ਚੰਡੀਗੜ੍ਹ: ਸਾਲ 2024 ਦਿਲਜੀਤ ਦੁਸਾਂਝ ਲਈ ਸ਼ਾਨਦਾਰ ਸਾਬਤ ਹੋਇਆ ਹੈ। ਫਿਲਮਾਂ ਗਾਣੇ ਅਤੇ ਲਾਈਵ ਸ਼ੋਅ ਕਾਰਨ ਇਸ ਸਾਲ ਦਾ ਸ਼ਾਇਦ ਹੀ ਅਜਿਹਾ ਕੋਈ ਦਿਨ ਹੋਵੇ, ਜਿਸ ਦਿਨ ਗਾਇਕ ਸੁਰਖ਼ੀਆਂ ਵਿੱਚ ਨਾ ਆਇਆ ਹੋਵੇ। ਹੁਣ ਹਾਲ ਹੀ ਵਿੱਚ ਗਾਇਕ ਨੇ ਆਪਣੇ ਇੱਕ ਲਾਈਵ ਸ਼ੋਅ ਦੌਰਾਨ ਇੱਕ ਅਜਿਹੀ ਗੱਲ ਕਹੀ ਹੈ, ਜੋ ਨੌਜਵਾਨਾਂ ਲਈ ਕਾਫੀ ਖਾਸ ਹੈ।
ਗਾਇਕ ਦਿਲਜੀਤ ਦੁਸਾਂਝ ਨੇ ਕੀ ਦੱਸਿਆ ਗੁਰੂ ਮੰਤਰ
ਗਾਇਕ ਦਿਲਜੀਤ ਦੁਸਾਂਝ ਨੇ ਆਪਣੇ ਇੰਸਟਾਗ੍ਰਾਮ ਉਤੇ ਇੱਕ ਵੀਡੀਓ ਸਾਂਝੀ ਕੀਤੀ ਹੈ, ਜਿਸ ਵਿੱਚ ਗਾਇਕ ਨੇ ਕਿਹਾ ਹੈ, 'ਜਦੋਂ ਕੋਈ ਚੀਜ਼ ਮਿਲ ਜਾਏ ਤਾਂ ਇਹ ਕਿਹਾ ਜਾਂਦਾ ਹੈ ਕਿ ਕਿਸੇ ਨੂੰ ਦੱਸਣਾ ਨਹੀਂ ਚਾਹੀਦਾ, ਉਹ ਠੀਕ ਹੈ, ਪਰ ਮੈਨੂੰ ਲੱਗਦਾ ਹੈ ਕਿ ਸਭ ਦੀ ਵਾਰੀ ਤਾਂ ਆਉਣੀ ਹੀ ਹੈ। ਜੇਕਰ ਤੁਸੀਂ ਯੋਗ ਕਰਦੇ ਹੋ...ਤਾਂ ਤੁਸੀਂ ਜੋ ਵੀ ਕੰਮ ਕਰਦੇ ਹੋ, ਚਾਹੇ ਕਿਸੇ ਕੰਪਨੀ ਵਿੱਚ ਕੰਮ ਕਰਦੇ ਹੋ, ਚਾਹੇ ਪੜ੍ਹਦੇ ਹੋ, ਚਾਹੇ ਜੋ ਵੀ ਤੁਸੀਂ ਕਰਦੇ ਹੋ ਜ਼ਿੰਦਗੀ ਵਿੱਚ, ਜੇਕਰ ਤੁਸੀਂ ਯੋਗ ਸ਼ੁਰੂ ਕਰਦੇ ਹੋ ਤਾਂ ਤੁਹਾਡੇ ਕੰਮ ਦੀ ਸਪੀਡ ਦੌਗੁਣੀ ਹੋ ਜਾਵੇਗੀ, ਤੁਹਾਨੂੰ ਪਤਾ ਵੀ ਨਹੀਂ ਲੱਗੇਗਾ, ਯੋਗ ਕੋਈ ਅਭਿਆਸ ਨਹੀਂ ਹੈ, ਯੋਗ ਤੁਹਾਡੇ ਅੰਦਰ ਦੀ ਯਾਤਰਾ ਹੈ, ਯੋਗ ਤੁਹਾਨੂੰ ਸਿੱਧਾ ਕਰਦਾ ਹੈ ਤੁਹਾਡੀ ਯਾਤਰਾ ਲਈ...।'