ਪੰਜਾਬ

punjab

ETV Bharat / entertainment

ਰੇਪ ਕੇਸ ਉਤੇ ਫਿਲਮ ਬਣਾਏਗੀ 'ਸੈਮ ਬਹਾਦਰ' ਦੀ ਨਿਰਦੇਸ਼ਕ, ਕਰੀਨਾ ਕਪੂਰ ਨਾਲ ਦਿਖਣਗੇ ਆਯੁਸ਼ਮਾਨ ਖੁਰਾਨਾ - Kareena and Ayushmann Khurrana Film - KAREENA AND AYUSHMANN KHURRANA FILM

Kareena Kapoor and Ayushmann Khurrana Film: ਆਯੁਸ਼ਮਾਨ ਖੁਰਾਨਾ ਅਤੇ ਬਾਲੀਵੁੱਡ ਦੀ 'ਬੇਬੋ' ਜਲਦ ਹੀ ਇੱਕਠੇ ਨਜ਼ਰ ਆਉਣ ਵਾਲੇ ਹਨ, ਦਰਅਸਲ 'ਸੈਮ ਬਹਾਦਰ' ਦੀ ਨਿਰਦੇਸ਼ਕ ਮੇਘਨਾ ਗੁਲਜ਼ਾਰ ਹੈਦਰਾਬਾਦ ਰੇਪ ਕੇਸ ਉਤੇ ਆਧਾਰਿਤ ਫਿਲਮ ਬਣਾਉਣ ਜਾ ਰਹੀ ਹੈ।

Kareena Kapoor and Ayushmann Khurrana Film
Kareena Kapoor and Ayushmann Khurrana Film (instagram)

By ETV Bharat Entertainment Team

Published : Jun 17, 2024, 5:53 PM IST

ਮੁੰਬਈ: 'ਸੈਮ ਬਹਾਦਰ', 'ਤਲਵਾਰ', 'ਰਾਜੀ' ਅਤੇ 'ਛਪਾਕ' ਵਰਗੀਆਂ ਸ਼ਾਨਦਾਰ ਫਿਲਮ ਲਈ ਜਾਣੀ ਜਾਂਦੀ ਮੇਘਨਾ ਗੁਲਜ਼ਾਰ ਇੱਕ ਹੋਰ ਫਿਲਮ 'ਦਾਇਰਾ' ਲੈ ਕੇ ਆ ਰਹੀ ਹੈ, 'ਦਾਇਰਾ' ਇੱਕ ਸੱਚੀ ਘਟਨਾ ਉਤੇ ਆਧਾਰਿਤ ਫਿਲਮ ਹੈ, ਇਸ ਫਿਲਮ ਦੀ ਸਕ੍ਰਿਪਟ ਤਿਆਰ ਹੋ ਗਈ ਹੈ। ਮੀਡੀਆ ਰਿਪੋਰਟਾਂ ਮੁਤਾਬਕ ਫਿਲਮ 'ਦਾਇਰਾ' ਇੱਕ ਰੇਪ ਕੇਸ ਉਤੇ ਆਧਾਰਿਤ ਡਾਰਕ ਕਹਾਣੀ ਹੈ, ਫਿਲਮ ਵਿੱਚ ਕਰੀਨਾ ਅਤੇ ਆਯੂਸ਼ਮਾਨ ਖੁਰਾਨਾ ਮੁੱਖ ਭੂਮਿਕਾ ਨਿਭਾਉਂਦੇ ਨਜ਼ਰੀ ਪੈਣਗੇ।

