ਪੰਜਾਬ

punjab

ETV Bharat / entertainment

ਇਸ ਚੀਜ਼ ਤੋਂ ਦਿਨ-ਰਾਤ ਡਰਦੇ ਨੇ ਕੁਲਵਿੰਦਰ ਬਿੱਲਾ, ਗਾਇਕ ਨੇ ਖੁਦ ਕੀਤਾ ਖੁਲਾਸਾ - PUNJABI SINGER

ਹਾਲ ਹੀ ਵਿੱਚ ਗਾਇਕ ਕੁਲਵਿੰਦਰ ਬਿੱਲਾ ਨੇ ਅਦਾਕਾਰ ਰਘਵੀਰ ਬੋਲੀ ਦੇ ਸ਼ੋਅ 'ਸ਼ਹਿਰ ਦੀ ਗੇੜੀ' ਵਿੱਚ ਸ਼ਿਰਕਤ ਕੀਤੀ।

Singer Kulwinder Billa
Singer Kulwinder Billa (facebook @Kulwinder Billa)

By ETV Bharat Entertainment Team

Published : Nov 16, 2024, 5:13 PM IST

Updated : Nov 16, 2024, 5:21 PM IST

ਚੰਡੀਗੜ੍ਹ: 'ਟਾਈਮ ਟੇਬਲ', 'ਟਿੱਚ ਬਟਨ', 'ਸੰਗਦੀ ਸੰਗਦੀ' ਵਰਗੇ ਗੀਤਾਂ ਲਈ ਜਾਣੇ ਜਾਂਦੇ ਗਾਇਕ ਕੁਲਵਿੰਦਰ ਬਿੱਲਾ ਇਸ ਸਮੇਂ ਅਦਾਕਾਰ ਰਘਵੀਰ ਬੋਲੀ ਦੇ ਸ਼ੋਅ 'ਸ਼ਹਿਰ ਦੀ ਗੇੜੀ' ਕਾਰਨ ਕਾਫੀ ਚਰਚਾ ਦਾ ਵਿਸ਼ਾ ਬਣੇ ਹੋਏ ਹਨ। ਇਸ ਦੌਰਾਨ ਗਾਇਕ ਨੇ ਆਪਣੇ ਜੀਵਨ ਨਾਲ ਸੰਬੰਧਤ ਕਾਫੀ ਸ਼ਾਨਦਾਰ ਗੱਲਾਂ ਸਾਂਝੀਆਂ ਕੀਤੀਆਂ ਅਤੇ ਆਪਣੀ ਜ਼ਿੰਦਗੀ ਦੇ ਸਭ ਤੋਂ ਵੱਡੇ ਡਰ ਬਾਰੇ ਵੀ ਖੁਲਾਸਾ ਕੀਤਾ।

