ਪੰਜਾਬ

punjab

ETV Bharat / entertainment

ਗੁਰਲਵ ਦੇ ਇਸ ਨਵੇਂ ਗਾਣੇ ਦਾ ਹਿੱਸਾ ਬਣੀ ਸੋਸ਼ਲ ਮੀਡੀਆ 'ਤੇ ਛਾਈ ਇਹ ਟੀਮ, ਇਸ ਦਿਨ ਹੋਵੇਗਾ ਰਿਲੀਜ਼

ਗਾਇਕ ਗੁਰਲਵ ਨੇ ਆਪਣੇ ਆਉਣ ਵਾਲੇ ਗੀਤ 'ਜਨਮ ਤਰੀਕ ਬੋਤਲੇ' ਦਾ ਮਾਲਦਾਰ ਛੜਾ ਟੀਮ ਨੂੰ ਹਿੱਸਾ ਬਣਾਇਆ ਹੈ। ਇਹ ਗੀਤ 12 ਨਵੰਬਰ ਨੂੰ ਰਿਲੀਜ਼ ਹੋਵੇਗਾ।

GURLLUV UPCOMING SONG
GURLLUV UPCOMING SONG (ETV Bharat)

By ETV Bharat Entertainment Team

Published : Nov 6, 2024, 3:39 PM IST

ਫਰੀਦਕੋਟ: ਪੰਜਾਬੀ ਸੰਗੀਤ ਜਗਤ ਵਿੱਚ ਚਰਚਿਤ ਨਾਂਅ ਬਣਦੇ ਜਾ ਰਹੇ ਗਾਇਕ ਗੁਰਲਵ ਵੱਲੋ ਅਪਣੇ ਨਵੇਂ ਗਾਣੇ ਦਾ ਸ਼ੋਸ਼ਲ ਮੀਡੀਆ 'ਤੇ ਛਾਈ ਹੋਈ 'ਮਾਲਦਾਰ ਛੜਾ' ਟੀਮ ਨੂੰ ਖਾਸ ਹਿੱਸਾ ਬਣਾਇਆ ਗਿਆ ਹੈ। ਇਨ੍ਹਾਂ ਸਾਰਿਆ ਦੀ ਕਲੋਬਰੇਸ਼ਨ ਨਾਲ ਤਿਆਰ ਕੀਤਾ ਇਹ ਇਹ ਗਾਣਾ 12 ਨਵੰਬਰ ਨੂੰ ਵੱਖ-ਵੱਖ ਸੰਗ਼ੀਤਕ ਪਲੇਟਫ਼ਾਰਮ 'ਤੇ ਰਿਲੀਜ਼ ਹੋਣ ਜਾ ਰਿਹਾ ਹੈ।

'ਜਨਮ ਤਰੀਕ ਬੋਤਲੇ' ਗੀਤ ਜਲਦ ਹੋਵੇਗਾ ਰਿਲੀਜ਼

'ਜੱਟ ਬੀਟ ਮਿਊਜ਼ਿਕ' ਵੱਲੋਂ ਅਪਣੇ ਇਸ ਨਵੇਂ ਸੰਗ਼ੀਤਕ ਲੇਬਲ ਅਧੀਨ ਪ੍ਰਸਤੁਤ ਕੀਤੇ ਜਾ ਰਹੇ ਪਹਿਲੇ ਗਾਣੇ 'ਜਨਮ ਤਰੀਕ ਬੋਤਲੇ' ਨੂੰ ਆਵਾਜ਼ ਗੁਰਲਵ ਨੇ ਦਿੱਤੀ ਹੈ ਜਦਕਿ ਇਸ ਦੇ ਬੋਲ ਮਨੀ ਸ਼ੇਰ ਨੇ ਲਿਖੇ ਹਨ। ਇਸ ਖੂਬਸੂਰਤ ਗੀਤ ਦਾ ਸੰਗੀਤ ਲਾਡੀ ਗਿੱਲ ਦੁਆਰਾ ਤਿਆਰ ਕੀਤਾ ਗਿਆ ਹੈ। ਪੇਂਡੂ ਜਨ-ਜੀਵਨ ਦੁਆਲੇ ਬੁਣੀਆ ਅਤੇ ਠੇਠ ਦੇਸੀ ਮਾਹੋਲ ਦੀ ਤਰਜ਼ਮਾਨੀ ਕਰਦੀ ਹਾਸਰਸ ਅਤੇ ਪ੍ਰਭਾਵੀ ਸੀਰੀਜ਼ ਨੂੰ ਸਾਹਮਣੇ ਲਿਆਉਣ ਵਿੱਚ ਮੋਹਰੀ ਭੂਮਿਕਾ ਨਿਭਾ ਰਹੇ 'ਜੱਟ ਬੀਟ ਰਿਕਾਰਡਸ ਟੀਮ' ਵੱਲੋਂ ਬਣਾਈ ਗਈ ਇਹ ਲਘੂ ਸੀਰੀਜ਼ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਕਾਫ਼ੀ ਪਸੰਦ ਕੀਤੀ ਜਾ ਰਹੀ ਹੈ, ਜਿੰਨਾਂ ਵਿੱਚੋ ਹੀ ਅਪਾਰ ਪ੍ਰਸਿੱਧੀ ਹਾਸਲ ਕਰ ਰਹੀ ਮਾਲਦਾਰ ਛੜਾ ਦੀ ਪੂਰੀ ਟੀਮ ਇਸ ਗਾਣੇ ਦੇ ਮਿਊਜ਼ਿਕ ਵੀਡੀਓ ਨੂੰ ਚਾਰ ਚੰਨ ਲਾਉਂਦੀ ਨਜ਼ਰੀ ਪਵੇਗੀ।

ਮਾਲਦਾਰ ਛੜਾ ਟੀਮ ਵਿੱਚ ਸ਼ਾਮਲ ਕਲਾਕਾਰ

ਇਸ ਗਾਣੇ ਦਾ ਮਿਊਜ਼ਿਕ ਵੀਡੀਓ ਬੇਹੱਦ ਸ਼ਾਨਦਾਰ ਬਣਾਇਆ ਗਿਆ ਹੈ, ਜਿਸਦਾ ਨਿਰਦੇਸ਼ਨ ਸੰਦੀਪ ਸਿੰਘ ਮਾਨ ਦੁਆਰਾ ਕੀਤਾ ਗਿਆ ਹੈ। ਉਨ੍ਹਾਂ ਵੱਲੋ ਵੱਡੇ ਪੱਧਰ 'ਤੇ ਫਿਲਮਾਂਏ ਗਏ ਇਸ ਮਿਊਜ਼ਿਕ ਵੀਡੀਓ ਵਿੱਚ ਫੀਚਰਿੰਗ ਕਰਨ ਵਾਲੇ ਮਾਲਦਾਰ ਛੜਾ ਟੀਮ ਕਲਾਕਾਰਾ ਵਿੱਚ ਇੰਦਰ ਛਾਂਜਲੀ, ਜਸ ਢਿੱਲੋ, ਬੰਤ ਪ੍ਰਧਾਨ, ਜੋਤ ਧੀਮਾਨ, ਹਰਮਨ ਕਾਹਲ ਆਦਿ ਸ਼ੁਮਾਰ ਹਨ।

ਇਹ ਵੀ ਪੜ੍ਹੋ:-

ABOUT THE AUTHOR

...view details