ਮੁੰਬਈ: ਬੀ-ਟਾਊਨ ਵਿੱਚ ਇੱਕ ਤੋਂ ਬਾਅਦ ਇੱਕ ਚੰਗੀਆਂ ਖ਼ਬਰਾਂ ਆ ਰਹੀਆਂ ਹਨ। 8 ਫਰਵਰੀ ਨੂੰ ਬਾਲੀਵੁੱਡ ਦੀ ਖੂਬਸੂਰਤ ਅਦਾਕਾਰਾ ਯਾਮੀ ਗੌਤਮ ਨੇ ਆਪਣੀ ਆਉਣ ਵਾਲੀ ਫਿਲਮ 'ਆਰਟੀਕਲ 370' ਦੇ ਟ੍ਰੇਲਰ ਲਾਂਚ ਮੌਕੇ ਆਪਣੇ ਪਤੀ ਆਦਿਤਿਆ ਧਰ ਨਾਲ ਗਰਭਵਤੀ ਹੋਣ ਦਾ ਐਲਾਨ ਕਰਕੇ ਪ੍ਰਸ਼ੰਸਕਾਂ ਨੂੰ ਵੱਡਾ ਤੋਹਫਾ ਦਿੱਤਾ ਹੈ। ਅੱਜ 9 ਫਰਵਰੀ ਨੂੰ ਬੀ-ਟਾਊਨ ਤੋਂ ਇੱਕ ਵਾਰ ਫਿਰ ਖੁਸ਼ਖਬਰੀ ਆਈ ਹੈ।
ਹੁਣ ਬਾਲੀਵੁੱਡ ਦੀ 'ਭੋਲੀ ਪੰਜਾਬਣ' ਰਿਚਾ ਚੱਢਾ ਮਾਂ ਬਣਨ ਜਾ ਰਹੀ ਹੈ। ਜੀ ਹਾਂ...ਅਦਾਕਾਰਾ ਰਿਚਾ ਚੱਢਾ ਨੇ ਅੱਜ 9 ਫਰਵਰੀ ਨੂੰ ਚਾਕਲੇਟ ਡੇਅ ਮੌਕੇ ਆਪਣੇ ਸਟਾਰ ਪਤੀ ਅਲੀ ਫਜ਼ਲ ਨਾਲ ਆਪਣੀ ਪ੍ਰੈਗਨੈਂਸੀ ਦਾ ਐਲਾਨ ਕੀਤਾ ਹੈ। ਜੋੜੇ ਨੇ ਪੋਸਟ ਰਾਹੀਂ ਦੱਸਿਆ ਹੈ ਕਿ ਉਹ ਮਾਤਾ-ਪਿਤਾ ਬਣਨ ਜਾ ਰਹੇ ਹਨ।
ਰਿਚਾ ਚੱਢਾ ਅਤੇ ਅਲੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇੱਕ ਪੋਸਟ ਰਾਹੀਂ ਪ੍ਰਸ਼ੰਸਕਾਂ ਨੂੰ ਇਹ ਖੁਸ਼ਖਬਰੀ ਦਿੱਤੀ ਹੈ। ਇਸ ਖੁਸ਼ਖਬਰੀ ਦੇ ਨਾਲ ਜੋੜੇ ਨੇ ਇੱਕ ਫੋਟੋ ਵੀ ਸ਼ੇਅਰ ਕੀਤੀ ਹੈ। ਇਸ ਪੋਸਟ ਨੂੰ ਸ਼ੇਅਰ ਕਰਦੇ ਹੋਏ ਲਿਖਿਆ ਗਿਆ ਹੈ, 'ਛੋਟੇ ਮਹਿਮਾਨ ਦੀ ਦਸਤਕ ਸਾਡੀ ਦੁਨੀਆ 'ਚ ਰੌਲਾ ਪਾਉਣ ਆ ਰਹੀ ਹੈ'।
- Hira Mandi: ਵੈਬ-ਸੀਰੀਜ਼ ‘ਹੀਰਾ ਮੰਡੀ’ ਨਾਲ ਸ਼ਾਨਦਾਰ ਪਾਰੀ ਦਾ ਆਗਾਜ਼ ਕਰਨ ਜਾ ਰਹੇ ਅਦਾਕਾਰ ਫਰਦੀਨ ਖਾਨ, ਪਹਿਲੀ ਵਾਰ ਨੇੈਗੇਟਿਵ ਕਿਰਦਾਰ 'ਚ ਆਉਣਗੇ ਨਜ਼ਰ
- Fukrey 3 Collection Day 1: ਦਰਸ਼ਕਾਂ ਦੇ ਸਿਰ ਚੜ੍ਹ ਬੋਲ ਰਿਹਾ ਹੈ ਕਾਮੇਡੀ ਫਿਲਮ 'ਫੁਕਰੇ 3' ਦਾ ਜਾਦੂ, ਜਾਣੋ ਪਹਿਲੇ ਦਿਨ ਦੀ ਕਮਾਈ
- Galwan Tweet Controversy: ਰਿਚਾ ਚੱਢਾ ਦੇ ਗਲਵਾਨ ਟਵੀਟ ਨੇ ਬਾਲੀਵੁੱਡ ਨੂੰ ਵੰਡਿਆ, ਜਾਣੋ ਕਿਸ ਨੇ ਕੀਤਾ ਰਿਚਾ ਦਾ ਸਮਰਥਨ