ਕਿਸ ਚੀਜ਼ ਤੋਂ ਡਰਦੇ ਨੇ ਗਾਇਕ ਕੁਲਵਿੰਦਰ ਬਿੱਲਾ

ਗਾਇਕ ਕੁਲਵਿੰਦਰ ਬਿੱਲਾ ਨੇ ਅਦਾਕਾਰ ਰਘਵੀਰ ਬੋਲੀ ਦੇ ਸ਼ੋਅ 'ਸ਼ਹਿਰ ਦੀ ਗੇੜੀ' ਵਿੱਚ ਦੱਸਿਆ, "ਮੈਨੂੰ ਇੱਕ ਚੀਜ਼ ਤੋਂ ਬਹੁਤ ਡਰ ਲੱਗਦਾ ਹੈ, ਇਹ ਸਿਰਫ਼ ਕਹਿਣ ਦੀ ਗੱਲ ਨਹੀਂ ਹੈ। ਮੈਨੂੰ ਫਿਲਮਾਂ ਆਉਣ, ਗਾਣੇ ਆਉਣ, ਚੱਲਣ-ਨਾ ਚੱਲਣ, ਕੁੱਝ ਵੀ ਹੋਵੇ...ਉਤਰਾਅ-ਚੜ੍ਹਾਅ ਜ਼ਿੰਦਗੀ ਦੇ ਚੱਲਦੇ ਰਹਿੰਦੇ ਨੇ, ਮੈਨੂੰ ਇਸਦੀ ਕੋਈ ਚਿੰਤਾ ਨਹੀਂ...ਪਰ ਮੈਨੂੰ ਇੱਕ ਚੀਜ਼ ਤੋਂ ਬਹੁਤ ਡਰ ਲੱਗਦਾ ਹੈ, ਉਹ ਹੈ ਮੇਰੇ ਪਿਓ ਬੁੱਢੇ ਹੋ ਰਹੇ ਆ...ਵੱਡੇ ਹੋ ਰਹੇ ਆ...ਇਸ ਚੀਜ਼ ਦਾ ਮੈਨੂੰ ਬਹੁਤ ਡਰ ਲੱਗਦਾ ਹੈ, ਹੁਣ ਡੈਡੀ ਦੇ ਹੁੰਦੇ ਹੋਏ ਕੋਈ ਫਿਕਰ ਨਹੀਂ ਮੈਨੂੰ...ਸਾਰਾ ਕੁੱਝ ਉਹੀ ਦੇਖਦੇ ਨੇ...ਮਾਂ ਪਿਓ ਬਹੁਤ ਵੱਡੀ ਚੀਜ਼ ਹੁੰਦੀ ਹੈ, ਉਹ ਤਾਂ ਬਹੁਤ ਭਾਗਾਂ ਵਾਲੇ ਹੁੰਦੇ ਨੇ ਜਿੰਨਾ ਕੋਲ ਮਾਂ-ਪਿਓ ਹੈ। ਜਿੰਨ੍ਹਾਂ ਦੇ ਮਾਂ ਪਿਓ ਤੁਰ ਜਾਂਦੇ ਨੇ, ਉਨ੍ਹਾਂ ਨੂੰ ਦੇਖ ਕੇ ਬਹੁਤ ਡਰ ਲੱਗਦਾ ਹੈ ਵੀ ਮਾਂ-ਪਿਓ ਬੁੱਢੇ ਹੋ ਰਹੇ ਨੇ।'

ਇਸ ਦੌਰਾਨ ਜੇਕਰ ਗਾਇਕ ਕੁਲਵਿੰਦਰ ਬਿੱਲਾ ਬਾਰੇ ਹੋਰ ਗੱਲ ਕਰੀਏ ਤਾਂ ਕੁਲਵਿੰਦਰ ਬਿੱਲਾ ਪੰਜਾਬੀ ਸੰਗੀਤ ਜਗਤ ਦਾ ਸ਼ਾਨਦਾਰ ਗਾਇਕ ਹੈ, ਇਸ ਤੋਂ ਇਲਾਵਾ ਗਾਇਕ ਨੇ 2018 ਵਿੱਚ ਆਈ ਫਿਲਮ 'ਸੂਬੇਦਾਰ ਜੋਗਿੰਦਰ ਸਿੰਘ' ਨਾਲ ਅਦਾਕਾਰੀ ਦੀ ਦੁਨੀਆਂ ਵਿੱਚ ਪੈਰ ਰੱਖਿਆ ਹੈ। ਗਾਇਕ 'ਅੱਡੀਆਂ ਚੁੱਕ ਚੁੱਕ', 'ਚਿਹਰੇ', 'ਤਿਆਰੀ ਹਾਂ ਦੀ' ਅਤੇ 'ਟਾਈਮ ਟੇਬਲ' ਵਰਗੇ ਕਈ ਬਿਹਤਰੀਨ ਗੀਤਾਂ ਲਈ ਪੰਜਾਬੀ ਸੰਗੀਤ ਜਗਤ ਵਿੱਚ ਅਲੱਗ ਪਹਿਚਾਣ ਬਣਾ ਚੁੱਕੇ ਹਨ।

ਇਹ ਵੀ ਪੜ੍ਹੋ:

Last Updated : Nov 16, 2024, 5:21 PM IST

ABOUT THE AUTHOR

...view details