ਮੁੰਬਈ:ਦੇਸ਼ ਭਰ 'ਚ ਅੱਜ (20 ਅਕਤੂਬਰ) ਕਰਵਾ ਚੌਥ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ। ਇਸ ਸ਼ੁੱਭ ਤਿਉਹਾਰ ਦੀ ਖੁਸ਼ੀ ਫਿਲਮ ਇੰਡਸਟਰੀ ਦੇ ਗਲਿਆਰਿਆਂ ਵਿੱਚ ਵੀ ਦੇਖਣ ਨੂੰ ਮਿਲ ਰਹੀ ਹੈ। ਪਰਿਣੀਤੀ ਚੋਪੜਾ, ਸ਼ਿਲਪਾ ਸ਼ੈੱਟੀ, ਸੋਨਮ ਕਪੂਰ ਸਮੇਤ ਕਈ ਸੁੰਦਰੀਆਂ ਨੇ ਆਪਣੇ ਕਰਵਾ ਚੌਥ ਦੀਆਂ ਝਲਕੀਆਂ ਸਾਂਝੀਆਂ ਕੀਤੀਆਂ ਹਨ। ਇਨ੍ਹਾਂ ਸੁੰਦਰੀਆਂ ਨੇ ਆਪਣੇ ਸੋਸ਼ਲ ਮੀਡੀਆ 'ਤੇ ਮਹਿੰਦੀ ਵਾਲੇ ਹੱਥਾਂ ਦੀ ਝਲਕ ਸਾਂਝੀ ਕੀਤੀ ਹੈ।
ਸੋਨਮ ਕਪੂਰ
ਸੋਨਮ ਕਪੂਰ ਨੇ ਆਪਣੇ ਅਧਿਕਾਰਤ ਇੰਸਟਾਗ੍ਰਾਮ ਸਟੋਰੀ 'ਤੇ ਕਰਵਾ ਚੌਥ ਦੇ ਜਸ਼ਨ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ। ਉਸਨੇ ਆਪਣੀ ਮਹਿੰਦੀ ਨਾਲ ਆਪਣੇ ਪ੍ਰਸ਼ੰਸਕਾਂ ਨੂੰ ਖੁਸ਼ ਕੀਤਾ ਹੈ। ਇੱਕ ਤਸਵੀਰ 'ਚ ਉਸ ਦੇ ਖੂਬਸੂਰਤ ਮਹਿੰਦੀ ਸਜੇ ਹੱਥ ਨਜ਼ਰ ਆ ਰਹੇ ਹਨ, ਜਦਕਿ ਦੂਜੀ ਤਸਵੀਰ 'ਚ ਸੋਨਮ ਨੇ ਆਪਣੇ ਹੱਥਾਂ 'ਤੇ ਮਹਿੰਦੀ ਦੀ ਝਲਕ ਦਿਖਾਈ ਹੈ। ਉਸ ਦੇ ਹੱਥ 'ਤੇ ਆਪਣੇ ਪਤੀ ਆਨੰਦ ਅਤੇ ਬੇਟੇ ਵਾਯੂ ਦੇ ਨਾਂਅ ਵੀ ਲਿਖੇ ਹੋਏ ਹਨ। ਆਖਰੀ ਪੋਸਟ 'ਚ ਸੋਨਮ ਨੇ ਆਪਣਾ ਵੀਡੀਓ ਪੋਸਟ ਕੀਤਾ ਹੈ, ਜਿਸ 'ਚ ਉਹ ਹੱਥਾਂ 'ਚ ਮਹਿੰਦੀ ਲਗਾਉਂਦੀ ਨਜ਼ਰ ਆ ਰਹੀ ਹੈ।
ਪਰਿਣੀਤੀ ਚੋਪੜਾ
