ਪੰਜਾਬ

punjab

ETV Bharat / entertainment

ਖ਼ਤਮ ਹੋਈ ਸਤਿੰਦਰ ਸਰਤਾਜ ਦੀ ਫਿਲਮ 'ਹੁਸ਼ਿਆਰ ਸਿੰਘ' ਦੀ ਸ਼ੂਟਿੰਗ, ਟੀਮ ਨੇ 6 ਕੇਕ ਕੱਟ ਕੇ ਮਨਾਇਆ ਜਸ਼ਨ

ਹਾਲ ਹੀ ਵਿੱਚ ਸਤਿੰਦਰ ਸਰਤਾਜ ਨੇ ਆਪਣੀ ਨਵੀਂ ਫਿਲਮ 'ਹੁਸ਼ਿਆਰ ਸਿੰਘ' ਦੀ ਸ਼ੂਟਿੰਗ ਪੂਰੀ ਕੀਤੀ ਹੈ।

By ETV Bharat Entertainment Team

Published : 5 hours ago

Satinder Sartaj
Satinder Sartaj (instagram)

ਚੰਡੀਗੜ੍ਹ: ਹਾਲ ਹੀ ਦੇ ਸਮੇਂ ਦੌਰਾਨ ਸਾਹਮਣੇ ਆਈਆਂ ਕਈ ਬਿਹਤਰੀਨ ਫਿਲਮਾਂ ਦਾ ਹਿੱਸਾ ਰਹੇ ਗਾਇਕ ਅਤੇ ਅਦਾਕਾਰ ਸਤਿੰਦਰ ਸਰਤਾਜ ਵੱਲੋਂ ਅਪਣੀ ਨਵੀਂ ਫਿਲਮ 'ਹੁਸ਼ਿਆਰ ਸਿੰਘ' (ਆਪਣਾ ਅਰਸਤੂ) ਦੀ ਸ਼ੂਟਿੰਗ ਉਨ੍ਹਾਂ ਵੱਲੋਂ ਪੂਰੀ ਕਰ ਲਈ ਗਈ ਹੈ, ਜਿਸ ਦੀ ਸੰਪੂਰਨਤਾ ਖੁਸ਼ੀ ਨੂੰ ਪੂਰੀ ਟੀਮ ਵੱਲੋਂ ਇੱਕ ਦੂਸਰੇ ਨਾਲ ਜੋਸ਼-ਓ-ਖਰੋਸ਼ ਨਾਲ ਸਾਂਝਾ ਕੀਤਾ ਗਿਆ।

ਸੁਪ੍ਰਸਿੱਧ ਫਿਲਮ ਨਿਰਮਾਣ ਕੰਪਨੀ 'ਓਮਜੀ ਸਿਨੇ ਵਰਲਡ' ਅਤੇ 'ਸਰਤਾਜ ਫਿਲਮਜ਼' ਵੱਲੋਂ ਸੁਯੰਕਤ ਰੂਪ ਵਿੱਚ ਨਿਰਮਿਤ ਅਤੇ ਪੇਸ਼ ਕੀਤੀ ਜਾ ਰਹੀ ਇਸ ਫਿਲਮ ਦਾ ਲੇਖਨ ਜਗਦੀਪ ਵੜਿੰਗ, ਜਦਕਿ ਨਿਰਦੇਸ਼ਨ ਉਦੈ ਪ੍ਰਤਾਪ ਸਿੰਘ ਦੁਆਰਾ ਕੀਤਾ ਗਿਆ ਹੈ।

ਪੰਜਾਬ ਦੇ ਮੋਹਾਲੀ ਲਾਗਲੇ ਵੱਖ-ਵੱਖ ਹਿੱਸਿਆਂ ਵਿੱਚ ਮੁਕੰਮਲ ਕੀਤੀ ਗਈ ਉਕਤ ਫਿਲਮ ਅਲਹਦਾ ਸਿਨੇਮਾ ਸਿਰਜਣਾ ਸਾਂਚੇ ਅਧੀਨ ਬਣਾਈ ਜਾ ਰਹੀ, ਜਿਸ ਵਿੱਚ ਗਾਇਕ ਅਤੇ ਅਦਾਕਾਰ ਸਤਿੰਦਰ ਸਰਤਾਜ ਅਤੇ ਸਿੰਮੀ ਚਾਹਲ ਲੀਡ ਜੋੜੀ ਵਜੋਂ ਨਜ਼ਰ ਆਉਣਗੇ, ਜੋ ਪਹਿਲੀ ਵਾਰ ਇਕੱਠਿਆਂ ਸਕ੍ਰੀਨ ਸ਼ੇਅਰ ਕਰਨ ਜਾ ਰਹੇ ਹਨ।