ਕਿਸ ਰੇਪ ਕੇਸ ਉਤੇ ਆਧਾਰਿਤ ਹੈ ਇਹ ਫਿਲਮ:ਉਲੇਖਯੋਗ ਹੈ ਕਿ ਸਾਲ 2019 ਵਿੱਚ ਹੈਦਰਾਬਾਦ ਵਿੱਚ ਇੱਕ ਦਿਲ ਦਹਿਲਾ ਦੇਣ ਵਾਲੀ ਘਟਨਾ ਵਾਪਰੀ ਸੀ, ਜਿਸ ਦੀ ਸੁਣਵਾਈ ਕਰਦੇ ਹੋਏ ਸੁਪਰੀਮ ਕੋਰਟ ਨੇ ਸਾਲ 2022 ਵਿੱਚ ਇਸ ਕੇਸ ਦੇ ਚਾਰ ਮੁਲਜ਼ਮ ਉਤੇ ਹੱਤਿਆ ਦੇ ਇਰਾਦੇ ਨਾਲ ਗੋਲੀ ਚਲਾਉਣ ਦੇ ਇਲਜ਼ਾਮ ਵਿੱਚ 10 ਪੁਲਿਸ ਅਫ਼ਸਰਾਂ ਉਤੇ ਕਾਰਵਾਈ ਕਰਨ ਦੇ ਆਦੇਸ਼ ਦਿੱਤੇ ਸਨ। ਮੀਡੀਆ ਰਿਪੋਰਟਾਂ ਅਨੁਸਾਰ ਕਰੀਨਾ ਅਤੇ ਆਯੂਸ਼ਮਾਨ ਇਸ ਫਿਲਮ ਦੇ ਲਈ ਸਹਿਮਤ ਹੋ ਗਏ ਹਨ, ਇਸ ਫਿਲਮ ਉਤੇ ਪੇਪਰਵਰਕ ਜਾਰੀ ਹੈ।

ਕਦੋਂ ਸ਼ੁਰੂ ਹੋਵੇਗੀ ਫਿਲਮ ਦੀ ਸ਼ੂਟਿੰਗ: ਮੇਘਨਾ ਗੁਲਜ਼ਾਰ ਫਿਲਮ 'ਦਾਇਰਾ' ਨੂੰ ਸਾਲ 2025 ਵਿੱਚ ਰਿਲੀਜ਼ ਕਰਨ ਦੀ ਤਿਆਰੀ ਕਰਦੀ ਹੈ, ਇਸ ਦੇ ਨਾਲ ਉਹ ਮੌਜ਼ੂਦਾ ਸਾਲ ਵਿੱਚ ਫਿਲਮ ਦੀ ਸ਼ੂਟਿੰਗ ਸ਼ੁਰੂ ਕਰ ਸਕਦੀ ਹੈ, ਦਿਲਚਸਪ ਗੱਲ ਇਹ ਹੈ ਕਿ ਇਹ ਪਹਿਲੀ ਵਾਰ ਹੈ ਜਦੋਂ ਆਯੁਸ਼ਮਾਨ ਖੁਰਾਨਾ ਅਤੇ ਕਰੀਨਾ ਕਪੂਰ ਇੱਕਠੇ ਨਜ਼ਰ ਆਉਣਗੇ।

ਤੁਹਾਨੂੰ ਦੱਸ ਦੇਈਏ ਕਿ ਕਰੀਨਾ ਕਪੂਰ ਖਾਨ ਪਿਛਲੀ ਵਾਰ ਫਿਲਮ 'ਕਰੂ' ਵਿੱਚ ਨਜ਼ਰੀ ਆਈ ਸੀ, ਇਸ ਦੇ ਨਾਲ ਹੀ ਆਯੁਸ਼ਮਾਨ ਖੁਰਾਨਾ ਪਿਛਲੀ ਵਾਰ ਫਿਲਮ 'ਡ੍ਰੀਮ ਗਰਲ 2' ਵਿੱਚ ਨਜ਼ਰ ਆਏ ਸਨ, ਫਿਲਮ 'ਡ੍ਰੀਮ ਗਰਲ 2' ਬੀਤੀ 25 ਅਗਸਤ 2023 ਨੂੰ ਰਿਲੀਜ਼ ਹੋਈ ਸੀ। ਦੋਵਾਂ ਹੀ ਸਿਤਾਰਿਆਂ ਦੀਆਂ ਫਿਲਮਾਂ ਨੇ ਲੋਕਾਂ ਤੋਂ ਚੰਗੀਆਂ ਪ੍ਰਤੀਕਿਰਿਆਵਾਂ ਹਾਸਿਲ ਕੀਤੀਆਂ ਸਨ, ਫਿਲਮਾਂ ਨੇ ਕਲੈਕਸ਼ਨ ਵੀ ਕਾਫੀ ਸ਼ਾਨਦਾਰ ਕੀਤਾ ਸੀ।

ABOUT THE AUTHOR

...view details