ਮੁੰਬਈ: ਪ੍ਰਿਅੰਕਾ ਚੋਪੜਾ ਅਤੇ ਨਿਕ ਜੋਨਸ ਰਾਮਲਲਾ ਦੇ ਦਰਸ਼ਨਾਂ ਲਈ ਅਯੁੱਧਿਆ ਪਹੁੰਚ ਚੁੱਕੇ ਹਨ। ਉਨ੍ਹਾਂ ਦੀ ਬੇਟੀ ਮਾਲਤੀ ਵੀ ਉਨ੍ਹਾਂ ਦੇ ਨਾਲ ਹੈ। ਤਿੰਨਾਂ ਨੂੰ ਸੁਰੱਖਿਆ ਦੇ ਨਾਲ ਅਯੁੱਧਿਆ ਏਅਰਪੋਰਟ 'ਤੇ ਦੇਖਿਆ ਗਿਆ। ਅਯੁੱਧਿਆ 'ਚ ਰਾਮ ਮੰਦਰ ਦੇ ਦਰਸ਼ਨ ਕਰਨ ਸਮੇਂ ਪ੍ਰਿਅੰਕਾ ਪੀਲੀ ਸਾੜੀ 'ਚ ਬੇਹੱਦ ਖੂਬਸੂਰਤ ਲੱਗ ਰਹੀ ਸੀ। ਉਥੇ ਹੀ ਨਿਕ ਨੇ ਆਪਣੀ ਪਤਨੀ ਅਤੇ ਬੇਟੀ ਦੇ ਨਾਲ ਮੰਦਰ 'ਚ ਜਾਣ ਲਈ ਕੁੜਤਾ ਪਾਇਆ ਸੀ। ਪ੍ਰਿਅੰਕਾ, ਨਿਕ ਅਤੇ ਮਾਲਤੀ ਦੀਆਂ ਰਾਮਲਲਾ ਦਾ ਆਸ਼ੀਰਵਾਦ ਲੈਂਦੇ ਹੋਏ ਕਈ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ।
ਪਤੀ ਨਿਕ ਜੋਨਸ ਅਤੇ ਬੇਟੀ ਮਾਲਤੀ ਨਾਲ ਅਯੁੱਧਿਆ ਪਹੁੰਚੀ ਪ੍ਰਿਅੰਕਾ ਚੋਪੜਾ, ਕੀਤੇ ਰਾਮਲਲਾ ਦੇ ਦਰਸ਼ਨ - Priyanka Chopra Visit Ayodhya
Priyanka Chopra Visit Ayodhya: ਬਾਲੀਵੁੱਡ ਦੀ ਦੇਸੀ ਗਰਲ ਪ੍ਰਿਅੰਕਾ ਚੋਪੜਾ ਆਪਣੇ ਪਤੀ ਨਿਕ ਜੋਨਸ ਅਤੇ ਬੇਟੀ ਮਾਲਤੀ ਨਾਲ ਰਾਮਲਲਾ ਦੇ ਦਰਸ਼ਨਾਂ ਲਈ ਅਯੁੱਧਿਆ ਪਹੁੰਚੀ, ਜਿਸ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ।
By ETV Bharat Entertainment Team
Published : Mar 20, 2024, 4:10 PM IST
ਉਨ੍ਹਾਂ ਦੇ ਅਯੁੱਧਿਆ ਪਹੁੰਚਣ ਅਤੇ ਏਅਰਪੋਰਟ 'ਤੇ ਸਪਾਟ ਕੀਤੇ ਜਾਣ ਦੀ ਵੀਡੀਓ ਅਤੇ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ। ਉਨ੍ਹਾਂ ਦੇ ਨਾਲ ਉਨ੍ਹਾਂ ਦੀ ਮਾਂ ਮਧੂ ਚੋਪੜਾ ਵੀ ਸੀ। ਇਸ ਦੇ ਨਾਲ ਹੀ ਵਾਇਰਲ ਵੀਡੀਓ 'ਚ 'ਜੈ ਸ਼੍ਰੀ ਰਾਮ' ਦੇ ਨਾਅਰੇ ਵੀ ਸੁਣਾਈ ਦੇ ਰਹੇ ਹਨ। ਪ੍ਰਿਅੰਕਾ ਜਨਵਰੀ 'ਚ ਪਵਿੱਤਰ ਸਮਾਰੋਹ ਦੌਰਾਨ ਭਾਰਤ 'ਚ ਨਹੀਂ ਸੀ। ਇਸ ਈਵੈਂਟ 'ਚ ਅਮਿਤਾਭ ਬੱਚਨ, ਰਣਬੀਰ ਕਪੂਰ, ਆਲੀਆ ਭੱਟ, ਵਿੱਕੀ ਕੌਸ਼ਲ, ਕੈਟਰੀਨਾ ਕੈਫ, ਰਜਨੀਕਾਂਤ, ਅਭਿਸ਼ੇਕ ਬੱਚਨ ਸਮੇਤ ਕਈ ਬਾਲੀਵੁੱਡ ਹਸਤੀਆਂ ਨੇ ਸ਼ਿਰਕਤ ਕੀਤੀ ਸੀ।
ਉਲੇਖਯੋਗ ਹੈ ਕਿ ਪ੍ਰਿਅੰਕਾ ਅਤੇ ਨਿਕ ਪਿਛਲੇ ਕੁਝ ਦਿਨਾਂ ਤੋਂ ਭਾਰਤ 'ਚ ਹਨ। ਪ੍ਰਿਅੰਕਾ ਵੀਰਵਾਰ ਰਾਤ ਨੂੰ ਆਪਣੀ ਬੇਟੀ ਨਾਲ ਮੁੰਬਈ ਪਹੁੰਚੀ ਸੀ। ਬਾਅਦ ਵਿੱਚ ਉਹ ਈਸ਼ਾ ਅੰਬਾਨੀ ਦੁਆਰਾ ਆਯੋਜਿਤ ਪ੍ਰੀ-ਹੋਲੀ ਪਾਰਟੀ ਵਿੱਚ ਸ਼ਾਮਲ ਹੋਈ। ਕੁਝ ਦਿਨਾਂ ਬਾਅਦ ਨਿਕ ਵੀ ਭਾਰਤ ਪਹੁੰਚ ਗਿਆ, ਜਿਸ ਤੋਂ ਬਾਅਦ ਇਹ ਜੋੜਾ ਰਿਤੇਸ਼ ਸਿਧਵਾਨੀ ਦੀ ਪਾਰਟੀ 'ਚ ਸ਼ਾਮਲ ਹੁੰਦਾ ਦੇਖਿਆ ਗਿਆ, ਜਿਸ ਕਾਰਨ ਅਫਵਾਹਾਂ ਫੈਲੀਆਂ ਕਿ ਪ੍ਰਿਅੰਕਾ ਦੀ ਫਿਲਮ 'ਜੀ ਲੇ ਜ਼ਰਾ' ਐਕਸਲ ਐਂਟਰਟੇਨਮੈਂਟ ਨਾਲ ਦੁਬਾਰਾ ਲਾਂਚ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਪ੍ਰਿਅੰਕਾ ਨੂੰ ਮੰਗਲਵਾਰ ਨੂੰ ਪ੍ਰਾਈਮ ਵੀਡੀਓ ਦੇ ਇਵੈਂਟ 'ਚ ਵੀ ਦੇਖਿਆ ਗਿਆ।