ਪੰਜਾਬ

punjab

ETV Bharat / entertainment

ਪੰਜਾਬੀ ਫਿਲਮ 'ਜਾਗੋ ਆਈ ਆ' ਨਾਲ ਜੁੜੇ ਕਰਮਜੀਤ ਅਨਮੋਲ, ਟਾਈਟਲ ਗੀਤ ਨੂੰ ਦੇਣਗੇ ਆਵਾਜ਼ - Karamjit Anmol - KARAMJIT ANMOL

Punjabi Movie jago Aayi Aa: ਕਾਮੇਡੀਅਨ-ਅਦਾਕਾਰ ਅਤੇ ਗਾਇਕ ਕਰਮਜੀਤ ਅਨਮੋਲ ਨਵੀਂ ਪੰਜਾਬੀ ਫਿਲਮ 'ਜਾਗੋ ਆਈ ਆ' ਦਾ ਹਿੱਸਾ ਬਣੇ ਹਨ, ਜਿਸ ਦੇ ਟਾਈਟਲ ਗੀਤ ਨੂੰ ਗਾਇਕ ਆਪਣੀ ਆਵਾਜ਼ ਦੇਣਗੇ।

Karamjit Anmol
Karamjit Anmol (instagram)

By ETV Bharat Entertainment Team

Published : Jul 3, 2024, 1:00 PM IST

ਚੰਡੀਗੜ੍ਹ:ਪੰਜਾਬੀ ਸਿਨੇਮਾ ਖੇਤਰ ਵਿੱਚ ਵਿਲੱਖਣ ਅਤੇ ਸਫ਼ਲ ਪਹਿਚਾਣ ਸਥਾਪਿਤ ਕਰ ਚੁੱਕੇ ਅਦਾਕਾਰ ਕਰਮਜੀਤ ਅਨਮੋਲ, ਜੋ ਰਾਜਨੀਤਿਕ ਦ੍ਰਿਸ਼ਾਵਲੀ ਤੋਂ ਮੁੜ ਫਿਲਮੀ ਸਫਾਂ 'ਚ ਸਰਗਰਮ ਹੁੰਦੇ ਨਜ਼ਰੀ ਆ ਰਹੇ ਹਨ, ਜਿੰਨ੍ਹਾਂ ਨੂੰ ਨਿਰਮਾਣ ਅਧੀਨ ਪੰਜਾਬੀ ਫਿਲਮ 'ਜਾਗੋ ਆਈ ਆ' ਦਾ ਅਹਿਮ ਹਿੱਸਾ ਬਣਾਇਆ ਗਿਆ ਹੈ, ਜੋ ਇਸ ਬਹੁ-ਚਰਚਿਤ ਫਿਲਮ ਦੇ ਟਾਈਟਲ ਗੀਤ ਨੂੰ ਅਪਣੀ ਆਵਾਜ਼ ਦੇਣਗੇ, ਜਿਸ ਸੰਬੰਧੀ ਰਿਕਾਰਡਿੰਗ ਪ੍ਰਕਿਰਿਆ ਵਿੱਚ ਹਿੱਸਾ ਲੈਣ ਦੀ ਕਵਾਇਦ ਉਨ੍ਹਾਂ ਵੱਲੋਂ ਸ਼ੂਰੂ ਕਰ ਦਿੱਤੀ ਗਈ ਹੈ।

