ਚੰਡੀਗੜ੍ਹ:ਪੰਜਾਬੀ ਗਾਇਕੀ ਦੇ ਖੇਤਰ ਵਿੱਚ ਬਹੁਤ ਥੋੜ੍ਹੇ ਜਿਹੇ ਸਮੇਂ ਵਿੱਚ ਨਵੇਂ ਸੰਗੀਤਕ ਅਯਾਮ ਸਿਰਜਣ ਵਾਲੇ ਗਾਇਕਾਂ ਵਿੱਚ ਮੋਹਰੀ ਨਾਂਅ ਵਜੋਂ ਅੱਜਕੱਲ੍ਹ ਅਪਣਾ ਸ਼ੁਮਾਰ ਕਰਵਾ ਰਿਹਾ ਹੈ ਗਾਇਕ ਗੁਲਾਬ ਸਿੱਧੂ, ਜਿੰਨ੍ਹਾਂ ਵੱਲੋਂ ਬੈਕ-ਟੂ-ਬੈਕ ਜਾਰੀ ਕੀਤੇ ਜਾ ਰਹੇ ਸਨਸਨੀ ਗਾਣਿਆ ਦੀ ਲੜੀ ਵਜੋਂ ਹੀ ਸਾਹਮਣੇ ਆਉਣ ਜਾ ਰਿਹਾ ਹੈ ਉਨ੍ਹਾਂ ਦਾ ਨਵਾਂ ਗਾਣਾ 'ਮੱਛਰਿਆ', ਜੋ ਜਲਦ ਵੱਖ-ਵੱਖ ਸੰਗੀਤਕ ਪਲੇਟਫ਼ਾਰਮ ਅਤੇ ਚੈੱਨਲਸ ਦਾ ਸ਼ਿੰਗਾਰ ਬਣਨ ਜਾ ਰਿਹਾ ਹੈ।
'ਮਿਊਜ਼ਿਕ ਟਾਈਮ ਪ੍ਰੋਡੋਕਸ਼ਨ' ਵੱਲੋਂ ਪੇਸ਼ ਕੀਤੇ ਜਾ ਰਹੇ ਇਸ ਬੀਟ ਸੋਂਗ ਨੂੰ ਅਵਾਜ਼ ਗੁਲਾਬ ਸਿੱਧੂ ਵੱਲੋਂ ਦਿੱਤੀ ਗਈ ਹੈ, ਜਦਕਿ ਇਸ ਦਾ ਸੰਗੀਤ ਡਾਇਮੰਡ ਨੇ ਤਿਆਰ ਕੀਤਾ ਹੈ, ਜਿੰਨ੍ਹਾਂ ਦੁਆਰਾ ਦੇਸੀ ਅਤੇ ਆਧੁਨਿਕ ਸਾਜ ਅਤੇ ਸੰਗੀਤ ਦੀ ਸੁਮੇਲਤਾ ਅਧੀਨ ਵਜ਼ੂਦ ਵਿੱਚ ਲਿਆਂਦੇ ਗਏ ਉਕਤ ਗੀਤ ਦੇ ਬੋਲ ਜੰਗ ਢਿੱਲੋਂ ਨੇ ਰਚੇ ਹਨ, ਜੋ ਅੱਜਕੱਲ੍ਹ ਬਤੌਰ ਗੀਤਕਾਰ ਲਗਾਤਾਰ ਨਵੇਂ ਅਯਾਮ ਸਿਰਜਦੇ ਜਾ ਰਹੇ ਹਨ।
ਪੰਜਾਬੀਆਂ ਦੇ ਅੜਬਪੁਣੇ ਵਾਲੇ ਸੁਭਾਅ ਨੂੰ ਪ੍ਰਭਾਸ਼ਿਤ ਕਰਦੇ ਅਤੇ ਦੇਸੀ ਸਵੈਗ ਦੀ ਪ੍ਰਤਿਨਿਧਤਾ ਕਰਦੇ ਇਸ ਗਾਣੇ ਦਾ ਮਿਊਜ਼ਿਕ ਵੀਡੀਓ ਵੀ ਬੇਹੱਦ ਸ਼ਾਨਦਾਰ ਅਤੇ ਉੱਚ ਪੱਧਰੀ ਤਕਨੀਕੀ ਸਕੇਲ ਅਧੀਨ ਫਿਲਮਾਇਆ ਗਿਆ ਹੈ, ਜਿਸ ਦਿਨ ਨਿਰਦੇਸ਼ਨਾਂ ਤੇਜ਼ੀ ਸੰਧੂ ਵੱਲੋਂ ਕੀਤੀ ਗਈ ਹੈ, ਜਿੰਨ੍ਹਾਂ ਦੀ ਕ੍ਰਿਏਟਿਵ ਟੀਮ ਅਨੁਸਾਰ ਵਿਸ਼ਾਲ ਸੈੱਟ ਡਿਜਾਇਨਿੰਗ ਅਧੀਨ ਫਿਲਮਾਏ ਗਏ ਉਕਤ ਗਾਣੇ ਨੂੰ ਆਪਣੇ ਚਿਰ ਪਰਿਚਤ ਅੰਦਾਜ਼ ਵਿੱਚ ਗਾਇਆ ਅਤੇ ਫੀਚਰ ਕੀਤਾ ਗਿਆ ਹੈ।