ਪੰਜਾਬ

punjab

ETV Bharat / entertainment

'ਦਿ ਰਾਈਜ਼ ਟੂਰ' ਲਈ ਤਿਆਰ ਹੈ ਚਰਚਿਤ ਗਾਇਕ ਹੁਸਤਿੰਦਰ, ਕਈ ਗ੍ਰੈਂਡ ਸ਼ੋਅਜ਼ ਦਾ ਬਣੇਗਾ ਹਿੱਸਾ - singer Hustinder The Rise Tour - SINGER HUSTINDER THE RISE TOUR

Singer Hustinder The Rise Tour: ਹਾਲ ਹੀ ਵਿੱਚ ਗਾਇਕ ਹੁਸਤਿੰਦਰ ਨੇ ਆਪਣੇ 'ਦਿ ਰਾਈਜ਼ ਟੂਰ' ਦਾ ਐਲਾਨ ਕੀਤਾ ਹੈ, ਜਿਸ ਦਾ ਆਗਾਜ਼ ਉਨ੍ਹਾਂ ਵੱਲੋਂ ਜਲਦ ਹੀ ਕਰ ਦਿੱਤਾ ਜਾਵੇਗਾ।

Singer Hustinder The Rise Tour
Singer Hustinder The Rise Tour (instagram)

By ETV Bharat Entertainment Team

Published : Jun 12, 2024, 9:59 AM IST

ਚੰਡੀਗੜ੍ਹ: ਪੰਜਾਬੀ ਸੰਗੀਤ ਜਗਤ ਵਿੱਚ ਬਹੁਤ ਥੋੜ੍ਹੇ ਜਿਹੇ ਸਮੇਂ ਵਿੱਚ ਹੀ ਵਿਲੱਖਣ ਪਹਿਚਾਣ ਅਤੇ ਕਾਮਯਾਬ ਮੁਕਾਮ ਹਾਸਿਲ ਕਰਨ ਵਿੱਚ ਸਫਲ ਰਿਹਾ ਹੈ ਗਾਇਕ ਹੁਸਤਿੰਦਰ, ਜੋ ਜਲਦ ਹੀ ਆਪਣੀ 'ਦਿ ਰਾਈਜ਼ ਟੂਰ' ਲੜੀ ਦਾ ਆਗਾਜ਼ ਕਰਨ ਜਾ ਰਿਹਾ ਹੈ, ਜਿਸ ਅਧੀਨ ਕਈ ਗ੍ਰੈਂਡ ਸ਼ੋਅਜ਼ ਦਾ ਹਿੱਸਾ ਬਣੇਗਾ ਇਹ ਚਰਚਿਤ ਅਤੇ ਪ੍ਰਤਿਭਾਵਾਨ ਗਾਇਕ।

ਮੂਲ ਰੂਪ ਵਿੱਚ ਪੰਜਾਬ ਦੇ ਦੁਆਬਾ ਅਧੀਨ ਆਉਂਦੇ ਜ਼ਿਲੇ ਕਪੂਰਥਲਾ ਨਾਲ ਸੰਬੰਧਤ ਅਤੇ ਅੱਜਕੱਲ੍ਹ ਕੈਨੇਡਾ ਦੇ ਓਨਟਾਰੀਓ ਸੂਬੇ ਵਿੱਚ ਆਉਂਦੇ ਬਰੈਂਮਟਮ ਵਿੱਚ ਵੱਸਦਾ ਇਹ ਨੌਜਵਾਨ ਗਾਇਕ ਮਿਊਜ਼ਿਕ ਵਿਧਾਵਾਂ ਦੀ ਚੌਖੀ ਸਮਝ ਅਤੇ ਹੁਨਰਮੰਦੀ ਰੱਖਦਾ ਹੈ, ਜਿਸ ਨੇ ਛੋਟੀ ਉਮਰੇ ਬੇਸ਼ੁਮਾਰ ਸੰਗੀਤਕ ਪ੍ਰਾਪਤੀਆਂ ਅਪਣੀ ਝੋਲੀ ਪਾਉਣ ਦਾ ਮਾਣ ਵੀ ਹਾਸਿਲ ਕਰ ਲਿਆ ਹੈ।