ਪਰਿਣੀਤੀ ਚੋਪੜਾ ਹਾਲ ਹੀ 'ਚ ਆਪਣੇ ਪਤੀ ਰਾਘਵ ਚੱਢਾ ਨਾਲ ਕਰਵਾ ਚੌਥ ਮਨਾਉਣ ਨਵੀਂ ਦਿੱਲੀ ਪਹੁੰਚੀ ਹੈ। ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਸਟੋਰੀਜ਼ 'ਤੇ ਮਹਿੰਦੀ ਡਿਜ਼ਾਈਨ ਸਾਂਝਾ ਕੀਤਾ ਹੈ। ਉਸ ਨੇ ਕਰਵਾ ਚੌਥ ਦੇ ਮੌਕੇ 'ਤੇ ਦਿਲ ਦੇ ਆਕਾਰ ਦੀ ਮਹਿੰਦੀ ਦਾ ਡਿਜ਼ਾਈਨ ਚੁਣਿਆ ਹੈ। ਆਪਣੀ ਮਹਿੰਦੀ ਦੇ ਨਾਲ ਉਨ੍ਹਾਂ ਨੇ ਤਿਉਹਾਰ ਲਈ ਦੀਪਮਾਲਾ ਨਾਲ ਸਜੇ ਆਪਣੇ ਸੁੰਦਰ ਘਰ ਦੀਆਂ ਤਸਵੀਰਾਂ ਵੀ ਸਾਂਝੀਆਂ ਕੀਤੀਆਂ, ਜਿਸ ਵਿੱਚ ਉਸ ਦੇ ਪਤੀ ਰਾਘਵ ਦੀ ਝਲਕ ਵੀ ਦਿਖਾਈ ਗਈ।
ਪਰਿਣੀਤੀ ਚੋਪੜਾ ਦੀ ਸਟੋਰੀ (Instgram) ਪਰਿਣੀਤੀ ਚੋਪੜਾ ਦੀ ਸਟੋਰੀ (Instgram) ਪਰਿਣੀਤੀ ਚੋਪੜਾ ਦੀ ਸਟੋਰੀ (Instgram) ਸ਼ਿਲਪਾ ਸ਼ੈੱਟੀ
ਸ਼ਿਲਪਾ ਸ਼ੈੱਟੀ ਨੇ ਕਰਵਾ ਚੌਥ 'ਤੇ ਆਪਣੀਆਂ ਖਾਸ ਤਸਵੀਰਾਂ ਸਾਂਝੀਆਂ ਕੀਤੀਆਂ। ਉਸ ਨੇ ਆਪਣੀ ਪੋਸਟ ਦੀ ਸ਼ੁਰੂਆਤ ਸਵੇਰੇ-ਸਵੇਰੇ ਖਾਧੀ 'ਸਰਗੀ' ਦੀ ਝਲਕ ਨਾਲ ਕੀਤੀ। ਉਸ ਦੀ ਸੁੰਦਰਤਾ ਨਾਲ ਸਜਾਈ ਥਾਲੀ ਵਿੱਚ ਇੱਕ ਮਹਿੰਦੀ ਦੀ ਕੀਪ, ਹਰੀਆਂ ਚੂੜੀਆਂ ਅਤੇ ਇੱਕ ਰਿਵਾਇਤੀ ਸ਼ਗਨ ਲਿਫਾਫਾ, ਕੱਪੜੇ, ਗਹਿਣੇ ਅਤੇ ਕਈ ਤਰ੍ਹਾਂ ਦੇ ਮਿੱਠੇ ਅਤੇ ਨਮਕੀਨ ਸਨੈਕਸ ਸ਼ਾਮਿਲ ਸਨ।
ਸ਼ਿਲਪਾ ਸ਼ੈਟੀ ਦੀ ਸਟੋਰੀ (Instgram) ਭਾਗਿਆਸ਼੍ਰੀ
ਭਾਗਿਆਸ਼੍ਰੀ ਨੇ ਆਪਣੇ ਕਰੀਬੀ ਦੋਸਤ ਦੀ ਮਹਿੰਦੀ ਪਾਰਟੀ ਦੀ ਇੱਕ ਕਲਿੱਪ ਸ਼ੇਅਰ ਕੀਤੀ ਹੈ। ਆਪਣੇ ਮਹਿੰਦੀ ਡਿਜ਼ਾਈਨ ਦੀ ਝਲਕ ਦਿਖਾਉਂਦੇ ਹੋਏ ਉਨ੍ਹਾਂ ਨੇ ਪਾਰਟੀ ਦੇ ਮਜ਼ੇਦਾਰ ਪਲ ਨੂੰ ਸਾਂਝਾ ਕੀਤਾ ਹੈ।