ਚੰਡੀਗੜ੍ਹ:ਪੰਜਾਬੀ ਸਿਨੇਮਾ ਦੀ ਇੱਕ ਹੋਰ ਅਰਥ-ਭਰਪੂਰ ਫਿਲਮ ਦੇ ਤੌਰ ਉਤੇ ਸਾਹਮਣੇ ਆਉਣ ਜਾ ਰਹੀ ਪੰਜਾਬੀ ਫਿਲਮ 'ਜਾਗੋ ਆਈ ਆ' ਰਿਲੀਜ਼ ਲਈ ਤਿਆਰ ਹੈ, ਜਿਸ ਦੁਆਰਾ ਕੈਨੇਡਾ ਆਧਾਰਿਤ ਪੰਜਾਬੀ ਅਦਾਕਾਰ ਕਨਵਰ ਸਿੰਘ ਪਾਲੀਵੁੱਡ 'ਚ ਸ਼ਾਨਦਾਰ ਡੈਬਿਊ ਕਰਨ ਜਾ ਰਿਹਾ ਹੈ।
'ਕ੍ਰਿਏਟਿਵ ਬ੍ਰੋਜ ਪ੍ਰੋਡੋਕਸ਼ਨ' ਵੱਲੋਂ ਪੇਸ਼ ਕੀਤੀ ਜਾ ਰਹੀ ਉਕਤ ਫਿਲਮ ਦਾ ਨਿਰਦੇਸ਼ਨ ਨੌਜਵਾਨ ਫਿਲਮਕਾਰ ਸੰਨੀ ਬਿਨਿੰਗ ਦੁਆਰਾ ਕੀਤਾ ਗਿਆ ਹੈ, ਜੋ ਇਸ ਫਿਲਮ ਦੁਆਰਾ ਬਤੌਰ ਨਿਰਦੇਸ਼ਕ ਪੰਜਾਬੀ ਸਿਨੇਮਾ ਵਿੱਚ ਅਪਣੀ ਨਵੀਂ ਅਤੇ ਪ੍ਰਭਾਵੀ ਪਾਰੀ ਦਾ ਪਾਰੀ ਦਾ ਅਗਾਜ਼ ਕਰਨਗੇ।
ਪੰਜਾਬ ਦੇ ਦੁਆਬਾ ਖਿੱਤੇ ਤੋਂ ਇਲਾਵਾ ਕੁੱਲੂ ਮਨਾਲੀ ਦੀਆਂ ਮਨਮੋਹਕ ਲੋਕੇਸ਼ਨਜ਼ ਉਪਰ ਫਿਲਮਾਈ ਗਈ ਉਕਤ ਫਿਲਮ ਦੀ ਸਿਰਜਨਾਤਮਕ ਕਮਾਂਡ ਕਲਾ ਅਤੇ ਇੰਟਰਨੈਸ਼ਨਲ ਸਿਨੇਮਾ ਖਿੱਤੇ ਵਿੱਚ ਵਿਲੱਖਣ ਪਹਿਚਾਣ ਰੱਖਦੇ ਹੈਰੀ ਬਰਾੜ ਕੈਨੇਡਾ ਵੱਲੋਂ ਸੰਭਾਲੀ ਗਈ ਹੈ, ਜਿੰਨ੍ਹਾਂ ਦੁਆਰਾ ਜਾਰੀ ਕੀਤੀ ਗਈ ਵਿਸਥਾਰਕ ਜਾਣਕਾਰੀ ਅਨੁਸਾਰ ਵਰਲਡ ਵਾਈਡ ਵੱਡੇ ਪੱਧਰ ਉੱਪਰ ਰਿਲੀਜ਼ ਕੀਤੀ ਜਾ ਰਹੀ ਇਸ ਫਿਲਮ ਦੇ ਪੋਸਟ ਪ੍ਰੋਡੋਕਸ਼ਨ ਕਾਰਜਾਂ ਨੂੰ ਇੰਨੀਂ ਦਿਨੀਂ ਮੁੰਬਈ ਵਿੱਚ ਤੇਜ਼ੀ ਨਾਲ ਅੰਤਿਮ ਛੋਹਾਂ ਦਿੱਤੀਆਂ ਜਾ ਰਹੀਆਂ ਹਨ।