'ਵਿਟੇਂਜ਼ ਰਿਕਾਰਡਜ਼' ਦੀ ਰਹਿਨੁਮਾਈ ਹੇਠ ਸ਼ੁਰੂ ਜਾ ਰਹੇ ਉਕਤ ਸ਼ੋਅਜ਼ ਅਧੀਨ ਆਸਟ੍ਰੇਲੀਆ, ਨਿਊਜ਼ੀਲੈਂਡ, ਕੈਨੇਡਾ ਅਤੇ ਇੰਗਲੈਂਡ ਵਿਖੇ ਲਾਈਵ ਕੰਸਰਟ ਕੀਤੇ ਜਾ ਰਹੇ ਹਨ, ਜਿੰਨ੍ਹਾਂ ਦੀ ਸ਼ੁਰੂਆਤ ਇਸੇ ਜੂਨ ਮਹੀਨੇ ਦੇ ਅਗਲੇ ਦਿਨਾਂ ਦੌਰਾਨ ਕੀਤੀ ਜਾ ਰਹੀ ਹੈ, ਜੋ ਪੜਾਅ ਦਰ ਪੜਾਅ ਅਕਤੂਬਰ ਮਹੀਨੇ ਤੱਕ ਲਗਾਤਾਰ ਜਾਰੀ ਰਹਿਣਗੇ, ਜਿੰਨ੍ਹਾਂ ਸੰਬੰਧਤ ਸਾਰੀਆਂ ਤਿਆਰੀਆਂ ਪ੍ਰਬੰਧਕਾਂ ਦੁਆਰਾ ਮੁਕੰਮਲ ਕਰ ਲਈਆਂ ਗਈਆਂ ਹਨ।

ਵਰਲਡ ਦੇ ਟੌਪ ਸ਼ਹਿਰਾਂ ਵਿੱਚ ਪਹਿਲੀ ਵਾਰ ਇਕਸਾਰ ਲੜੀ ਸ਼ੋਅਜ਼ ਕਰਨ ਜਾ ਰਹੇ ਗਾਇਕ ਅਤੇ ਗੀਤਕਾਰ ਹੁਸਤਿੰਦਰ ਅਨੁਸਾਰ ਬਹੁਤ ਹੀ ਵਿਸ਼ਾਲਤਾ ਅਧੀਨ ਆਯੋਜਿਤ ਹੋਣ ਜਾ ਰਹੇ ਹਨ ਉਨ੍ਹਾਂ ਦੇ ਇਹ ਕੰਸਰਟ, ਜਿੰਨ੍ਹਾਂ ਦਾ ਹਿੱਸਾ ਬਣਨਾ ਉਨ੍ਹਾਂ ਲਈ ਇਸ ਵਾਰ ਇੱਕ ਹੋਰ ਨਿਵੇਕਲੀ ਤਰ੍ਹਾਂ ਦਾ ਗਾਇਨ ਤਜ਼ਰਬਾ ਹੋਵੇਗਾ।

ਕਮਰਸ਼ੀਅਲ ਗਾਇਕੀ ਦਾ ਹਿੱਸਾ ਹੋਣ ਦੇ ਬਾਵਜੂਦ ਗਾਇਨ ਅਤੇ ਗੀਤਕਾਰੀ ਮਿਆਰ ਨਾਲ ਸਮਝੌਤਾ ਕਰਨੋ ਹੁਣ ਤੱਕ ਦੂਰ ਹੀ ਰਹੇ ਹਨ ਇਹ ਬਹੁਪੱਖੀ ਗਾਇਕ ਅਤੇ ਗੀਤਕਾਰ, ਜਿੰਨ੍ਹਾਂ ਦੇ ਹੁਣ ਤੱਕ ਗਾਏ ਅਤੇ ਲਿਖੇ ਗੀਤਾਂ ਵੱਲ ਨਜ਼ਰਸਾਨੀ ਕੀਤੀ ਜਾਵੇ ਤਾਂ ਇੱਕ ਵੀ ਗੀਤ ਅਜਿਹਾ ਨਜ਼ਰੀ ਨਹੀਂ ਪੈਂਦਾ, ਜਿਸ ਦੀ ਗੁਣਵੱਤਾ ਨੂੰ ਮਨੋ ਵਿਸਾਰਨ ਦੀ ਕੋਸ਼ਿਸ਼ ਕੀਤੀ ਗਈ ਹੋਵੇ ਅਤੇ ਇਹੀ ਕਾਰਨ ਹੈ ਕਿ ਸੰਗੀਤਕ ਮਾਰਕੀਟ ਵਿੱਚ ਜਾਰੀ ਹੋਣ ਵਾਲੇ ਉਸ ਦੇ ਲਿਖੇ ਅਤੇ ਗਾਏ ਹਰ ਗਾਣੇ ਅਤੇ ਸੰਗੀਤਕ ਵੀਡੀਓ ਨੂੰ ਸਰੋਤਿਆਂ ਅਤੇ ਦਰਸ਼ਕਾਂ ਵੱਲੋਂ ਭਰਪੂਰ ਪਿਆਰ ਸਨੇਹ ਨਾਲ ਨਿਵਾਜ਼ਿਆ ਜਾ ਰਿਹਾ ਹੈ।

ABOUT THE AUTHOR

...view details