ਮੁੰਬਈ (ਬਿਊਰੋ): ਬਾਲੀਵੁੱਡ ਦੇ ਭਾਈਜਾਨ ਸਲਮਾਨ ਖਾਨ ਨੂੰ ਬਿਸ਼ਨੋਈ ਗੈਂਗ ਵਲੋਂ ਲਗਾਤਾਰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਹਨ। ਉਸ ਦੇ ਪਿਤਾ ਸਲੀਮ ਖਾਨ ਨੂੰ ਵੀ ਕੁਝ ਦਿਨ ਪਹਿਲਾਂ ਜਾਨੋਂ ਮਾਰਨ ਦੀਆਂ ਧਮਕੀਆਂ ਮਿਲੀਆਂ ਸਨ। ਇਸ ਦੌਰਾਨ ਸਲਮਾਨ ਸੁਰੱਖਿਆ ਦੇ ਵਿਚਕਾਰ ਬਿੱਗ ਬੌਸ 18 ਦੀ ਸ਼ੂਟਿੰਗ ਕਰ ਰਹੇ ਹਨ। ਹੁਣ ਹਾਲ ਹੀ ਵਿੱਚ ਉਨ੍ਹਾਂ ਨੇ ਦ-ਬੰਗ ਟੂਰ ਦਾ ਐਲਾਨ ਕੀਤਾ ਹੈ, ਜਿਸ ਦਾ ਪੋਸਟਰ ਉਸ ਨੇ ਆਪਣੇ ਇੰਸਟਾਗ੍ਰਾਮ 'ਤੇ ਸ਼ੇਅਰ ਕੀਤਾ ਹੈ। ਜਿਸ ਦੇ ਨਾਲ ਉਸਨੇ ਕੈਪਸ਼ਨ ਲਿਖਿਆ, "7 ਦਸੰਬਰ 2024 ਨੂੰ ਰੀਲੋਡ ਹੋਣ ਲਈ ਦੁਬਈ ਦ-ਬੈਂਗ ਦ ਟੂਰ ਲਈ ਤਿਆਰ ਰਹੋ।"
ਇਨ੍ਹਾਂ ਮਸ਼ਹੂਰ ਹਸਤੀਆਂ ਨੂੰ ਕੀਤਾ ਜਾਵੇਗਾ ਸ਼ਾਮਲ
ਮਸ਼ਹੂਰ ਹਸਤੀਆਂ ਸੋਨਾਕਸ਼ੀ ਸਿਨਹਾ, ਦਿਸ਼ਾ ਪਟਾਨੀ, ਤਮੰਨਾ ਭਾਟੀਆ ਅਤੇ ਜੈਕਲੀਨ ਫਰਨਾਂਡੀਜ਼ ਇਸ 'ਦ-ਬੰਗ ਟੂਰ' 'ਚ ਸਲਮਾਨ ਖਾਨ ਦੇ ਨਾਲ ਸ਼ਾਮਲ ਹੋਣਗੀਆਂ। ਇਨ੍ਹਾਂ ਦੇ ਨਾਲ ਅਦਾਕਾਰ ਅਤੇ ਡਾਂਸਰ ਪ੍ਰਭੂਦੇਵਾ, ਕਾਮੇਡੀਅਨ-ਹੋਸਟ ਮਨੀਸ਼ ਪਾਲ, ਆਸਥਾ ਗਿੱਲ ਅਤੇ ਸੁਨੀਲ ਗਰੋਵਰ ਵੀ ਸ਼ੋਅ ਦਾ ਹਿੱਸਾ ਹੋਣਗੇ। ਪੋਸਟਰ ਵਿੱਚ ਦੱਸਿਆ ਗਿਆ ਹੈ ਕਿ ਇਹ ਸ਼ੋਅ 4 ਘੰਟੇ ਤੋਂ ਵੱਧ ਚੱਲੇਗਾ, ਜਿਸ ਵਿੱਚ ਨੌਨ-ਸਟਾਪ ਡਾਂਸ, ਸੰਗੀਤ ਅਤੇ ਮਸਤੀ ਹੋਵੇਗੀ। ਜ਼ਿੰਦਗੀ ਵਿੱਚ ਚੱਲ ਰਹੇ ਬਹੁਤ ਸਾਰੇ ਖ਼ਤਰਿਆਂ ਦੇ ਵਿਚਕਾਰ ਭਾਈਜਾਨ ਆਪਣੇ ਪ੍ਰਸ਼ੰਸਕਾਂ ਦਾ ਮਨੋਰੰਜਨ ਕਰਨ ਲਈ ਸਾਹਸੀ ਕਦਮ ਚੁੱਕਣ ਤੋਂ ਪਿੱਛੇ ਨਹੀਂ ਹਟ ਰਹੇ ਹਨ।