ਚੰਡੀਗੜ੍ਹ: ਗੁਰਨਾਮ ਭੁੱਲਰ ਦੇ ਪ੍ਰਸ਼ੰਸਕਾਂ ਲਈ ਬੁਰੀ ਖਬਰ ਸੁਣਨ ਨੂੰ ਮਿਲ ਰਹੀ ਹੈ, ਕਿਉਂਕਿ ਉਨ੍ਹਾਂ ਦੀ ਆਉਣ ਵਾਲੀ ਪੰਜਾਬੀ ਫਿਲਮ 'ਰੋਜ਼ ਰੋਜ਼ੀ ਤੇ ਗੁਲਾਬ' ਹੁਣ 24 ਮਈ ਨੂੰ ਰਿਲੀਜ਼ ਨਹੀਂ ਹੋਵੇਗੀ। ਇਸ ਸੰਬੰਧੀ ਜਾਣਕਾਰੀ ਫਿਲਮ ਦੇ ਮੁੱਖ ਅਦਾਕਾਰ ਅਤੇ ਗਾਇਕ ਗੁਰਨਾਮ ਭੁੱਲਰ ਨੇ ਖੁਦ ਆਪਣੇ ਇੰਸਟਾਗ੍ਰਾਮ ਉਤੇ ਵੀਡੀਓ ਸਾਂਝੀ ਕਰਕੇ ਦਿੱਤੀ ਹੈ।
ਹੁਣ 24 ਮਈ ਨੂੰ ਭਾਰਤ 'ਚ ਰਿਲੀਜ਼ ਨਹੀਂ ਹੋਵੇਗੀ ਫਿਲਮ 'ਰੋਜ਼ ਰੋਜ਼ੀ ਤੇ ਗੁਲਾਬ', ਸਾਹਮਣੇ ਆਇਆ ਇਹ ਵੱਡਾ ਕਾਰਨ - Rose Rosy Te Gulab Postponed - ROSE ROSY TE GULAB POSTPONED
Rose Rosy Te Gulab: ਕਾਫੀ ਸਮੇਂ ਤੋਂ ਉਡੀਕੀ ਜਾ ਰਹੀ ਪੰਜਾਬੀ ਫਿਲਮ 'ਰੋਜ਼ ਰੋਜ਼ੀ ਤੇ ਗੁਲਾਬ' ਦੀ ਰਿਲੀਜ਼ ਮਿਤੀ ਟਾਲ ਦਿੱਤੀ ਗਈ ਹੈ, ਹੁਣ ਇਹ ਫਿਲਮ ਭਾਰਤ ਵਿੱਚ 24 ਮਈ ਨੂੰ ਰਿਲੀਜ਼ ਨਹੀਂ ਹੋਵੇਗੀ।
By ETV Bharat Entertainment Team
Published : May 22, 2024, 7:17 PM IST
ਗਾਇਕ-ਅਦਾਕਾਰ ਨੇ ਵੀਡੀਓ ਵਿੱਚ ਦੱਸਿਆ ਕਿ 24 ਮਈ ਨੂੰ ਰਿਲੀਜ਼ ਹੋਣ ਵਾਲੀ ਫਿਲਮ 'ਰੋਜ਼ ਰੋਜ਼ੀ ਤੇ ਗੁਲਾਬ' ਹੁਣ ਭਾਰਤ ਵਿੱਚ 24 ਮਈ ਨੂੰ ਰਿਲੀਜ਼ ਨਹੀਂ ਹੋ ਰਹੀ ਹੈ, ਹਾਲਾਂਕਿ ਇਹ ਫਿਲਮ ਕੇਨੈਡਾ, ਯੂਐੱਸਏ, ਯੂਕੇ, ਆਸਟ੍ਰੇਲੀਆ ਵਰਗੇ ਹੋਰ ਦੇਸ਼ਾਂ ਵਿੱਚ 24 ਮਈ ਨੂੰ ਹੀ ਰਿਲੀਜ਼ ਹੋ ਰਹੀ ਹੈ। ਭਾਰਤ ਵਿੱਚ ਸੈਂਸਰ ਬੋਰਡ ਅਤੇ ਭਾਰਤੀ ਚੋਣ ਕਮਿਸ਼ਨ ਦੀਆਂ ਗਾਰਡਲਾਈਨਜ਼ ਕਰਕੇ ਇਹ ਰਿਲੀਜ਼ ਨਹੀਂ ਕੀਤੀ ਜਾ ਰਹੀ, ਕਿਉਂਕਿ ਫਿਲਮ ਅਦਾਕਾਰ ਕਰਮਜੀਤ ਅਨਮੋਲ ਚੋਣਾਂ ਵਿੱਚ ਉਮੀਦਵਾਰ ਹਨ। ਕਿਸੇ ਵੀ ਸੰਭਾਵੀ ਚੋਣ ਜ਼ਾਬਤੇ ਦੀ ਉਲੰਘਣਾ ਤੋਂ ਬਚਣ ਅਤੇ ਚੋਣਾਂ ਦੀ ਅਖੰਡਤਾ ਨੂੰ ਬਣਾਈ ਰੱਖਣ ਲਈ ਭਾਰਤ ਵਿੱਚ ਫਿਲਮ ਦੀ ਰਿਲੀਜ਼ ਨੂੰ ਮੁਲਤਵੀ ਕਰ ਦਿੱਤਾ ਗਿਆ ਹੈ। ਨਵੀਂ ਰਿਲੀਜ਼ ਮਿਤੀ ਦਾ ਜਲਦ ਹੀ ਐਲਾਨ ਕਰ ਦਿੱਤਾ ਜਾਵੇਗਾ।
- 'ਰੋਜ਼ ਰੋਜ਼ੀ ਤੇ ਗੁਲਾਬ' ਦਾ ਸ਼ਾਨਦਾਰ ਟ੍ਰੇਲਰ ਰਿਲੀਜ਼, ਦੋ ਔਰਤਾਂ 'ਚ ਫਸੇ ਨਜ਼ਰ ਆਏ ਗੁਰਨਾਮ ਭੁੱਲਰ - Rose Rosy Te Gulab Trailer Out
- ਪੰਜਾਬੀ ਫਿਲਮ 'ਰੋਜ਼ ਰੋਜ਼ੀ ਤੇ ਗੁਲਾਬ' ਦਾ ਨਵਾਂ ਗਾਣਾ 'ਹੀਰ ਦੀ ਅੰਮੀ' ਹੋਇਆ ਰਿਲੀਜ਼, ਫਿਲਮ ਇਸ ਦਿਨ ਆਵੇਗੀ ਸਾਹਮਣੇ - Song heer di ammi
- ਰਿਲੀਜ਼ ਲਈ ਤਿਆਰ ਹੈ ਗੁਰਨਾਮ ਭੁੱਲਰ ਦੀ ਨਵੀਂ ਫਿਲਮ 'ਰੋਜ਼ ਰੋਜ਼ੀ ਤੇ ਗੁਲਾਬ', ਪਹਿਲੀ ਝਲਕ ਆਈ ਸਾਹਮਣੇ - Rose Rosy Te Gulab First Look
ਉਲੇਖਯੋਗ ਹੈ ਕਿ 'ਰੋਜ਼ ਰੋਜ਼ੀ ਤੇ ਗੁਲਾਬ' ਇੱਕ ਰੁਮਾਂਟਿਕ ਕਾਮੇਡੀ ਫਿਲਮ ਹੈ, ਜਿਸ ਵਿੱਚ ਅਦਾਕਾਰ-ਗਾਇਕ ਗੁਰਨਾਮ ਭੁੱਲਰ, ਮਾਹੀ ਸ਼ਰਮਾ ਅਤੇ ਪ੍ਰਾਂਜਲ ਦਹੀਆ ਮੁੱਖ ਕਿਰਦਾਰਾਂ ਵਿੱਚ ਹਨ, ਇਨ੍ਹਾਂ ਤੋਂ ਇਲਾਵਾ ਕਰਮਜੀਤ ਅਨਮੋਲ, ਹਾਰਬੀ ਸੰਘਾ, ਅੰਮ੍ਰਿਤ ਅੰਬੀ ਵਰਗੇ ਹੋਰ ਬਹੁਮੁਖੀ ਕਲਾਕਾਰ ਫਿਲਮ ਨੂੰ ਵਿਸ਼ੇਸ਼ ਬਣਾਉਂਦੇ ਹਨ। ਪ੍ਰਸਿੱਧ ਨਿਰਦੇਸ਼ਕ ਮਨਵੀਰ ਬਰਾੜ ਦੁਆਰਾ ਨਿਰਦੇਸ਼ਤ ਅਤੇ ਪ੍ਰੀਤ ਸੰਘਰੇੜੀ ਦੁਆਰਾ ਲਿਖੀ ਗਈ ਇਹ ਫਿਲਮ ਪਹਿਲਾਂ ਹੀ ਟ੍ਰੇਲਰ ਕਾਰਨ ਸੁਰਖ਼ੀਆਂ ਬਟੋਰ ਚੁੱਕੀ ਹੈ।