ਮੁੰਬਈ: ਬਾਲੀਵੁੱਡ ਅਦਾਕਾਰ ਕੰਗਨਾ ਰਣੌਤ ਅਤੇ ਦੱਖਣ ਦੇ ਸੁਪਰਸਟਾਰ ਰਾਮ ਚਰਨ ਦੀ ਪਤਨੀ ਉਪਾਸਨਾ ਕਮੀਨੇਨੀ ਨੇ ਅਧਿਆਤਮਕ ਗੁਰੂ ਸਧਗੁਰੂ ਦੇ ਜਲਦੀ ਠੀਕ ਹੋਣ ਦੀ ਕਾਮਨਾ ਕੀਤੀ ਹੈ। ਸਧਗੁਰੂ ਦਾ ਹਾਲ ਹੀ ਵਿੱਚ ਦਿਮਾਗ ਦਾ ਆਪ੍ਰੇਸ਼ਨ ਹੋਇਆ ਹੈ ਅਤੇ ਉਹ ਇਸ ਤੋਂ ਠੀਕ ਹੋ ਰਹੇ ਹਨ। ਇਸ ਸੰਬੰਧ 'ਚ ਕੰਗਨਾ ਰਣੌਤ ਨੇ ਸੋਸ਼ਲ ਮੀਡੀਆ 'ਤੇ ਆ ਕੇ ਇੱਕ ਪੋਸਟ ਸ਼ੇਅਰ ਕੀਤੀ ਹੈ ਜਿਸ 'ਚ ਸਧਗੁਰੂ ਦੀ ਸਿਹਤ 'ਤੇ ਚਿੰਤਾ ਜ਼ਾਹਰ ਕੀਤੀ ਹੈ ਅਤੇ ਉਨ੍ਹਾਂ ਦੇ ਜਲਦੀ ਠੀਕ ਹੋਣ ਦੀ ਅਰਦਾਸ ਕੀਤੀ ਹੈ।
ਕੰਗਨਾ ਰਣੌਤ ਨੇ ਲਿਖਿਆ ਹੈ, 'ਇਹ ਕੁਝ ਨਹੀਂ ਹੈ, ਤੁਸੀਂ ਜਲਦੀ ਠੀਕ ਹੋ ਜਾਓਗੇ।' ਕੰਗਨਾ ਨੇ ਆਪਣੀ ਪੋਸਟ 'ਚ ਹਸਪਤਾਲ ਤੋਂ ਸਧਗੁਰੂ ਦੀ ਇੱਕ ਵੀਡੀਓ ਵੀ ਸ਼ੇਅਰ ਕੀਤੀ ਹੈ, ਜਿਸ 'ਚ ਸਧਗੁਰੂ ਦੀ ਸਿਹਤ ਕਾਫੀ ਨਾਜ਼ੁਕ ਨਜ਼ਰ ਆ ਰਹੀ ਹੈ ਅਤੇ ਉਨ੍ਹਾਂ ਦੇ ਦਿਮਾਗ 'ਤੇ ਪੱਟੀ ਵੀ ਬਣੀ ਹੋਈ ਹੈ।