ਪੰਜਾਬ

punjab

ETV Bharat / entertainment

ਪੰਜਾਬੀ ਫਿਲਮ 'ਅੱਕੜ ਬੱਕੜ ਬੰਬੇ ਬੋ 80-90 ਪੂਰੇ ਸੋ' ਦੀ ਝਲਕ ਆਈ ਸਾਹਮਣੇ, ਫਿਲਮ ਇਸ ਦਿਨ ਹੋਵੇਗੀ ਰਿਲੀਜ਼ - AKKAD BAKKAD BAMBBE BO

ਪੰਜਾਬੀ ਫਿਲਮ 'ਅੱਕੜ ਬੱਕੜ ਬੰਬੇ ਬੋ 80-90 ਪੂਰੇ ਸੋ' ਰਿਲੀਜ਼ ਲਈ ਤਿਆਰ ਹੈ। ਇਹ ਫਿਲਮ ਜਨਵਰੀ ਮਹੀਨੇ ਰਿਲੀਜ਼ ਹੋਣ ਜਾ ਰਹੀ ਹੈ।

AKKAD BAKKAD BAMBBE BO
AKKAD BAKKAD BAMBBE BO (ETV Bharat)

By ETV Bharat Entertainment Team

Published : Jan 1, 2025, 12:00 PM IST

ਫਰੀਦਕੋਟ:ਪੰਜਾਬੀ ਫ਼ਿਲਮ 'ਅੱਕੜ ਬੱਕੜ ਬੰਬੇ ਬੋ 80-90 ਪੂਰੇ ਸੋ' ਰਿਲੀਜ਼ ਲਈ ਤਿਆਰ ਹੈ। ਇਸ ਫਿਲਮ ਦੀ ਪਹਿਲੀ ਝਲਕ ਵੀ ਸਾਹਮਣੇ ਆ ਗਈ ਹੈ। ਜਲਦ ਹੀ ਫਿਲਮ 'ਅੱਕੜ ਬੱਕੜ ਬੰਬੇ ਬੋ 80-90 ਪੂਰੇ ਸੋ' ਦੇਸ਼ ਦੇ ਸਿਨੇਮਾਂ ਘਰਾਂ ਦਾ ਸ਼ਿੰਗਾਰ ਬਣੇਗੀ।

ਮੇਨਸਾਈਟ ਪਿਕਚਰਜ਼ ਅਤੇ ਪਰਮ ਸਿੱਧੂ ਹੋਮਜ ਵੱਲੋ ਪ੍ਰਸਤੁਤ ਕੀਤੀ ਜਾ ਰਹੀ ਇਸ ਅਰਥ-ਭਰਪੂਰ ਫ਼ਿਲਮ ਦਾ ਨਿਰਮਾਣ ਪਰਮ ਸਿੱਧੂ, ਸੁੱਖੀ ਢਿੱਲੋ ਅਤੇ ਗੁਰੀ ਪੰਧੇਰ ਦੁਆਰਾ ਕੀਤਾ ਗਿਆ ਹੈ, ਜਦਕਿ ਲੇਖ਼ਣ ਅਤੇ ਨਿਰਦੇਸ਼ਨ ਦੀ ਜ਼ਿੰਮੇਵਾਰੀ ਰਾਇਲ ਸਿੰਘ ਵੱਲੋ ਨਿਭਾਈ ਗਈ ਹੈ, ਜੋ ਇਸ ਤੋਂ ਪਹਿਲਾ ਵੀ ਇਸੇ ਪ੍ਰੋਡੋਕਸ਼ਨ ਹਾਊਸ ਦੀ ਪਰਿਵਾਰਿਕ ਮੰਨੋਰੰਜਕ ਪੰਜਾਬੀ ਫ਼ਿਲਮ 'ਬੱਲੇ ਓ ਚਲਾਕ ਸੱਜਣਾ' ਵੀ ਨਿਰਦੇਸ਼ਿਤ ਕਰ ਚੁੱਕੇ ਹਨ।

