ਪੰਜਾਬ

punjab

ETV Bharat / entertainment

ਨਾਟਕ 'ਮਾਸਟਰ ਜੀ' ਲੈ ਕੇ ਅਮਰੀਕਾ ਪਹੁੰਚੇ ਰਾਣਾ ਰਣਬੀਰ, ਫਰਿਜ਼ਨੋ 'ਚ ਹੋਇਆ ਪਹਿਲਾਂ ਸ਼ੋਅ

Rana Ranbir Arrived In America: ਬਾਲੀਵੁੱਡ ਦੇ ਦਿੱਗਜ ਅਦਾਕਾਰ ਰਾਣਾ ਰਣਬੀਰ ਇਸ ਸਮੇਂ ਆਪਣੇ ਸਟੇਜੀ ਨਾਟਕ ਮਾਸਟਰ ਜੀ ਨੂੰ ਲੈ ਕੇ ਚਰਚਾ ਵਿੱਚ ਹਨ, ਹੁਣ ਅਦਾਕਾਰ ਇਸ ਨਾਟਕ ਲਈ ਅਮਰੀਕਾ ਪੁੱਜੇ ਹੋਏ ਹਨ।

Rana Ranbir
Rana Ranbir

By ETV Bharat Entertainment Team

Published : Mar 11, 2024, 1:38 PM IST

ਚੰਡੀਗੜ੍ਹ: ਕੈਨੇਡਾ ਭਰ ਤੋਂ ਇਲਾਵਾ ਭਾਰਤ ਹਿੱਸਿਆਂ ਵਿੱਚ ਸਫਲਤਾ-ਪੂਰਵਕ ਮੰਚਿਤ ਕੀਤੇ ਜਾ ਚੁੱਕੇ ਆਪਣੇ ਨਾਟਕ 'ਮਾਸਟਰ ਜੀ' ਲੈ ਕੇ ਮਸ਼ਹੂਰ ਅਦਾਕਾਰ-ਨਾਟਕਕਾਰ ਰਾਣਾ ਰਣਬੀਰ ਹੁਣ ਅਮਰੀਕਾ ਪਹੁੰਚ ਚੁੱਕੇ ਹਨ, ਜਿੱਥੇ ਫਰਿਜ਼ਨੋ ਵਿੱਚ ਜਾ ਚੁੱਕੇ ਸ਼ਾਨਦਾਰ ਪ੍ਰਦਰਸ਼ਨ ਤੋਂ ਬਾਅਦ ਇਹ ਟੀਮ ਹੁਣ ਅਮਰੀਕਾ ਦੇ ਹੋਰਨਾਂ ਸ਼ਹਿਰਾਂ ਵਿੱਚ ਵੀ ਇਸ ਅਤਿ ਲੋਕਪ੍ਰਿਆ ਸ਼ੋਅ ਦਾ ਮੰਚਨ ਕਰਨ ਲਈ ਤਿਆਰ ਹੈ।

ਉਕਤ ਅਧੀਨ ਹੀ ਪਹਿਲੇ ਯੂਐਸਏ ਪੜਾਅ ਅਧੀਨ ਖੂਬਸੂਰਤ ਸ਼ਹਿਰ ਫਰਿਜ਼ਨੋ ਵਿਸ਼ਾਲ ਅਤੇ ਆਲੀਸ਼ਾਨ ਵੈਟਰਨ ਆਡੀਟੋਰੀਅਮ ਵਿੱਖੇ ਆਯੋਜਿਤ ਕੀਤੇ ਗਏ ਇਸ ਗ੍ਰੈਂਡ ਨਾਟਕ ਸਮਾਰੋਹ ਵਿੱਚ ਵੱਡੀ ਗਿਣਤੀ ਦਰਸ਼ਕਾਂ ਤੋਂ ਇਲਾਵਾ ਰਾਜਨੀਤਕ, ਸਮਾਜਿਕ, ਸਾਹਿਤਕ ਖੇਤਰ ਨਾਲ ਸੰਬੰਧਤ ਕਈ ਮੰਨੀਆਂ ਪ੍ਰਮੰਨੀਆਂ ਸ਼ਖਸ਼ੀਅਤਾਂ ਨੇ ਵੀ ਸ਼ਮੂਲੀਅਤ ਕੀਤੀ।

ਜਿੰਨਾਂ ਦੇ ਨਾਲ-ਨਾਲ ਪੰਜਾਬੀ ਸਿਨੇਮਾ ਦੀ ਨਾਮਵਰ ਅਤੇ ਸਫਲ ਅਦਾਕਾਰਾ ਰਹੀ ਅਤੇ ਅੱਜਕੱਲ੍ਹ ਅਮਰੀਕਾ ਵੱਸਦੀ ਕਿੰਮੀ ਵਰਮਾ, ਪੰਜਾਬੀ ਸੰਗੀਤ ਜਗਤ ਵਿੱਚ ਵਿਲੱਖਣ ਪਹਿਚਾਣ ਰੱਖਦੇ ਅਤੇ ਇੰਨੀਂ-ਦਿਨੀਂ ਯੂ.ਐਸ.ਏ ਦੇ ਵਿਸ਼ੇਸ਼ ਕੰਨਸਰਟ ਟੂਰ ਵਿਖੇ ਪੁੱਜੇ ਹੋਏ ਗਾਇਕ ਅਤੇ ਗੀਤਕਾਰ ਹੈਪੀ ਰਾਏਕੋਟੀ ਵੀ ਉਚੇਚੇ ਤੌਰ 'ਤੇ ਉਕਤ ਨਾਟਕ ਦਾ ਅਨੰਦ ਮਾਣਨ ਪਹੁੰਚੇ ਅਤੇ ਪੂਰੀ ਟੀਮ ਦੀ ਹੌਂਸਲਾ ਅਫ਼ਜਾਈ ਵੀ ਕੀਤੀ।