ਪਰਿਵਾਰਿਕ ਡਰਾਮਾ ਅਤੇ ਸੰਗੀਤਮਈ ਰੰਗਾਂ ਨਾਲ ਅੋਤ-ਪੋਤ ਇਸ ਅਰਥ-ਭਰਪੂਰ ਪੰਜਾਬੀ ਫਿਲਮ ਵਿੱਚ ਰਾਣਾ ਰਣਬੀਰ, ਸੁਖਵਿੰਦਰ ਰਾਜ ਆਦਿ ਵੀ ਮਹੱਤਵਪੂਰਨ ਰੋਲ ਪਲੇ ਕਰ ਰਹੇ ਹਨ। ਸਾਲ 2023 ਵਿੱਚ ਰਿਲੀਜ਼ ਹੋਈ ਅਤੇ ਵਿਜੈ ਕੁਮਾਰ ਅਰੋੜਾ ਵੱਲੋਂ ਨਿਰਦੇਸ਼ਿਤ ਕੀਤੀ 'ਕਲੀ ਜੋਟਾ' ਤੋਂ ਇਲਾਵਾ 'ਸ਼ਾਯਰ' ਜਿਹੀਆਂ ਸ਼ਾਨਦਾਰ ਫਿਲਮਾਂ ਦੀ ਸਫ਼ਲਤਾ ਅਤੇ ਸਲਾਹੁਤਾ ਬਾਅਦ ਸਤਿੰਦਰ ਸਰਤਾਜ ਦੇ ਸਿਤਾਰੇ ਅੱਜਕੱਲ੍ਹ ਕਾਫ਼ੀ ਬੁਲੰਦ ਹੋਏ ਨਜ਼ਰੀ ਆ ਰਹੇ ਹਨ, ਜਿਸ ਨਾਲ ਸਿਨੇਮਾ ਦ੍ਰਿਸ਼ਾਂਵਲੀ ਵਿੱਚ ਅਪਣੇ ਪ੍ਰਭਾਵੀ ਹੋ ਰਹੇ ਵਜ਼ੂਦ ਤੋਂ ਉਤਸ਼ਾਹਿਤ ਹੋਏ ਇਸ ਹੋਣਹਾਰ ਗਾਇਕ ਅਤੇ ਅਦਾਕਾਰ ਵੱਲੋਂ ਅਪਣੇ ਘਰੇਲੂ ਫਿਲਮ ਪ੍ਰੋਡੋਕਸ਼ਨ ਹਾਊਸ ਦਾ ਵੀ ਆਗਾਜ਼ ਕਰ ਦਿੱਤਾ ਗਿਆ ਹੈ, ਜਿਸ ਦੀ ਪਲੇਠੀ ਪੇਸ਼ਕਸ਼ ਵਜੋਂ ਹੀ ਸਾਹਮਣੇ ਆਉਣ ਜਾ ਰਹੀ ਉਕਤ ਫਿਲਮ, ਜੋ ਉਨ੍ਹਾਂ ਦੇ ਕਈ ਨਿਵੇਕਲੇ ਅਦਾਕਾਰੀ ਸ਼ੇਡਜ਼ ਦਾ ਵੀ ਇਜ਼ਹਾਰ ਅਤੇ ਅਹਿਸਾਸ ਦਰਸ਼ਕਾਂ ਨੂੰ ਕਰਵਾਏਗੀ।

ਦੁਨੀਆਂ ਭਰ ਵਿੱਚ ਆਪਣੀ ਨਾਯਾਬ ਗਾਇਕੀ ਕਲਾ ਦਾ ਲੋਹਾ ਮੰਨਵਾ ਰਹੇਗਾ ਸਤਿੰਦਰ ਸਰਤਾਜ, ਹੁਣ ਅਦਾਕਾਰ ਦੇ ਤੌਰ ਉਤੇ ਵੀ ਬਰਾਬਰਤਾ ਨਾਲ ਪੰਜਾਬੀ ਸਿਨੇਮਾ ਵਿੱਚ ਆਪਣੀ ਮੌਜ਼ੂਦਗੀ ਦਰਜ ਕਰਵਾ ਰਹੇ ਹਨ, ਜਿੰਨ੍ਹਾਂ ਦੇ ਦਿਨ-ਬ-ਦਿਨ ਹੋਰ ਵਿਸ਼ਾਲ ਰੂਪ ਅਖ਼ਤਿਆਰ ਕਰਦੇ ਜਾ ਰਹੇ ਦਰਸ਼ਕ ਦਾਇਰੇ ਨੂੰ ਵੀ ਹੋਰ ਵਿਸ਼ਾਲਤਾ ਦੇਣ ਵਿੱਚ ਵੀ ਅਹਿਮ ਭੂਮਿਕਾ ਨਿਭਾਵੇਗੀ ਉਕਤ ਫਿਲਮ।

ਇਹ ਵੀ ਪੜ੍ਹੋ:

ABOUT THE AUTHOR

...view details