ਫਿਲਮ 'ਅੱਕੜ ਬੱਕੜ ਬੰਬੇ ਬੋ 80-90 ਪੂਰੇ ਸੋ' ਦੀ ਸਟਾਰਕਾਸਟ

ਮੋਹਾਲੀ-ਖਰੜ ਦੇ ਆਲੇ-ਦੁਆਲੇ ਫ਼ਿਲਮਾਂਈ ਗਈ ਇਸ ਦਿਲਚਸਪ ਡਰਾਮਾ ਫ਼ਿਲਮ ਵਿੱਚ ਵਿਕਰਮ ਚੌਹਾਨ ਅਤੇ ਪ੍ਰਭ ਗਰੇਵਾਲ ਲੀਡ ਜੋੜੀ ਵਜੋ ਨਜ਼ਰ ਆਉਣਗੇ। ਇਨ੍ਹਾਂ ਤੋਂ ਇਲਾਵਾ ਗੁਰਪ੍ਰੀਤ ਘੁੱਗੀ, ਅਮਰ ਨੂਰੀ, ਸੰਜੂ ਸੋਲੰਕੀ, ਗੁਰਪ੍ਰੀਤ ਭੰਗੂ, ਰੁਪਿੰਦਰ ਰੂਪੀ, ਪਰਮਿੰਦਰ ਬਰਨਾਲਾ, ਮਹਾਂਬੀਰ ਭੁੱਲਰ, ਬਲਵਿੰਦਰ ਧਾਲੀਵਾਲ ਅਤੇ ਗੁਰਪ੍ਰੀਤ ਤੋਤੀ ਵੱਲੋ ਵੀ ਮਹੱਤਵਪੂਰਨ ਕਿਰਦਾਰ ਅਦਾ ਕੀਤੇ ਗਏ ਹਨ।

ਫਿਲਮ 'ਅੱਕੜ ਬੱਕੜ ਬੰਬੇ ਬੋ 80-90 ਪੂਰੇ ਸੋ' ਦੀ ਰਿਲੀਜ਼ ਮਿਤੀ

ਪੰਜਾਬੀ ਫਿਲਮ 'ਅੱਕੜ ਬੱਕੜ ਬੰਬੇ ਬੋ 80-90 ਪੂਰੇ ਸੋ' 11 ਜਨਵਰੀ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਇਹ ਫਿਲਮ ਨਵੇਂ ਸਾਲ ਦੀਆਂ ਪਹਿਲੀਆਂ ਪੰਜਾਬੀ ਫ਼ਿਲਮਾਂ ਵਿੱਚ ਸ਼ਾਮਲ ਹੈ। ਇਸ ਫ਼ਿਲਮ ਨਾਲ ਜੁੜੇ ਕੁਝ ਹੋਰ ਅਹਿਮ ਪਹਿਲੂਆਂ ਦੀ ਗੱਲ ਕੀਤੀ ਜਾਵੇ ਤਾਂ ਠੇਠ ਪੰਜਾਬੀ ਨਾਲ ਅੋਤ ਪੋਤ ਇਸ ਫ਼ਿਲਮ ਦੇ ਸਿਨੇਮਾਟੋਗ੍ਰਾਫ਼ਰ ਰੋਬਿਨ ਕਾਲੜਾ, ਬੈਕਗ੍ਰਾਊਂਡ ਸਕੋਰਰ ਸਲਿਲ ਅਮੁਰਤੇ, ਕਾਰਜ਼ਕਾਰੀ ਨਿਰਮਾਤਾ ਪਰਾਗ ਵਿਜਰਾ ਅਤੇ ਦਵਿੰਦਰ ਕੋਕਰੀ ਹਨ।

ਇਹ ਵੀ ਪੜ੍ਹੋ:-

ABOUT THE AUTHOR

...view details