ਚੰਡੀਗੜ੍ਹ: ਧਾਰਮਿਕ ਸੰਗੀਤ ਸਫ਼ਾਵਾਂ 'ਚ ਸਰਗਰਮ ਗਾਇਕ ਰੌਸ਼ਨ ਪ੍ਰਿੰਸ ਲੰਮੇਂ ਵਕਫ਼ੇ ਬਾਅਦ ਮੁੜ ਕਮਰਸ਼ਿਅਲ ਗਾਇਕੀ ਵੱਲ ਰੁਖ਼ ਕਰਦੇ ਨਜ਼ਰੀ ਆ ਰਹੇ ਹਨ, ਜੋ ਅਪਣਾ ਨਵਾਂ ਗਾਣਾ 'ਸਮਝਾਂ ਤੋਂ ਬਾਹਰ' 12 ਫ਼ਰਵਰੀ ਨੂੰ ਸੰਗੀਤ ਪ੍ਰੇਮੀਆਂ ਅਤੇ ਅਪਣੇ ਚਾਹੁੰਣ ਵਾਲਿਆਂ ਦੇ ਸਨਮੁੱਖ ਕਰਨ ਜਾ ਰਹੇ ਹਨ, ਜਿੰਨ੍ਹਾਂ ਦੀ ਸੁਰੀਲੀ ਅਵਾਜ਼ ਵਿੱਚ ਸੱਜਿਆ ਇਹ ਟ੍ਰੈਕ ਜਲਦ ਵੱਖ-ਵੱਖ ਸੰਗੀਤਕ ਪਲੇਟਫ਼ਾਰਮ ਅਤੇ ਚੈੱਨਲਸ ਉਪਰ ਅਪਣੀ ਉਪ-ਸਥਿਤੀ ਦਰਜ ਕਰਵਾਏਗਾ।
'ਬਲੈਕ ਸਟੂਡਿਓਜ਼' ਅਤੇ 'ਰੌਸ਼ਨ ਪ੍ਰਿੰਸ ਇੰਟਰਟੇਨਰਜ਼' ਵੱਲੋਂ ਪੇਸ਼ ਕੀਤੇ ਜਾ ਰਹੇ ਇਸ ਸਦਾ ਬਹਾਰ ਗੀਤ ਦੇ ਬੋਲ 'ਜੇਪੀ 47' ਨੇ ਰਚੇ ਹਨ, ਜਦਕਿ ਇਸ ਦਾ ਸੰਗੀਤ ਮੈਡਮਿਕਸ ਦੁਆਰਾ ਤਿਆਰ ਕੀਤਾ ਗਿਆ ਹੈ, ਜਿੰਨ੍ਹਾਂ ਦੋਹਾਂ ਦੀ ਬਿਹਤਰੀਨ ਸੰਗੀਤਕ ਸੁਮੇਲਤਾ ਅਧੀਨ ਵਜ਼ੂਦ ਵਿੱਚ ਲਿਆਂਦੇ ਗਏ ਇਸ ਖੂਬਸੂਰਤ ਗਾਣੇ ਨੂੰ ਗਾਇਕ ਰੌਸ਼ਨ ਪ੍ਰਿੰਸ ਵੱਲੋਂ ਬੇਹੱਦ ਪ੍ਰਭਾਵਪੂਰਨ ਅੰਦਾਜ਼ ਵਿੱਚ ਗਾਇਆ ਗਿਆ ਹੈ।
ਨੌਜਵਾਨੀ ਮਨਾਂ ਅਤੇ ਪਿਆਰ ਸਨੇਹ ਭਰੇ ਜਜ਼ਬਾਤਾਂ ਦੀ ਤਰਜ਼ਮਾਨੀ ਕਰਦੇ ਉਕਤ ਗਾਣੇ ਦਾ ਮਿਊਜ਼ਿਕ ਵੀਡੀਓ ਵੀ ਬੇਹੱਦ ਸ਼ਾਨਦਾਰ ਬਣਾਇਆ ਗਿਆ ਹੈ, ਜਿਸ ਦੀ ਨਿਰਦੇਸ਼ਨਾਂ ਨੀਰਜ ਕੇ ਰਾਠੀ ਅਤੇ ਸੋਹੀ ਸੈਣੀ ਦੁਆਰਾ ਕੀਤੀ ਗਈ ਹੈ।