ਪੰਜਾਬ

punjab

ETV Bharat / entertainment

ਪਿਆਰ ਵਿੱਚ ਬਰਬਾਦ ਹੁੰਦੇ ਨਜ਼ਰ ਆਏ ਪਰਮੀਸ਼ ਵਰਮਾ, ਫਿਲਮ 'ਤਬਾਹ' ਦਾ ਟੀਜ਼ਰ ਰਿਲੀਜ਼ - Film Tabaah Teaser Out - FILM TABAAH TEASER OUT

Film Tabaah Teaser Out: ਹਾਲ ਹੀ ਵਿੱਚ ਪੰਜਾਬੀ ਗਾਇਕ-ਅਦਾਕਾਰ ਪਰਮੀਸ਼ ਵਰਮਾ ਨੇ ਆਪਣੀ ਨਵੀਂ ਫਿਲਮ 'ਤਬਾਹ' ਦਾ ਟੀਜ਼ਰ ਸਾਂਝਾ ਕੀਤਾ ਹੈ, ਜੋ ਕਿ ਪ੍ਰਸ਼ੰਸਕਾਂ ਨੂੰ ਕਾਫੀ ਪਸੰਦ ਆ ਰਿਹਾ ਹੈ।

Film Tabaah Teaser Out
Film Tabaah Teaser Out (instagram)

By ETV Bharat Entertainment Team

Published : Aug 4, 2024, 7:19 PM IST

ਚੰਡੀਗੜ੍ਹ: 'ਆਹ ਲੈ ਚੱਕ ਮੈਂ ਆ ਗਿਆ', 'ਛੜਾ', 'ਪਿੰਡਾਂ ਆਲੇ ਜੱਟ' ਵਰਗੇ ਅਨੇਕਾਂ ਸ਼ਾਨਦਾਰ ਗੀਤਾਂ ਲਈ ਜਾਣੇ ਜਾਂਦੇ ਪਰਮੀਸ਼ ਵਰਮਾ ਇਸ ਸਮੇਂ ਆਪਣੀ ਨਵੀਂ ਫਿਲਮ 'ਤਬਾਹ' ਨੂੰ ਲੈ ਕੇ ਲਗਾਤਾਰ ਸੁਰਖ਼ੀਆਂ ਬਟੋਰ ਰਹੇ ਹਨ। ਵਾਮਿਕਾ ਗੱਬੀ ਅਤੇ ਪਰਮੀਸ਼ ਵਰਮਾ ਸਟਾਰਰ ਇਸ ਫਿਲਮ ਦਾ ਹਾਲ ਹੀ ਵਿੱਚ ਟੀਜ਼ਰ ਰਿਲੀਜ਼ ਕੀਤਾ ਗਿਆ ਹੈ। ਜੋ ਕਿ ਲੋਕਾਂ ਨੂੰ ਕਾਫੀ ਪਸੰਦ ਆ ਰਿਹਾ ਹੈ।

ਕਿਹੋ ਜਿਹਾ ਹੈ ਟੀਜ਼ਰ: ਜੇਕਰ ਪਰਮੀਸ਼ ਦੀ ਫਿਲਮ ਦੇ ਟੀਜ਼ਰ ਦੇ ਵਿਸ਼ੇ ਦੀ ਗੱਲ ਕਰੀਏ ਤਾਂ ਇਹ ਪੂਰਾ ਪਿਆਰ ਉਤੇ ਘੁੰਮਦਾ ਹੈ। "ਪਿਆਰ...ਕਿਸੇ ਨੂੰ ਤਬਾਹ ਕਰ ਦਿੰਦਾ ਐ, ਕੋਈ ਤਬਾਹ ਹੋ ਜਾਂਦਾ ਐ..." ਦੀ ਟੈਗ ਲਾਈਨ ਉਤੇ ਰਿਲੀਜ਼ ਕੀਤੀ ਜਾ ਰਹੀ ਹੈ ਇਹ ਫਿਲਮ ਪਿਆਰ ਨਾਲ ਇੱਕ ਇਨਸਾਨ ਉਤੇ ਪੈਂਦੇ ਚੰਗੇ ਮਾੜ੍ਹੇ ਮਾਨਸਿਕ ਪ੍ਰਭਾਵਾਂ ਨੂੰ ਬਿਆਨ ਕਰਦੀ ਹੈ। ਟੀਜ਼ਰ ਨੂੰ ਦਰਸ਼ਕ ਕਾਫੀ ਪਸੰਦ ਕਰ ਰਹੇ ਹਨ ਅਤੇ ਤਰ੍ਹਾਂ ਤਰ੍ਹਾਂ ਦੇ ਕਮੈਂਟ ਕਰ ਰਹੇ ਹਨ।

ਇੱਕ ਪ੍ਰਸ਼ੰਸਕ ਨੇ ਲਿਖਿਆ, 'ਕਿੰਨੇ ਚਿਰਾਂ ਤੋਂ ਇੰਤਜ਼ਾਰ ਸੀ…ਰੂਹਦਾਰੀ ਦੀਆਂ ਗੱਲਾਂ ਕਰਦੀ ਲੱਗਦੀ ਫਿਲਮ️, ਚੰਗਾ ਕੰਮ ਕਰਦੇ ਰਹੋ ਮਾਲਕ ਬਰਕਤਾਂ ਬਖਸ਼ੇ।' ਇੱਕ ਹੋਰ ਨੇ ਲਿਖਿਆ, 'ਦਿਲ ਦੀਆਂ ਗੱਲਾਂ ਜੋੜੀ ਪਰਮੀਸ਼ ਅਤੇ ਵਾਮਿਕਾ ਵਾਪਸ ਆ ਗਈ ਹੈ, ਸਿਰੇ ਦੀ ਫਿਲਮ ਹੋਣ ਵਾਲੀ ਹੈ, 2 ਸਾਲਾਂ ਦਾ ਇੰਤਜ਼ਾਰ 18 ਅਕਤੂਬਰ ਨੂੰ ਖਤਮ ਹੋਣ ਜਾ ਰਿਹਾ ਹੈ, ਲਵ ਯੂ ਪਰਮੀਸ਼ ਵੀਰੇ, ਧੱਕ ਪਾ ਦੇਣੀ ਆ ਸਿਨੇਮਾ ਹਾਲ ਵਿੱਚ...ਤੁਹਾਡਾ ਸਮਰਪਣ ਘੱਟ ਭਾਰ ਤੋਂ ਵੱਧ ਭਾਰ ਤੱਕ ਦੀ ਫਿਲਮ ਅਦਭੁਤ ਪਾਜੀ ਤੁਸੀਂ।'

ਉਲੇਖਯੋਗ ਹੈ ਕਿ 'ਪਰਮੀਸ਼ ਵਰਮਾ ਫਿਲਮਜ਼' ਦੇ ਬੈਨਰ ਅਧੀਨ ਪੇਸ਼ ਕੀਤੀ ਜਾ ਰਹੀ ਇਸ ਫਿਲਮ ਦਾ ਨਿਰਮਾਣ ਅਤੇ ਨਿਰਦੇਸ਼ਨ ਪਰਮੀਸ਼ ਵਰਮਾ ਨੇ ਖੁਦ ਕੀਤਾ ਹੈ, ਜਦਕਿ ਇਸ ਫਿਲਮ ਦਾ ਲੇਖਨ ਗੁਰਜਿੰਦ ਮਾਨ ਨੇ ਕੀਤਾ ਹੈ, ਜੋ ਇਸ ਤੋਂ ਪਹਿਲਾਂ ਅਦਾਕਾਰ ਅਤੇ ਲੇਖਕ ਦੇ ਤੌਰ ਉਤੇ ਕਈ ਵੱਡੀਆਂ ਫਿਲਮਾਂ ਦਾ ਹਿੱਸਾ ਰਹੇ ਹਨ, ਜਿੰਨ੍ਹਾਂ ਵਿੱਚ 'ਯਾਰ ਅਣਮੁੱਲੇ ਰਿਟਰਨਜ਼', 'ਪੰਜਾਬ ਸਿੰਘ', 'ਵਨਸ ਓਪਾਨ ਏ ਟਾਈਮ ਇਨ ਅੰਮ੍ਰਿਤਸਰ' ਆਦਿ ਸ਼ਾਮਿਲ ਹਨ। ਪਰਮੀਸ਼ ਵਰਮਾ ਅਤੇ ਵਾਮਿਕਾ ਗੱਬੀ ਸਟਾਰਰ ਇਹ ਫਿਲਮ ਇਸ ਸਾਲ 18 ਅਕਤੂਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ।

ਸਾਲ 2019 ਵਿੱਚ ਆਈ ਫਿਲਮ 'ਦਿਲ ਦੀਆਂ ਗੱਲਾਂ' ਤੋਂ ਬਾਅਦ ਵਾਮਿਕਾ ਗੱਬੀ ਅਤੇ ਪਰਮੀਸ਼ ਵਰਮਾ ਦੀ ਇਕੱਠਿਆਂ ਇਹ ਦੂਸਰੀ ਫਿਲਮ ਹੈ, ਜਿਸ ਦੁਆਰਾ ਇਹ ਸ਼ਾਨਦਾਰ ਸਕਰੀਨ ਜੋੜੀ ਚਾਰ ਸਾਲ ਬਾਅਦ ਦਰਸ਼ਕਾਂ ਦੇ ਸਨਮੁੱਖ ਹੋਣ ਜਾ ਰਹੀ ਹੈ।

ABOUT THE AUTHOR

...view details