'ਰਾਬਤਾ ਪ੍ਰੋਡਕਸ਼ਨ' ਵੱਲੋਂ ਰਾਣਾ ਰਣਬੀਰ ਅਤੇ ਰਾਜਵੀਰ ਬੋਪਾਰਾਏ ਦੀ ਸੁਚੱਜੀ ਰਹਿਨੁਮਾਈ ਹੇਠ ਕਰਵਾਈ ਜਾ ਰਹੀ ਇਸ ਨਾਟਕ ਲੜੀ ਦੇ ਪਲੇਠੇ ਫਰਿਜ਼ਨੋ ਪੜਾਅ 'ਚ ਦਰਸ਼ਕਾਂ ਦੀ ਭਰਵੀਂ ਹਾਜ਼ਰੀ, ਹਰੇਕ ਸੀਨ 'ਤੇ ਵੱਜਦੀਆਂ ਤਾੜੀਆਂ, ਸ਼ੋਅ ਦੀ ਸਫਲਤਾ ਨੂੰ ਬਾਖ਼ੂਬੀ ਦਰਸਾ ਰਹੀਆਂ ਸਨ। ਇਸ ਸ਼ੋਅ ਨੂੰ ਅਮਰੀਕਾ ਵਿੱਚ ਲਿਆਉਣ ਦਾ ਸਿਹਰਾ ਹਾਈਪ ਇੰਟਰਟੇਨਮੈਂਟ ਦੇ ਪ੍ਰਮੁੱਖ ਲੱਖੀ ਗਿੱਲ ਨਿਊਯਾਰਕ ਵਾਲਿਆ ਨੂੰ ਜਾਂਦਾ ਹੈ।

ਉਕਤ ਸਮਾਰੋਹ ਦੌਰਾਨ ਬਿਕਰਮ ਭੰਗੜਾ ਟੀਮ ਨੇ ਵੀ ਆਪਣੀ ਕਲਾ ਦੇ ਨਾਯਾਬ ਜੌਹਰ ਵਿਖਾਏ ਜਿਸ ਦੌਰਾਨ ਸਟੇਜ ਸੰਚਾਲਨ ਜੋਤ ਰਣਜੀਤ ਕੌਰ ਵੱਲੋਂ ਕੁਸ਼ਲਤਾਪੂਰਵਕ ਅਤੇ ਬਾਖੂਬੀ ਕੀਤਾ ਗਿਆ।

ਪੰਜਾਬ ਅਤੇ ਪੰਜਾਬੀਅਤ ਦੀ ਤਰਜ਼ਮਾਨੀ ਕਰਵਾਉਂਦੇ ਇਸ ਨਾਟਕ ਸਮਾਰੋਹ ਦੌਰਾਨ ਸਾਹਿਤਕ ਉਭਾਰ ਨੂੰ ਇਸ ਖਿੱਤੇ ਵਿੱਚ ਪ੍ਰਫੁੱਲਤਾ ਦਿੰਦੀ ਪੁਸਤਕ ਪ੍ਰਦਰਸ਼ਨੀ ਵੀ ਲਗਾਈ ਗਈ, ਜਿਸ ਵਿੱਚ ਸ਼ਤੀਸ਼ ਗੁਲਾਟੀ, ਕਮਲਜੀਤ ਬੈਨੀਪਾਲ, ਗੁਰਬਖਸ਼ ਸਿੱਧੂ ਜਿਹੀਆਂ ਸਤਿਕਾਰਿਤ ਸਾਹਿਤਕ ਸ਼ਖਸ਼ੀਅਤਾਂ ਵੱਲੋਂ ਪੁਸਤਕਾਂ ਰੂਪੀ ਵਿਸ਼ੇਸ਼ ਸਹਿਯੋਗ ਦਿੱਤਾ ਗਿਆ। ਦੁਨੀਆ ਭਰ ਵਿੱਚ ਅਪਣੀਆਂ ਬਹੁ-ਕਲਾਵਾਂ ਦਾ ਲੋਹਾ ਮੰਨਵਾ ਰਹੇ।

ਅਦਾਕਾਰ ਰਾਣਾ ਰਣਬੀਰ ਦੀ ਉਮਦਾ ਅਦਾਕਾਰੀ ਦਾ ਇੱਕ ਹੋਰ ਉਚ ਸਿਖਰ ਸਾਬਿਤ ਹੋ ਰਹੇ ਇੰਨਾਂ ਨਾਟਕਾਂ ਦੀ ਲੜੀ ਆਉਣ ਵਾਲੇ ਦਿਨਾਂ ਵਿੱਚ ਵੀ ਇਸ ਖਿੱਤੇ ਵਿੱਚ ਅਪਣਾ ਸਫ਼ਰ ਜਾਰੀ ਰੱਖੇਗੀ, ਜਿਸ ਨੂੰ ਲੈ ਕੇ ਦਰਸ਼ਕਾਂ ਵਿੱਚ ਕਾਫ਼ੀ ਉਤਸ਼ਾਹ ਅਤੇ ਉਤਸੁਕਤਾ ਵੇਖਣ ਨੂੰ ਮਿਲ ਰਹੀ ਹੈ।

ABOUT THE AUTHOR

...view details