ਉਨ੍ਹਾਂ ਦੱਸਿਆ ਕਿ ਪਰਿਵਾਰਕ, ਸਮਾਜਿਕ ਅਤੇ ਰਾਜਨੀਤਿਕ ਤਾਣੇ-ਬਾਣੇ ਦੁਆਲੇ ਉਲਝਦੀਆਂ ਜਾ ਰਹੀਆਂ ਮੌਜੂਦਾ ਕਿਰਸਾਨੀ ਪ੍ਰਸਥਿਤੀਆਂ ਦਾ ਦਿਲਟੁੰਬਵਾ ਵਰਣਨ ਕਰੇਗੀ ਉਕਤ ਫਿਲਮ, ਜਿਸ ਨੂੰ ਵਿਸ਼ਾਲ ਕੈਨਵਸ ਅਧੀਨ ਫਿਲਮਬੱਧ ਕੀਤਾ ਗਿਆ ਹੈ।
ਉਨ੍ਹਾਂ ਦੱਸਿਆ ਕਿ ਡਾਇਰੈਕਟਰ ਸੰਨੀ ਬਿਨਿੰਗ ਵੱਲੋਂ ਖੂਬਸੂਰਤ ਸਕ੍ਰੀਨਪਲੇ ਅਤੇ ਨਿਰਦੇਸ਼ਨ ਨਾਲ ਤਰਾਸ਼ੀ ਗਈ ਇਸ ਫਿਲਮ ਨੂੰ ਮਸ਼ਹੂਰ ਸਿਨੇਮੈਟੋਗ੍ਰਾਫਰ ਸੋਨੀ ਸਿੰਘ ਨੇ ਆਪਣੇ ਕੈਮਰੇ ਵਿੱਚ ਬੰਦ ਕੀਤਾ ਹੈ। ਜਦਕਿ ਸਦਾ ਬਹਾਰ ਸੰਗੀਤ ਮਸ਼ਹੂਰ ਸੰਗੀਤਕਾਰ ਜੈ ਦੇਵ ਵੱਲੋਂ ਤਿਆਰ ਕੀਤਾ ਗਿਆ ਹੈ, ਜਿੰਨ੍ਹਾਂ ਦੁਆਰਾ ਬਿਹਤਰੀਨ ਰੂਪ ਵਿੱਚ ਸੰਜੋਏ ਗਏ ਗਾਣਿਆ ਨੂੰ ਬਾਲੀਵੁੱਡ ਗਾਇਕ ਸੁੱਖਵਿੰਦਰ ਸਿੰਘ ਸਮੇਤ ਹੋਰ ਨਾਮੀ ਗਾਇਕਾਂ ਵੱਲੋਂ ਪਿੱਠਵਰਤੀ ਅਵਾਜ਼ਾਂ ਦਿੱਤੀਆਂ ਗਈਆਂ ਹਨ।
ਪਰਿਵਾਰਿਕ ਤੰਦਾਂ ਨੂੰ ਮੁੜ ਸੁਰਜੀਤੀ ਦੇਣ ਜਾ ਰਹੀ ਇਸ ਫਿਲਮ ਦੀ ਕਹਾਣੀ ਅਤੇ ਗੀਤ ਰਾਜ ਸੰਧੂ ਨੇ ਲਿਖੇ ਹਨ। ਪਾਲੀਵੁੱਡ ਦੀ ਇੱਕ ਹੋਰ ਪ੍ਰਭਾਵਪੂਰਨ ਫਿਲਮ ਵਜੋਂ ਅਪਣੀ ਮੌਜ਼ੂਦਗੀ ਦਰਜ ਕਰਵਾਉਣ ਜਾ ਰਹੀ ਉਕਤ ਫਿਲਮ ਦਾ ਖਾਸ ਆਕਰਸ਼ਨ ਹੋਵੇਗਾ ਕੈਨੇਡਾ ਦੇ ਸਿਆਟਲ ਸੰਬੰਧਤ ਪੰਜਾਬੀ ਗੱਭਰੂ ਕਨਵਰ ਸਿੰਘ ਜੋ ਪਹਿਲੀ ਵਾਰ ਗੁੱਗੂ ਗਿੱਲ, ਪੂਨਮ ਢਿੱਲੋਂ, ਸਰਦਾਰ ਸੋਹੀ, ਸਰਬਜੀਤ ਚੀਮਾ, ਸੰਜੂ ਸੋਲੰਕੀ, ਰਵਨੀਤ ਕੌਰ, ਸੁਖਵਿੰਦਰ ਰਾਜ ਅਤੇ ਅਸ਼ੌਕ ਤਾਗੜੀ, ਸੁਰਕਸ਼ਾ, ਜਤਿੰਦਰ ਸੂਰੀ ਅਤੇ ਰਾਜ ਸੰਧੂ ਵਰਗੇ ਦਿੱਗਜ ਪ੍ਰਤਿਭਾਵਾਨ ਐਕਟਰਜ਼ ਨਾਲ ਸਕ੍ਰੀਨ ਸ਼ੇਅਰ ਕਰੇਗਾ।
ਇਹ ਵੀ ਪੜ੍ਹੋ: