ਪੰਜਾਬ

punjab

ETV Bharat / entertainment

ਫਿਲਮ 'ਸ਼ੌਕੀ ਸਰਦਾਰ' ਦੇ ਸੈੱਟ 'ਤੇ ਗੁਰੂ ਰੰਧਾਵਾ ਨਾਲ ਵਾਪਰਿਆ ਹਾਦਸਾ, ਹਸਪਤਾਲ 'ਚ ਭਰਤੀ - GURU RANDHAWA

ਗੁਰੂ ਰੰਧਾਵਾ ਇੱਕ ਹਾਦਸੇ ਦਾ ਸ਼ਿਕਾਰ ਹੋ ਗਏ ਹਨ, ਜਿਸਦੀ ਜਾਣਕਾਰੀ ਉਨ੍ਹਾਂ ਨੇ ਖੁਦ ਪੋਸਟ ਸ਼ੇਅਰ ਕਰਕੇ ਦਿੱਤੀ ਹੈ।

GURU RANDHAWA
GURU RANDHAWA (Instagram)

By ETV Bharat Entertainment Team

Published : Feb 23, 2025, 12:44 PM IST

ਹੈਦਰਾਬਾਦ: ਪੰਜਾਬੀ ਗਾਇਕ ਗੁਰੂ ਰੰਧਾਵਾ ਨੂੰ ਲੈ ਕੇ ਇੱਕ ਹੈਰਾਨ ਕਰ ਦੇਣ ਵਾਲੀ ਖ਼ਬਰ ਸਾਹਮਣੇ ਆਈ ਹੈ। ਇਹ ਖ਼ਬਰ ਸੁਣ ਕੇ ਉਨ੍ਹਾਂ ਦੇ ਪ੍ਰਸ਼ੰਸਕ ਲਗਾਤਾਰ ਗਾਇਕ ਦੀ ਚਿੰਤਾ ਕਰ ਰਹੇ ਹਨ। ਦੱਸ ਦਈਏ ਕਿ ਗੁਰੂ ਰੰਧਾਵਾ ਨਾਲ ਵੱਡਾ ਹਾਦਸਾ ਹੋ ਗਿਆ ਹੈ, ਜਿਸ ਦੀ ਜਾਣਕਾਰੀ ਉਨ੍ਹਾਂ ਨੇ ਖੁਦ ਦਿੱਤੀ ਹੈ। ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਇੰਸਟਾਗ੍ਰਾਮ 'ਤੇ ਆਪਣੀ ਹਸਪਤਾਲ ਤੋਂ ਇੱਕ ਜ਼ਖਮੀ ਹੋਇਆ ਦੀ ਤਸਵੀਰ ਸਾਂਝੀ ਕੀਤੀ ਹੈ, ਜਿਸ ਨੇ ਪ੍ਰਸ਼ੰਸਕਾਂ ਨੂੰ ਚਿੰਤਾ 'ਚ ਪਾ ਦਿੱਤਾ ਹੈ।

ਗੁਰੂ ਰੰਧਾਵਾ ਕਿਵੇਂ ਹੋਏ ਹਾਦਸੇ ਦਾ ਸ਼ਿਕਾਰ?

ਦੱਸ ਦਈਏ ਕਿ ਗੁਰੂ ਰੰਧਾਵਾ ਨਾਲ ਇਹ ਹਾਦਸਾ ਉਨ੍ਹਾਂ ਦੀ ਆਉਣ ਵਾਲੀ ਫਿਲਮ ਦੇ ਸ਼ੂਟਿੰਗ ਸੈੱਟ 'ਤੇ ਵਾਪਰਿਆ ਹੈ। ਗਾਇਕ ਇਸ ਫਿਲਮ ਦੇ ਐਕਸ਼ਨ ਸੀਕੁਐਂਸ ਦੀ ਸ਼ੂਟਿੰਗ ਕਰ ਰਹੇ ਹਨ, ਜਿਸ 'ਚ ਉਹ ਜ਼ਖਮੀ ਹੋ ਗਏ।

ਗਾਇਕ ਨੇ ਪੋਸਟ ਸ਼ੇਅਰ ਕਰਕੇ ਦਿੱਤੀ ਜਾਣਕਾਰੀ

ਗਾਇਕ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਇੱਕ ਪੋਸਟ ਸ਼ੇਅਰ ਕੀਤੀ ਹੈ, ਜਿਸ 'ਚ ਉਨ੍ਹਾਂ ਦੇ ਸਿਰ 'ਤੇ ਪੱਟੀ ਅਤੇ ਕੁਝ ਜ਼ਖਮ ਦੇ ਨਿਸ਼ਾਨ ਦੇਖੇ ਜਾ ਸਕਦੇ ਹਨ। ਉਨ੍ਹਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹ ਆਪਣੀ ਆਉਣ ਵਾਲੀ ਫਿਲਮ 'ਸ਼ੌਕੀ ਸਰਦਾਰ' ਦੇ ਐਕਸ਼ਨ ਸੀਕੁਐਂਸ ਦੀ ਸ਼ੂਟਿੰਗ ਕਰ ਰਹੇ ਸੀ ਅਤੇ ਸਟੰਟ ਕਰਦੇ ਹੋਏ ਜ਼ਖਮੀ ਹੋ ਗਏ। ਆਪਣੀ ਹਸਪਤਾਲ ਤੋਂ ਸ਼ੇਅਰ ਕੀਤੀ ਤਸਵੀਰ ਦੇ ਹੇਠਾਂ ਗਾਇਕ ਨੇ ਕੈਪਸ਼ਨ ਦਿੱਤਾ ਹੈ," ਮੇਰਾ ਪਹਿਲਾ ਸਟੰਟ, ਮੇਰੀ ਪਹਿਲੀ ਸੱਟ, ਪਰ ਮੇਰਾ ਹੌਸਲਾ ਬਰਕਰਾਰ ਹੈ। 'ਸ਼ੌਕੀ ਸਰਦਾਰ' ਫਿਲਮ ਦੇ ਸੈੱਟ ਤੋਂ ਇੱਕ ਪਲ। ਬਹੁਤ ਮੁਸ਼ਕਿਲ ਕੰਮ ਹੈ ਐਕਸ਼ਨ ਵਾਲਾ। ਪਰ ਆਪਣੇ ਦਰਸ਼ਕਾਂ ਲਈ ਖੂਬ ਮਿਹਨਤ ਕਰਾਗਾਂ।"

ਪ੍ਰਸ਼ੰਸਕ ਕਰ ਰਹੇ ਚਿੰਤਾ

ਗੁਰੂ ਰੰਧਾਵਾ ਦੀ ਪੋਸਟ 'ਚ ਉਨ੍ਹਾਂ ਨੂੰ ਜ਼ਖਮੀ ਹਾਲਤ ਵਿੱਚ ਹਸਪਤਾਲ ਦੇ ਬੈੱਡ 'ਤੇ ਲੇਟੇ ਹੋਏ ਦੇਖ ਕੇ ਪ੍ਰਸ਼ੰਸਕ ਲਗਾਤਾਰ ਚਿੰਤਾ ਕਰ ਰਹੇ ਹਨ। ਲੋਕ ਕੰਮੈਟ ਕਰਕੇ ਉਨ੍ਹਾਂ ਦੇ ਜਲਦ ਠੀਕ ਹੋਣ ਦੀਆਂ ਦੁਆਵਾਂ ਕਰ ਰਹੇ ਹਨ ਅਤੇ ਗਾਇਕ ਨੂੰ ਪਿਆਰ ਦੇ ਰਹੇ ਹਨ।

ਇਹ ਵੀ ਪੜ੍ਹੋ:-

ABOUT THE AUTHOR

...view details