'ਕ੍ਰਿਏਟਿਵ ਬ੍ਰੋਜ ਪ੍ਰੋਡੋਕਸ਼ਨ' ਵੱਲੋਂ ਬਣਾਈ ਜਾ ਰਹੀ ਇਸ ਬਿੱਗ ਸੈਟਅੱਪ ਪੰਜਾਬੀ ਫਿਲਮ ਦੇ ਪੇਸ਼ ਕਰਤਾ ਹੈਰੀ ਬਰਾੜ, ਜਦਕਿ ਸਿਨੇਮਾਟੋਗ੍ਰਾਫ਼ਰ ਸੋਨੀ ਸਿੰਘ ਹਨ। ਪੰਜਾਬ ਦੇ ਦੁਆਬਾ ਅਧੀਨ ਆਉਂਦੇ ਹੁਸ਼ਿਆਰਪੁਰ ਅਤੇ ਫਗਵਾੜਾ ਇਲਾਕਿਆਂ ਦੇ ਨਾਲ-ਨਾਲ ਹਿਮਾਚਲ ਪ੍ਰਦੇਸ਼ ਦੇ ਖੂਬਸੂਰਤ ਹਿੱਸਿਆਂ ਕੁੱਲੂ ਮਨਾਲੀ ਵਿਖੇ ਫਿਲਮਾਈ ਗਈ ਇਸ ਪਰਿਵਾਰਕ ਡਰਾਮਾ ਫਿਲਮ ਦੀ ਸਟਾਰ-ਕਾਸਟ ਵਿੱਚ ਗੁੱਗੂ ਗਿੱਲ, ਗੁਰਸ਼ਰਨ ਮਾਨ, ਸਰਬਜੀਤ ਚੀਮਾ, ਰਾਜ ਸੰਧੂ, ਅਸ਼ੌਕ ਟਾਂਗਰੀ ਸ਼ਾਮਿਲ ਹਨ, ਜਿੰਨ੍ਹਾਂ ਤੋਂ ਇਲਾਵਾ ਮਸ਼ਹੂਰ ਬਾਲੀਵੁੱਡ ਅਦਾਕਾਰਾ ਪੂਨਮ ਢਿੱਲੋਂ ਵੀ ਇਸ ਅਲਹਦਾ ਕੰਟੈਂਟ ਫਿਲਮ ਦਾ ਖਾਸ ਆਕਰਸ਼ਨ ਹੋਵੇਗੀ, ਜੋ ਕਾਫ਼ੀ ਚੁਣੌਤੀਪੂਰਨ ਰੋਲ ਦੁਆਰਾ ਦਰਸ਼ਕਾਂ ਦੇ ਸਨਮੁੱਖ ਹੋਣ ਜਾ ਰਹੀ ਹੈ।

ਨਿਰਮਾਣ ਪੜਾਅ ਤੋਂ ਚਰਚਾ ਦਾ ਕੇਂਦਰ ਬਿੰਦੂ ਬਣੀ ਉਕਤ ਫਿਲਮ ਦੇ ਗੀਤ ਸੰਗੀਤ ਪੱਖਾਂ ਉਤੇ ਵੀ ਖਾਸੀ ਮਿਹਨਤ ਕੀਤੀ ਜਾ ਰਹੀ ਹੈ, ਜਿਸ ਸੰਬੰਧਤ ਸੰਗੀਤ ਜੈਦੇਵ ਕੁਮਾਰ ਦੁਆਰਾ ਤਿਆਰ ਕੀਤਾ ਜਾ ਰਿਹਾ ਹੈ, ਜਿੰਨ੍ਹਾਂ ਦੀ ਸੰਗੀਤਕ ਟੀਮ ਅਨੁਸਾਰ ਸਦਾ ਬਹਾਰ ਸਾਂਚੇ ਅਧੀਨ ਬੁਣੇ ਜਾ ਰਹੇ ਇਸ ਫਿਲਮ ਵਿਚਲੇ ਗੀਤਾਂ ਨੂੰ ਬਾਲੀਵੁੱਡ ਸਿੰਗਰ ਸੁਖਵਿੰਦਰ ਸਿੰਘ ਸਮੇਤ ਕਈ ਮੰਨੇ-ਪ੍ਰਮੰਨੇ ਗਾਇਕ ਪਿੱਠਵਰਤੀ ਆਵਾਜ਼ਾਂ ਦੇ ਰਹੇ ਹਨ, ਜਿਸ ਦੇ ਚੱਲਦਿਆਂ ਹੀ ਟਾਈਟਲ ਗੀਤ 'ਜਾਗੋ ਆਈ ਆ' ਨੂੰ ਕਰਮਜੀਤ ਅਨਮੋਲ ਦੀ ਆਵਾਜ਼ ਚਾਰ ਚੰਨ ਲਾਵੇਗੀ, ਜਿਸ ਦੀ ਰਿਕਾਰਡਿੰਗ ਉਨ੍ਹਾਂ ਵੱਲੋਂ ਸ਼ੁਰੂ ਕਰ ਦਿੱਤੀ ਗਈ ਹੈ।

ABOUT THE AUTHOR

...view details