤ ਅਪਾਰ ਮਕਬੂਲੀਅਤ ਹਾਸਿਲ ਕਰਨ ਵਿੱਚ ਸਫ਼ਲ ਰਹੇ ਹਨ।
ਸੰਗੀਤਕ ਗਲਿਆਰਿਆਂ ਵਿੱਚ ਸਲਾਹੁਤਾ ਦਾ ਕੇਂਦਰ ਬਿੰਦੂ ਬਣੇ ਇਸ ਗਾਣੇ ਦਾ ਮਿਊਜ਼ਿਕ ਵੀਡੀਓ ਵੀ ਬੇਹੱਦ ਸ਼ਾਨਦਾਰ ਬਣਾਇਆ ਗਿਆ ਹੈ, ਜਿਸ ਦਾ ਨਿਰਦੇਸ਼ਨ ਬੰਟੀ ਚਾਹਲ ਵੱਲੋਂ ਕੀਤਾ ਗਿਆ ਹੈ, ਜਿੰਨ੍ਹਾਂ ਵੱਲੋਂ ਆਹਲਾ ਫਿਲਮਾਂਕਣ ਅਧੀਨ ਉਕਤ ਗਾਣੇ ਦਾ ਵਜ਼ੂਦ ਤਰਾਸ਼ਿਆ ਗਿਆ ਹੈ।
ਮਿਊਜ਼ਿਕ ਇੰਡਸਟਰੀ ਵਿੱਚ ਮਾਣਮੱਤੀ ਭੱਲ ਸਥਾਪਿਤ ਕਰਦੇ ਜਾ ਰਹੇ ਗਾਇਕ ਹਸਰਤ ਵੱਲੋਂ ਮਨ ਨੂੰ ਮੋਹ ਲੈਣ ਵਾਲੇ ਅਪਣੇ ਹੀ ਸੰਗੀਤ ਸੰਯੋਜਨ ਅਧੀਨ ਤਿਆਰ ਕੀਤੇ ਗਏ ਉਕਤ ਧਾਰਮਿਕ ਗੀਤ ਦੇ ਮਿਊਜ਼ਿਕ ਵੀਡੀਓ ਨੂੰ ਚਾਰ ਚੰਨ ਲਾਉਣ ਵਿੱਚ ਡੀਓਪੀ ਹਰਪ੍ਰੀਤ ਤੋਂ ਇਲਾਵਾ ਪਾਲੀਵੁੱਡ ਕਲਾਕਾਰ ਮਲਕੀਤ ਰੌਣੀ, ਰੁਪਿੰਦਰ ਰੂਪੀ, ਨਵਦੀਪ ਕਲੇਰ ਵੱਲੋਂ ਵੀ ਅਹਿਮ ਭੂਮਿਕਾ ਨਿਭਾਈ ਗਈ ਹੈ, ਜਦਕਿ ਲਾਈਨ ਨਿਰਮਾਤਾ ਮਨੀ ਗਿੱਲ ਦੁਆਰਾ ਵੀ ਇਸ ਗੀਤ ਦੀ ਖੂਬਸੂਰਤੀ ਵਿੱਚ ਇਜ਼ਾਫਾ ਕਰਨ ਲਈ ਜੀਅ ਜਾਨ ਤਰੱਦਦ ਨੂੰ ਅੰਜ਼ਾਮ ਦਿੱਤਾ ਗਿਆ ਹੈ।
ਓਧਰ ਦਿਲਾਂ ਨੂੰ ਝੰਜੋੜ ਦੇਣ ਵਾਲੇ ਉਕਤ ਧਾਰਮਿਕ ਗੀਤ ਦਾ ਲੇਖਨ ਕਰਨ ਵਾਲੇ ਗੀਤਕਾਰ ਮਨੀ ਮਨਜੋਤ ਦੇ ਹੁਣ ਤੱਕ ਦੇ ਗੀਤਕਾਰੀ ਕਰੀਅਰ ਵੱਲ ਝਾਤ ਮਾਰੀ ਜਾਵੇ ਤਾਂ ਬਤੌਰ ਗੀਤਕਾਰ ਉਹ ਬਾਲੀਵੁੱਡ ਗਲਿਆਰਿਆਂ ਤੱਕ ਅਪਣੀ ਧਾਕ ਜਮਾਉਣ 'ਚ ਸਫ਼ਲ ਰਹੇ ਹਨ, ਜਿੰਨ੍ਹਾਂ ਵੱਲੋਂ ਲਿਖੇ ਅਤੇ ਅਪਾਰ ਮਕਬੂਲੀਅਤ ਹਾਸਿਲ ਕਰ ਰਹੇ ਹਾਲੀਆ ਗਾਣੇ 'ਆਜ ਤੁਮ ਮੇਰੇ ਹੋ ਜਾਓ' ਨੂੰ ਜਿੱਥੇ ਮਸ਼ਹੂਰ ਗਾਇਕ ਰਾਹਤ ਫਤਿਹ ਅਲੀ ਖਾਨ ਵੱਲੋਂ ਆਵਾਜ਼ ਦਿੱਤੀ ਗਈ ਹੈ, ਉੱਥੇ ਉਨ੍ਹਾਂ ਦੇ ਕੁਝ ਹੋਰ ਗੀਤਾਂ ਨੂੰ ਵੀ ਨਾਮੀ-ਗਿਰਾਮੀ ਗਾਇਕ ਅਪਣੀਆਂ ਅਵਾਜ਼ਾਂ ਦੇ ਚੁੱਕੇ ਹਨ।
ਇਹ ਵੀ ਪੜ੍ਹੋ: