ਪੰਜਾਬ

punjab

ETV Bharat / entertainment

'ਗੁਲਾਬੀ ਆਂਖੇ ਜੋ ਤੇਰੀ ਦੇਖੀ' ਤੋਂ ਲੈ ਕੇ 'ਪੱਥਰ ਕੇ ਸਨਮ' ਤੱਕ, ਸੁਣੋ ਸੰਗੀਤ ਜਗਤ ਦੇ ਹੀਰੇ ਮੁਹੰਮਦ ਰਫ਼ੀ ਦੇ ਬਿਹਤਰੀਨ ਗੀਤ - Mohammed Rafi Death Anniversary

Mohammed Rafi Death Anniversary: ਭਾਰਤੀ ਸੰਗੀਤ ਉਦਯੋਗ ਮਹਾਨ ਗਾਇਕ ਮੁਹੰਮਦ ਰਫ਼ੀ ਤੋਂ ਬਿਨ੍ਹਾਂ ਅਧੂਰਾ ਹੈ। ਰਫ਼ੀ ਸਾਹਬ ਦੀ ਮੌਤ ਨੂੰ 44 ਸਾਲ ਹੋ ਗਏ ਹਨ। ਭਾਰਤੀ ਸੰਗੀਤ ਉਦਯੋਗ ਦੇ ਇਸ ਚਮਕਦਾਰ ਸਿਤਾਰੇ ਦਾ 31 ਜੁਲਾਈ 1980 ਨੂੰ ਦੇਹਾਂਤ ਹੋ ਗਿਆ ਸੀ। ਉਨ੍ਹਾਂ ਦੀ ਬਰਸੀ ਦੇ ਮੌਕੇ 'ਤੇ ਆਓ ਉਨ੍ਹਾਂ ਦੇ ਕੁਝ ਸਦਾਬਹਾਰ ਗੀਤ ਸੁਣੀਏ।

Mohammed Rafi Death Anniversary
Mohammed Rafi Death Anniversary (instagram)

By ETV Bharat Entertainment Team

Published : Jul 31, 2024, 12:09 PM IST

ਹੈਦਰਾਬਾਦ: ਅੱਜ (31 ਜੁਲਾਈ) ਭਾਰਤੀ ਸੰਗੀਤ ਉਦਯੋਗ ਦੇ ਹੀਰੇ ਮੁਹੰਮਦ ਰਫ਼ੀ ਦੀ 44ਵੀਂ ਬਰਸੀ ਹੈ। 24 ਦਸੰਬਰ 1924 ਨੂੰ ਇੱਕ ਮੱਧਵਰਗੀ ਮੁਸਲਿਮ ਪਰਿਵਾਰ ਵਿੱਚ ਜਨਮੇ ਰਫ਼ੀ ਸਾਹਬ ਦਾ ਸੰਗੀਤ ਵੱਲ ਝੁਕਾਅ ਇੱਕ ਫਕੀਰ ਤੋਂ ਪ੍ਰਭਾਵਿਤ ਸੀ, ਜਿਸਨੂੰ ਗਾਇਕ ਬਹੁਤ ਖੁਸ਼ੀ ਨਾਲ ਸੁਣਦਾ ਸੀ।

ਭਾਰਤੀ ਸੰਗੀਤ ਦੇ ਸਭ ਤੋਂ ਚਮਕਦਾਰ ਸਿਤਾਰੇ ਰਫ਼ੀ ਸਾਹਬ ਨੇ 31 ਜੁਲਾਈ 1980 ਨੂੰ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ ਸੀ। ਉਨ੍ਹਾਂ ਦੀ ਮੌਤ ਦੇ ਚਾਲੀ ਸਾਲ ਬਾਅਦ ਉਨ੍ਹਾਂ ਦੀ ਸ਼ਾਨਦਾਰ ਆਵਾਜ਼ ਅੱਜ ਵੀ ਲੋਕਾਂ ਦੇ ਕੰਨਾਂ ਵਿੱਚ ਗੂੰਜਦੀ ਹੈ। ਆਓ ਉਨ੍ਹਾਂ ਦੀ ਬਰਸੀ 'ਤੇ ਉਨ੍ਹਾਂ ਦੇ ਕੁਝ ਯਾਦਗਾਰੀ ਗੀਤਾਂ 'ਤੇ ਸਰਸਰੀ ਨਜ਼ਰ ਮਾਰੀਏ...।

ਖੋਇਆ ਖੋਇਆ ਚਾਂਦ ਖੁੱਲ੍ਹਾ ਆਸਮਾਨ: ਵਿਜੇ ਆਨੰਦ ਦੀ ਫਿਲਮ 'ਕਾਲਾ ਬਾਜ਼ਾਰ' ਦਾ ਗੀਤ 'ਖੋਇਆ ਖੋਇਆ ਚਾਂਦ ਖੁੱਲ੍ਹਾ ਆਸਮਾਨ' ਦੇਵ ਆਨੰਦ ਅਤੇ ਵਹੀਦਾ ਰਹਿਮਾਨ 'ਤੇ ਫਿਲਮਾਇਆ ਗਿਆ ਸੀ। 1960 ਵਿੱਚ ਰਿਲੀਜ਼ ਹੋਇਆ ਇਹ ਗੀਤ ਅਜੇ ਵੀ ਦਰਸ਼ਕਾਂ ਦੇ ਸਭ ਤੋਂ ਪਸੰਦ ਦੇ ਗੀਤਾਂ ਵਿੱਚੋਂ ਇੱਕ ਹੈ।

ਗੁਲਾਬੀ ਆਂਖੇ ਜੋ ਤੇਰੀ ਦੇਖੀ: ਫਿਲਮ 'ਦਿ ਟਰੇਨ' ਦੇ ਗੀਤ 'ਗੁਲਾਬੀ ਆਂਖੇ ਜੋ ਤੇਰੀ ਦੇਖੀ' ਨੂੰ ਵੀ ਮੁਹੰਮਦ ਰਫੀ ਨੇ ਆਪਣੀ ਖੂਬਸੂਰਤ ਆਵਾਜ਼ ਦਿੱਤੀ ਹੈ। ਰਾਜੇਸ਼ ਖੰਨਾ ਦੀ ਮੁੱਖ ਭੂਮਿਕਾ ਵਾਲਾ ਇਹ ਗੀਤ ਆਰ ਡੀ ਬਰਮਨ ਦੁਆਰਾ ਤਿਆਰ ਕੀਤਾ ਗਿਆ ਸੀ।

ਬਦਨ ਪੇ ਸਿਤਾਰੇ ਲਪੇਟੇ ਹੁਏ:ਸ਼ੰਮੀ ਕਪੂਰ ਦੀ ਭੂਮਿਕਾ ਵਾਲੀ 1969 ਦੀ ਫਿਲਮ 'ਪ੍ਰਿੰਸ' ਦਾ ਗੀਤ 'ਬਦਨ ਪੇ ਸਿਤਾਰੇ ਲਪੇਟੇ ਹੁਏ' ਮੁਹੰਮਦ ਰਫੀ ਦੁਆਰਾ ਗਾਇਆ ਗਿਆ ਹੈ, ਗੀਤ ਅੱਜ ਵੀ ਦਰਸ਼ਕਾਂ ਵੱਲੋਂ ਪਸੰਦ ਕੀਤਾ ਜਾਂਦਾ ਹੈ।

ਤੁਮ ਮੁਝੇ ਯੂੰ ਭੂਲਾ ਨਾ ਪਾਓਗੇ: ਸ਼ਕਤੀ ਸਮੰਤਾ ਦੇ 1970 ਵਿੱਚ ਰਿਲੀਜ਼ ਹੋਏ 'ਪਗਲਾ ਕਹੀਂ ਕਾ' ਦਾ ਗੀਤ 'ਤੁਮ ਮੁਝੇ ਯੂੰ ਭੂਲਾ ਨਾ ਪਾਓਗੇ' ਨੂੰ ਮੁਹੰਮਦ ਰਫੀ ਦੇ ਸਦਾਬਹਾਰ ਗੀਤਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਇਹ ਗੀਤ ਸ਼ੰਮੀ ਕਪੂਰ ਅਤੇ ਆਸ਼ਾ ਪਾਰੇਖ 'ਤੇ ਫਿਲਮਾਇਆ ਗਿਆ ਸੀ।

ਓ ਦੁਨੀਆ ਕੇ ਰੱਖਵਾਲੇ: ਫਿਲਮ 'ਬੈਜੂ ਬਾਵਰਾ' ਦਾ ਗੀਤ 'ਓ ਦੁਨੀਆ ਕੇ ਰੱਖਵਾਲੇ' ਦਰਸ਼ਕਾਂ ਦੇ ਪਸੰਦੀਦਾ ਬਣ ਗਿਆ। ਭਾਰਤ ਭੂਸ਼ਣ 'ਤੇ ਫਿਲਮਾਇਆ ਗਿਆ ਇਹ ਗੀਤ ਅੱਜ ਤੱਕ ਹਰਮਨ ਪਿਆਰਾ ਬਣਿਆ ਹੋਇਆ ਹੈ।

ਬਹਾਰੋਂ ਫੂਲ ਬਰਸਾਓ:ਅੱਜ ਵੀ ਫਿਲਮ 'ਸੂਰਜ' ਦਾ ਗਾਣਾ 'ਬਹਾਰੋਂ ਫੂਲ ਬਰਸਾਓ ਮੇਰਾ ਮਹਿਬੂਬ ਆਇਆ ਹੈ...' ਸਭ ਤੋਂ ਵਧੀਆ ਰੁਮਾਂਟਿਕ ਟਰੈਕਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ।

ਪੱਥਰ ਕੇ ਸਨਮ: ਫਿਲਮ 'ਪੱਥਰ ਕੇ ਸਨਮ' ਦਾ ਟਾਈਟਲ ਟਰੈਕ ਗੀਤ ਹੈ ਜੋ ਸਾਰੇ ਦੁਖੀ ਦਿਲਾਂ ਨੂੰ ਪਿਆਰ ਵਿੱਚ ਦਿਲਾਸਾ ਦਿੰਦਾ ਹੈ। 'ਪੱਥਰ ਕੇ ਸਨਮ' ਰਫ਼ੀ ਸਾਹਬ ਦੇ ਬਿਹਤਰੀਨ ਗੀਤਾਂ ਵਿੱਚੋਂ ਇੱਕ ਹੈ।

ਉਲੇਖਯੋਗ ਹੈ ਕਿ ਮੁਹੰਮਦ ਰਫ਼ੀ ਨੇ ਕਈ ਭਾਰਤੀ ਭਾਸ਼ਾਵਾਂ ਵਿੱਚ 700 ਤੋਂ ਵੱਧ ਫਿਲਮਾਂ ਵਿੱਚ 26,000 ਤੋਂ ਵੱਧ ਗੀਤ ਗਾਏ ਹਨ। ਉਨ੍ਹਾਂ ਨੇ ਅੰਗਰੇਜ਼ੀ ਅਤੇ ਹੋਰ ਯੂਰਪੀਅਨ ਭਾਸ਼ਾਵਾਂ ਵਿੱਚ ਕਈ ਟਰੈਕਾਂ ਲਈ ਆਪਣੀ ਆਵਾਜ਼ ਵੀ ਦਿੱਤੀ। 1965 ਵਿੱਚ ਭਾਰਤ ਸਰਕਾਰ ਨੇ ਉਸਨੂੰ ਪਦਮ ਸ਼੍ਰੀ ਨਾਲ ਸਨਮਾਨਿਤ ਕੀਤਾ। ਉਨ੍ਹਾਂ ਦੀ ਮੌਤ ਤੋਂ ਬਾਅਦ ਉਨ੍ਹਾਂ ਦੇ ਸਨਮਾਨ ਲਈ ਦੋ ਦਿਨਾਂ ਦੀ ਰਾਸ਼ਟਰੀ ਛੁੱਟੀ ਘੋਸ਼ਿਤ ਕੀਤੀ ਗਈ ਸੀ।

ABOUT THE AUTHOR

...view details