ਚੰਡੀਗੜ੍ਹ: ਹਿੰਦੀ ਦੇ ਨਾਲ-ਨਾਲ ਪੰਜਾਬੀ ਸਿਨੇਮਾ ਦੇ ਖੇਤਰ ਵਿੱਚ ਵੀ ਬਤੌਰ ਅਦਾਕਾਰ ਮਜ਼ਬੂਤ ਪੈੜ੍ਹਾਂ ਸਿਰਜਣ ਵਿੱਚ ਕਾਮਯਾਬ ਰਹੇ ਹਨ ਜਿੰਮੀ ਸ਼ੇਰਗਿੱਲ, ਜੋ ਅਪਣੀ ਨਵੀਂ ਹਿੰਦੀ ਫਿਲਮ 'ਤੁਮ ਔਰ ਮੈਂ' ਦੇ ਸਿਲਸਿਲੇ ਅਧੀਨ ਉੱਤਰਾਖੰਡ ਦੇ ਮਸ਼ਹੂਰ ਹਿੱਲ ਸਟੇਸ਼ਨ ਨੈਨੀਤਾਲ ਪੁੱਜ ਚੁੱਕੇ ਹਨ, ਜਿੱਥੇ ਉਹ ਅਗਲੇ ਕੁਝ ਦਿਨਾਂ ਤੱਕ ਮੌਜੂਦ ਰਹਿਣਗੇ ਅਤੇ ਅਪਣੇ ਹਿੱਸੇ ਦੇ ਸ਼ੂਟ ਨੂੰ ਅੰਜ਼ਾਮ ਦੇਣਗੇ।
ਬਾਲੀਵੁੱਡ ਨਿਰਮਾਤਾ ਸੰਦੀਪ ਚਾਵਲਾ ਵੱਲੋਂ ਨਿਰਮਿਤ ਕੀਤੀ ਜਾ ਰਹੀ ਇਸ ਅਰਥ-ਭਰਪੂਰ ਫਿਲਮ ਦਾ ਲੇਖਨ ਰਕੇਸ਼ ਕੁਮਾਰ ਤ੍ਰਿਪਾਠੀ ਕਰ ਰਹੇ ਹਨ, ਜਦਕਿ ਨਿਰਦੇਸ਼ਨ ਕਮਾਂਡ ਪ੍ਰੇਮ ਪ੍ਰਕਾਸ਼ ਮੋਦੀ ਸੰਭਾਲ ਰਹੇ ਹਨ, ਜੋ ਇਸ ਤੋਂ ਪਹਿਲਾਂ ਕਈ ਵੱਡੇ ਹਿੰਦੀ ਫਿਲਮ ਪ੍ਰੋਜੈਕਟਸ ਨਾਲ ਜੁੜੇ ਰਹੇ ਹਨ।
ਮਨਮੋਹਕ ਲੋਕੇਸ਼ਨਜ਼ ਉਪਰ ਫਿਲਮਬੱਧ ਕੀਤੀ ਜਾ ਰਹੀ ਉਕਤ ਫਿਲਮ ਵਿੱਚ ਮੰਝੇ ਹੋਏ ਐਕਟਰ ਹਰਸ਼ ਛਾਯਾ ਵੀ ਮਹੱਤਵਪੂਰਨ ਭੂਮਿਕਾ ਅਦਾ ਕਰ ਰਹੇ ਹਨ, ਜਿੰਨ੍ਹਾਂ ਦੇ ਨਾਲ ਹੀ ਅਦਾਕਾਰ ਜਿੰਮੀ ਸ਼ੇਰਗਿੱਲ ਦੇ ਕਈ ਅਹਿਮ ਦ੍ਰਿਸ਼ਾਂ ਦਾ ਫਿਲਮਾਂਕਣ ਪੂਰਾ ਕੀਤਾ ਜਾ ਰਿਹਾ ਹੈ।
ਜਿੰਮੀ ਸ਼ੇਰਗਿੱਲ ਦੀ ਨਵੀਂ ਫਿਲਮ ਦੀ ਸ਼ੂਟਿੰਗ (Photo: ETV Bhart) ਪਰਿਵਾਰਿਕ-ਡ੍ਰਾਮੈਟਿਕ ਵਿਸ਼ੇਸ਼ਾਰ ਅਧਾਰਿਤ ਉਕਤ ਫਿਲਮ ਦੇ ਸਿਨੇਮਾਟੋਗ੍ਰਾਫ਼ਰ ਅਨੂਪ ਸਿੰਘ ਹਨ, ਜਿੰਨ੍ਹਾਂ ਤੋਂ ਇਲਾਵਾ ਜੇਕਰ ਇਸ ਭਾਵਪੂਰਨ ਫਿਲਮ ਨਾਲ ਜੁੜੇ ਹੋਰਨਾਂ ਕਲਾਕਾਰਾਂ ਦੀ ਗੱਲ ਕੀਤੀ ਜਾਵੇ ਤਾਂ ਇੰਨ੍ਹਾਂ ਵਿੱਚ ਦਿਵਿਆ ਦੱਤਾ, ਜ਼ਰੀਨਾ ਵਾਹਬ, ਰਾਜੇਸ਼ ਜੈਸ ਵੀ ਸ਼ੁਮਾਰ ਹਨ।
ਜਿੰਮੀ ਸ਼ੇਰਗਿੱਲ ਦੀ ਨਵੀਂ ਫਿਲਮ ਦੀ ਸ਼ੂਟਿੰਗ (Photo: ETV Bhart) ਹਾਲ ਹੀ ਵਿੱਚ ਰਿਲੀਜ਼ ਹੋਈ ਅਜੇ ਦੇਵਗਨ ਸਟਾਰਰ 'ਔਰੋਂ ਮੇਂ ਕਹਾਂ ਦਮ ਥਾ' ਅਤੇ ਵੈੱਬ ਸੀਰੀਜ਼ 'ਸਿਕੰਦਰ ਕਾ ਮੁਕੱਦਰ' ਅਤੇ 'ਰਣਨੀਤੀ' ਦਾ ਵੀ ਸ਼ਾਨਦਾਰ ਹਿੱਸਾ ਰਹੇ ਹਨ ਜਿੰਮੀ ਸ਼ੇਰਗਿੱਲ, ਜਿੰਨ੍ਹਾਂ ਵੱਲੋਂ ਇੰਨ੍ਹਾਂ ਪ੍ਰੋਜੈਕਟਸ ਵਿੱਚ ਨਿਭਾਈਆਂ ਭੂਮਿਕਾਵਾਂ ਨੂੰ ਦਰਸ਼ਕਾਂ ਦੁਅਰਾ ਕਾਫ਼ੀ ਪਸੰਦ ਕੀਤਾ ਗਿਆ ਹੈ।
ਜਿੰਮੀ ਸ਼ੇਰਗਿੱਲ ਦੀ ਨਵੀਂ ਫਿਲਮ ਦੀ ਸ਼ੂਟਿੰਗ (Photo: ETV Bhart) ਪੰਜਾਬ ਤੋਂ ਲੈ ਕੇ ਮੁੰਬਈ ਗਲਿਆਰਿਆਂ ਤੱਕ ਵਰਸਟਾਈਲ ਐਕਟਰ ਵਜੋਂ ਚੋਖੀ ਭੱਲ ਕਾਇਮ ਕਰ ਚੁੱਕੇ ਹਨ ਜਿੰਮੀ ਸ਼ੇਰਗਿਲ, ਜੋ ਜਲਦ ਹੀ ਸਾਹਮਣੇ ਆਉਣ ਜਾ ਰਹੀਆਂ ਬਹੁ ਚਰਚਿਤ ਪੰਜਾਬੀ ਫਿਲਮਾਂ ਵਿੱਚ ਵੀ ਆਪਣੀ ਪ੍ਰਭਾਵੀ ਉਪ ਸਥਿਤੀ ਦਰਜ ਕਰਵਾਉਣ ਲਈ ਪੂਰੀ ਤਰ੍ਹਾਂ ਤਿਆਰ ਹਨ, ਜਿੰਨ੍ਹਾਂ ਦੀਆਂ ਰਿਲੀਜ਼ ਹੋਣ ਜਾ ਰਹੀਆਂ ਇੰਨ੍ਹਾਂ ਪੰਜਾਬੀ ਫਿਲਮਾਂ ਵਿੱਚ 'ਬੇਬੇ' ਸ਼ਾਮਿਲ ਹਨ, ਜਿੰਨ੍ਹਾਂ ਦਾ ਨਿਰਦੇਸ਼ਨ ਕ੍ਰਮਵਾਰ ਨਵਨੀਅਤ ਸਿੰਘ ਅਤੇ ਗੁਰਜਿੰਦ ਮਾਨ ਦੁਆਰਾ ਕੀਤਾ ਗਿਆ ਹੈ।
ਇਹ ਵੀ ਪੜ੍ਹੋ: