ਪੰਜਾਬ

punjab

ETV Bharat / entertainment

ਨਵੀਂ ਪੰਜਾਬੀ ਫਿਲਮ ਦੇ ਸ਼ੂਟ ਦਾ ਹਿੱਸਾ ਬਣੇ ਗੁਰੂ ਰੰਧਾਵਾ, ਇੰਨ੍ਹਾਂ ਚਰਚਿਤ ਚਿਹਰਿਆਂ ਨਾਲ ਆਉਣਗੇ ਨਜ਼ਰ - GURU RANDHAWA

ਗੁਰੂ ਰੰਧਾਵਾ ਇਸ ਸਮੇਂ ਆਪਣੀ ਨਵੀਂ ਫਿਲਮ 'ਸ਼ੁੱਧ ਵੈਸ਼ਨੂੰ ਡਾਕਾ' ਦੀ ਸ਼ੂਟਿੰਗ ਵਿੱਚ ਰੁੱਝੇ ਹੋਏ ਹਨ।

Etv Bharat
Etv Bharat (Etv Bharat)

By ETV Bharat Entertainment Team

Published : Jan 2, 2025, 10:50 AM IST

ਚੰਡੀਗੜ੍ਹ:ਹਾਲ ਹੀ ਦੇ ਸਮੇਂ ਵਿੱਚ ਰਿਲੀਜ਼ ਹੋਈ ਪੰਜਾਬੀ ਫਿਲਮ 'ਸ਼ਾਹਕੋਟ' ਦਾ ਬਤੌਰ ਲੀਡ ਐਕਟਰ ਹਿੱਸਾ ਰਹੇ ਗਾਇਕ ਅਤੇ ਅਦਾਕਾਰ ਗੁਰੂ ਰੰਧਾਵਾ ਵੱਲੋਂ ਆਪਣੀ ਨਵੀਂ ਪੰਜਾਬੀ ਫਿਲਮ 'ਸ਼ੁੱਧ ਵੈਸ਼ਨੂੰ ਡਾਕਾ' ਦੀ ਅਪਣਾ ਹਿੱਸਾ ਸ਼ੂਟਿੰਗ ਸ਼ੁਰੂ ਕਰ ਦਿੱਤੀ ਗਈ ਹੈ, ਜਿੰਨ੍ਹਾਂ ਦੀ ਇਸ ਕਾਮੇਡੀ ਡਰਾਮਾ ਫਿਲਮ ਦਾ ਲੇਖਨ ਸਮੀਪ ਕੰਗ ਕਰ ਰਹੇ ਹਨ।

'751 ਫਿਲਮਜ਼' ਅਤੇ 'ਅੰਬਰਦੀਪ ਪ੍ਰੋਡੋਕਸ਼ਨ' ਵੱਲੋਂ ਬਣਾਈ ਜਾ ਰਹੀ ਉਕਤ ਬਿੱਗ ਸੈੱਟਅੱਪ ਫਿਲਮ ਵਿੱਚ ਬਿੰਨੂ ਢਿੱਲੋਂ, ਗੁਰੂ ਰੰਧਾਵਾ ਅਤੇ ਅੰਬਰਦੀਪ ਸਿੰਘ ਲੀਡਿੰਗ ਅਤੇ ਪੈਰੇਲਰ ਭੂਮਿਕਾਵਾਂ ਅਦਾ ਕਰ ਰਹੇ ਹਨ, ਜੋ ਪਹਿਲੀ ਵਾਰ ਕਿਸੇ ਫਿਲਮ ਲਈ ਇਕੱਠਿਆਂ ਸਕ੍ਰੀਨ ਸ਼ੇਅਰ ਕਰਨ ਜਾ ਰਹੇ ਹਨ।

ਮੋਹਾਲੀ-ਖਰੜ ਆਸਪਾਸ ਫਿਲਮਾਈ ਜਾ ਰਹੀ ਇਸ ਫਿਲਮ ਦਾ ਲੇਖਨ ਅੰਬਰਦੀਪ ਕਰ ਰਹੇ ਹਨ, ਜੋ ਇਸ ਤੋਂ ਪਹਿਲਾਂ 'ਅੰਗਰੇਜ਼', 'ਗੋਰਿਆਂ ਨੂੰ ਦਫ਼ਾ ਕਰੋ', 'ਸ਼ੌਂਕਣ ਸ਼ੌਂਕਣੇ' ਜਿਹੀਆਂ ਕਈ ਬਿਹਤਰੀਨ ਅਤੇ ਸੁਪਰ-ਡੁਪਰ ਹਿੱਟ ਫਿਲਮਾਂ ਦਾ ਵੀ ਲੇਖਨ ਕਰ ਚੁੱਕੇ ਹਨ।

ਸਾਲ 2025 ਦੀ ਵੱਡੀ ਅਤੇ ਮਲਟੀ-ਸਟਾਰਰ ਪੰਜਾਬੀ ਫਿਲਮ ਵਜੋਂ ਸਾਹਮਣੇ ਆਉਣ ਜਾ ਰਹੀ ਉਕਤ ਫਿਲਮ ਵਿੱਚ ਗੁਰਪ੍ਰੀਤ ਭੰਗੂ, ਜੈਸਮੀਨ ਧਾਲੀਵਾਲ ਵੀ ਮਹੱਤਵਪੂਰਨ ਸਪੋਰਟਿੰਗ ਕਿਰਦਾਰਾਂ ਵਿੱਚ ਨਜ਼ਰ ਆਉਣਗੀਆਂ, ਜਿੰਨ੍ਹਾਂ ਤੋਂ ਇਲਾਵਾ ਪਾਲੀਵੁੱਡ ਦੇ ਕਈ ਹੋਰ ਨਾਮਵਰ ਚਿਹਰੇ ਵੀ ਇਸ ਕਾਮੇਡੀ ਡ੍ਰਾਮੈਟਿਕ ਫਿਲਮ ਦਾ ਹਿੱਸਾ ਬਣਨ ਜਾ ਰਹੇ ਹਨ।

ਪੰਜਾਬੀ ਗਾਇਕੀ ਦੇ ਖੇਤਰ ਵਿੱਚ ਵਿਲੱਖਣ ਪਹਿਚਾਣ ਸਥਾਪਿਤ ਕਰ ਚੁੱਕੇ ਗਾਇਕ ਗੁਰੂ ਰੰਧਾਵਾ ਦੀ ਬਤੌਰ ਅਦਾਕਾਰ ਇਹ ਤੀਸਰੀ ਫਿਲਮ ਹੈ, ਜੋ ਇੰਨੀ ਦਿਨੀਂ ਇੱਕ ਹੋਰ ਬਹੁ-ਚਰਚਿਤ ਫਿਲਮ 'ਸ਼ੌਂਕੀ ਸਰਦਾਰ' ਵੀ ਕਰ ਰਹੇ ਹਨ, ਜਿਸ ਵਿੱਚ ਉਹ ਗਾਇਕ ਅਤੇ ਅਦਾਕਾਰ ਬੱਬੂ ਮਾਨ ਨਾਲ ਸਕ੍ਰੀਨ ਸਪੇਸ ਸਾਂਝੀ ਕਰਦੇ ਨਜ਼ਰੀ ਪੈਣਗੇ।

ਬੀਤੇ ਵਰ੍ਹੇ ਦੀ ਅਪਣੀ ਪਹਿਲੀ ਪੰਜਾਬੀ ਫਿਲਮ 'ਸ਼ਾਹਕੋਟ' ਨੂੰ ਮਿਲੀ ਨਾਕਾਮਯਾਬੀ ਬਾਅਦ ਗਾਇਕ ਅਤੇ ਅਦਾਕਾਰ ਗੁਰੂ ਰੰਧਾਵਾ ਇੰਨੀ ਦਿਨੀਂ ਸੋਲੋ ਦੀ ਬਜਾਏ ਮਲਟੀ-ਸਟਾਰਰ ਫਿਲਮਾਂ ਕਰਨ ਨੂੰ ਜਿਆਦਾ ਤਵੱਜੋਂ ਦਿੰਦੇ ਨਜ਼ਰੀ ਆ ਰਹੇ ਹਨ, ਜਿੰਨ੍ਹਾਂ ਦੇ ਸੂਝਬੂਝ ਨਾਲ ਅੱਗੇ ਵਧਾਏ ਜਾ ਰਹੇ ਕਦਮਾਂ ਦਾ ਹੀ ਅਹਿਸਾਸ ਕਰਵਾਏਗੀ ਉਨ੍ਹਾਂ ਦੀ ਉਕਤ ਨਵੀਂ ਫਿਲਮ, ਜੋ ਬੇਹੱਦ ਵਿਸ਼ਾਲ ਕੈਨਵਸ ਅਧੀਨ ਫਿਲਮਬੱਧ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ:

ABOUT THE AUTHOR

...view details