ਪੰਜਾਬ

punjab

ETV Bharat / entertainment

ਇਸ ਹਿੰਦੀ ਮਿਊਜ਼ਿਕ ਵੀਡੀਓ ਦਾ ਹਿੱਸਾ ਬਣੀ ਇਹ ਚਰਚਿਤ ਪੰਜਾਬੀ ਅਦਾਕਾਰਾ, ਗੀਤ ਜਲਦ ਹੋਵੇਗਾ ਰਿਲੀਜ਼

Delbar Arya Upcoming Project: ਹਾਲ ਹੀ ਵਿੱਚ ਨਵੇਂ ਹਿੰਦੀ ਮਿਊਜ਼ਿਕ ਵੀਡੀਓ 'ਰੱਬਾ' ਦਾ ਐਲਾਨ ਕੀਤਾ ਗਿਆ ਹੈ, ਜਿਸ ਦਾ ਪ੍ਰਭਾਵੀ ਹਿੱਸਾ ਖੂਬਸੂਰਤ ਅਦਾਕਾਰਾ ਦਿਲਬਰ ਆਰਿਆ ਬਣ ਗਈ ਹੈ।

Delbar Arya
Delbar Arya

By ETV Bharat Entertainment Team

Published : Feb 19, 2024, 10:53 AM IST

ਚੰਡੀਗੜ੍ਹ: ਪੰਜਾਬੀ ਸਿਨੇਮਾ ਖੇਤਰ ਵਿੱਚ ਮਜ਼ਬੂਤ ਪੈੜਾਂ ਸਿਰਜ ਚੁੱਕੀ ਚਰਚਿਤ ਅਦਾਕਾਰਾ ਦਿਲਬਰ ਆਰਿਆ ਹੁਣ ਗਲੈਮਰ ਦੀ ਦੁਨੀਆਂ ਮੁੰਬਈ ਵਿੱਚ ਵੀ ਵਿਲੱਖਣ ਪਹਿਚਾਣ ਸਥਾਪਤੀ ਵੱਲ ਕਦਮ ਵਧਾ ਚੁੱਕੀ ਹੈ, ਜਿਸ ਦਾ ਇਜ਼ਹਾਰ ਕਰਵਾਉਂਣ ਜਾ ਰਿਹਾ ਉਸ ਦਾ ਪਹਿਲਾਂ ਅਤੇ ਵੱਡੇ ਪੱਧਰ ਉੱਪਰ ਫਿਲਮਾਇਆ ਗਿਆ ਹਿੰਦੀ ਮਿਊਜ਼ਿਕ ਵੀਡੀਓ 'ਰੱਬਾ', ਜੋ ਜਲਦ ਵੱਖ-ਵੱਖ ਸੰਗੀਤਕ ਪਲੇਟਫ਼ਾਰਮ ਉਪਰ ਰਿਲੀਜ਼ ਹੋਣ ਜਾ ਰਿਹਾ ਹੈ।

'ਟਰੇਸ ਮੋਨਸੂਟ੍ਰਓ ਦੇ ਸੰਗੀਤਕ ਲੇਬਲ' ਅਧੀਨ ਜਾਰੀ ਕੀਤੇ ਜਾ ਰਹੇ ਉਕਤ ਮਿਊਜ਼ਿਕ ਵੀਡੀਓ ਨੂੰ ਚਾਰ ਚੰਨ ਲਾਉਣ ਵਿੱਚ ਮਸ਼ਹੂਰ ਬਾਲੀਵੁੱਡ ਐਕਟਰ ਰਜਨੀਸ਼ ਦੁੱਗਲ ਅਤੇ ਅਦਾਕਾਰਾ ਦਿਲਬਰ ਆਰਿਆ ਅਹਿਮ ਭੂਮਿਕਾ ਨਿਭਾਉਣਗੇ, ਜਿੰਨਾਂ ਦੀ ਸ਼ਾਨਦਾਰ ਫੀਚਰਿੰਗ ਨਾਲ ਸਜੇ ਇਸ ਮਿਊਜ਼ਿਕ ਵੀਡੀਓ ਦਾ ਨਿਰਦੇਸ਼ਨ ਸੁਮਨ ਗੁਹਾ ਦੁਆਰਾ ਕੀਤਾ ਗਿਆ ਹੈ।

ਬਹੁਤ ਹੀ ਖੂਬਸੂਰਤ ਲੋਕੇਸ਼ਨਜ਼ ਉਪਰ ਸ਼ੂਟ ਕੀਤੇ ਗਏ ਉਕਤ ਮਿਊਜ਼ਿਕ ਵੀਡੀਓ ਵਿੱਚ ਪਹਿਲੀ ਵਾਰ ਇਕੱਠੇ ਨਜ਼ਰ ਆਉਣਗੇ ਰਜਨੀਸ਼ ਦੁੱਗਲ ਅਤੇ ਦਿਲਬਰ ਆਰਿਆ, ਜਿੰਨਾਂ ਦੀ ਬਿਹਤਰੀਨ ਕੈਮਿਸਟਰੀ ਦਾ ਅਹਿਸਾਸ ਕਰਵਾਉਂਦਾ ਇਹ ਪ੍ਰੋਜੈਕਟ ਇੰਨੀਂ ਦਿਨੀਂ ਬਾਲੀਵੁੱਡ ਦੇ ਨਾਲ-ਨਾਲ ਪੰਜਾਬੀ ਸਿਨੇਮਾ ਗਲਿਆਰਿਆਂ ਵਿੱਚ ਵੀ ਕਾਫ਼ੀ ਚਰਚਾ ਦਾ ਕੇਂਦਰਬਿੰਦ ਬਣਿਆ ਹੋਇਆ ਹੈ।

ਪਾਲੀਵੁੱਡ ਵਿੱਚ ਕੁਝ ਹੀ ਸਮੇਂ ਵਿੱਚ ਅਲਹਦਾ ਨਾਂਅ ਵਜੋਂ ਅਪਣੀ ਮੌਜ਼ੂਦਗੀ ਦਰਜ ਕਰਵਾਉਣ ਵਿੱਚ ਸਫ਼ਲ ਰਹੀ ਹੈ ਅਦਾਕਾਰਾ ਦਿਲਬਰ ਆਰਿਆ, ਜਿਸ ਦੇ ਹੁਣ ਤੱਕ ਦੇ ਕਰੀਅਰ ਵੱਲ ਨਜ਼ਰਸਾਨੀ ਕੀਤੀ ਜਾਵੇ ਤਾਂ ਹਾਲੀਆ ਸਮੇਂ ਉਸ ਵੱਲੋਂ ਕੀਤੀਆਂ ਗਈਆਂ ਫਿਲਮਾਂ ਵਿੱਚ ਜਿੰਮੀ ਸ਼ੇਰਗਿੱਲ, ਕੁਲਰਾਜ ਰੰਧਾਵਾ, ਸੱਜਣ ਅਦੀਬ ਨਾਲ ਵਕੀਲ ਸਿੰਘ ਦੁਆਰਾ ਨਿਰਦੇਸ਼ਿਤ ਕੀਤੀ 'ਤੂੰ ਹੋਵੇ ਮੈਂ ਹੋਵਾਂ' ਤੋਂ ਇਲਾਵਾ ਅਜ਼ੀਮ ਫਿਲਮਕਾਰ ਮਨਮੋਹਨ ਸਿੰਘ ਵੱਲੋਂ ਨਿਰਦੇਸ਼ਿਤ ਕੀਤੀ ਪੀਆਰ ਸ਼ੁਮਾਰ ਰਹੀ ਹੈ, ਜਿਸ ਵਿੱਚ ਉਸ ਨੇ ਹਰਭਜਨ ਮਾਨ ਦੇ ਨਾਲ ਲੀਡ ਭੂਮਿਕਾ ਨਿਭਾਈ, ਹਾਲਾਂਕਿ ਬਾਕਸ ਆਫਿਸ 'ਤੇ ਇਹ ਫਿਲਮ ਕੋਈ ਖਾਸ ਕਮਾਲ ਨਹੀ ਵਿਖਾ ਪਾਈ, ਪਰ ਇਸ ਦੇ ਬਾਵਜੂਦ ਇਸ ਬਾਕਮਾਲ ਅਦਾਕਾਰਾ ਦੀ ਪ੍ਰਭਾਵੀ ਸਕ੍ਰੀਨ ਪ੍ਰਜੈਸ ਅਤੇ ਅਦਾਕਾਰੀ ਨੂੰ ਦਰਸ਼ਕਾਂ ਵੱਲੋ ਪਸੰਦ ਕੀਤਾ ਗਿਆ ਹੈ, ਜਿਸ ਸੰਬੰਧੀ ਮਿਲੇ ਭਰਪੂਰ ਹੁੰਗਾਰੇ ਨਾਲ ਉਤਸ਼ਾਹਿਤ ਹੋਈ ਇਹ ਪ੍ਰਤਿਭਾਵਾਨ ਅਦਾਕਾਰਾ ਹੁਣ ਬਹੁਭਾਸ਼ਾਈ ਸਿਨੇਮਾ ਦੇ ਖੇਤਰ ਵਿੱਚ ਨਵੇਂ ਦਿਸਹਿੱਦੇ ਸਿਰਜਣ ਦਾ ਰਾਹ ਤੇਜ਼ੀ ਨਾਲ ਸਰ ਕਰਦੀ ਜਾ ਰਹੀ ਹੈ।

ਪੜਾਅ ਦਰ ਪੜਾਅ ਹੋਰ ਨਵੀਆਂ ਸਿਨੇਮਾ ਪ੍ਰਾਪਤੀਆਂ ਆਪਣੀ ਝੋਲੀ ਪਾਉਣ ਦਾ ਸਫ਼ਰ ਤੈਅ ਕਰ ਰਹੀ ਇਹ ਅਦਾਕਾਰਾ ਆਉਣ ਵਾਲੇ ਦਿਨਾਂ ਵਿੱਚ ਕੁਝ ਹੋਰ ਬਿੱਗ ਸੈਟਅੱਪ ਫਿਲਮ ਪ੍ਰੋਜੈਕਟਸ ਦਾ ਵੀ ਹਿੱਸਾ ਬਣਨ ਜਾ ਰਹੀ ਹੈ, ਜਿੰਨਾਂ ਵਿੱਚ ਲੀਡਿੰਗ ਰੋਲ ਅਦਾ ਕਰਦੀ ਨਜ਼ਰੀ ਪਵੇਗੀ ਇਹ ਦਿਲਕਸ਼ ਅਦਾਕਾਰਾ।

ABOUT THE AUTHOR

...view details