ਚੰਡੀਗੜ੍ਹ: ਪੰਜਾਬੀ ਗਾਣਿਆਂ ਅਤੇ ਗਾਇਕਾਂ ਦੀ ਧਾਂਕ ਦੁਨੀਆਂ ਭਰ ਵਿੱਚ ਹੋਰ ਪ੍ਰਭਾਵੀ ਰੂਪ ਅਤੇ ਰੁਖ਼ ਅਖ਼ਤਿਆਰ ਕਰਦੀ ਜਾ ਰਹੀ ਹੈ, ਜਿਸ ਦੇ ਮੱਦੇਨਜ਼ਰ ਹੀ ਵਿਸ਼ਾਲਤਾ ਅਖ਼ਤਿਆਰ ਕਰਦੇ ਜਾ ਰਹੇ ਇਸ ਦਾਇਰੇ ਹੀ ਅਹਿਸਾਸ ਕਰਵਾ ਰਿਹਾ ਹੈ, ਹਾਲ ਹੀ ਰਿਲੀਜ਼ ਹੋਇਆ ਅਤੇ ਨਵੇਂ ਦਿਸਹਿੱਦੇ ਸਿਰਜ ਰਿਹਾ ਗਾਣਾ 'ਫਲਾਈ ਕਰਕੇ', ਜੋ ਹੁਣ ਕੈਨੇਡਾ ਬਿਲਬੋਰਡ ਉਤੇ ਵੀ ਅਪਣੀ ਮੌਜ਼ੂਦਗੀ ਦਰਜ ਕਰਵਾਉਣ ਵਿੱਚ ਸਫ਼ਲ ਰਿਹਾ ਹੈ।
'ਸਪੀਡ ਰਿਕਾਰਡਸ' ਵੱਲੋਂ ਵੱਡੇ ਪੱਧਰ ਉੱਪਰ ਸੰਗੀਤਕ ਮਾਰਕੀਟ ਵਿੱਚ ਜਾਰੀ ਕੀਤੇ ਗਏ ਉਕਤ ਗਾਣੇ ਨੂੰ ਅਵਾਜ਼ਾਂ ਨੌਜਵਾਨ ਅਤੇ ਪ੍ਰਤਿਭਾਵਾਨ ਗਾਇਕ ਜੋੜੀ ਸੱਬਾ ਅਤੇ ਜੈਸਮੀਨ ਅਖ਼ਤਰ ਵੱਲੋਂ ਦਿੱਤੀਆਂ ਗਈਆਂ ਹਨ, ਜਦਕਿ ਇਸ ਗੀਤ ਦੇ ਬੋਲ ਅਤੇ ਕੰਪੋਜੀਸ਼ਨ ਦੀ ਸਿਰਜਣਾ ਵੀ ਸੱਬਾ ਵੱਲੋਂ ਹੀ ਅੰਜ਼ਾਮ ਦਿੱਤੀ ਹੈ।
ਸੰਗੀਤ ਗਲਿਆਰਿਆਂ ਵਿੱਚ ਧੂੰਮਾਂ ਪਾ ਦੇਣ ਵਾਲੇ ਇਸ ਗਾਣੇ ਨੇ ਉਕਤ ਦੋਹਾਂ ਗਾਇਕਾ ਨੂੰ ਚੋਟੀ ਦੇ ਸਟਾਰ ਗਾਇਕਾ ਦੀ ਸ਼੍ਰੇਣੀ ਵਿੱਚ ਲਿਆ ਖੜ੍ਹਾ ਕੀਤਾ ਹੈ, ਜਿੰਨ੍ਹਾਂ ਦੇ ਚੁਫੇਂਰਿਓ ਸਲਾਹੁਤਾ ਹਾਸਿਲ ਕਰ ਰਹੇ ਇਸ ਗਾਣੇ ਨੂੰ ਹੋਰ ਚਾਰ ਚੰਨ ਲਾਉਣ ਵਿੱਚ ਚਰਚਿਤ ਮਾਡਲ ਅਤੇ ਅਦਾਕਾਰਾ ਪ੍ਰਾਂਜਲ ਦਾਹੀਆ ਵੱਲੋਂ ਵੀ ਅਹਿਮ ਭੂਮਿਕਾ ਨਿਭਾਈ ਗਈ ਹੈ, ਜਿਸ ਦੀ ਉਕਤ ਗਾਣੇ ਸੰਬੰਧਤ ਮਿਊਜ਼ਿਕ ਵੀਡੀਓ ਵਿੱਚ ਕੀਤੀ ਫੀਚਰਿੰਗ ਨੂੰ ਦਰਸ਼ਕਾਂ ਵੱਲੋਂ ਖਾਸਾ ਪਸੰਦ ਕੀਤਾ ਜਾ ਰਿਹਾ ਹੈ।