ਪੰਜਾਬ

punjab

ETV Bharat / entertainment

ਲੰਮੇਂ ਸਮੇਂ ਬਾਅਦ ਮੁੜ ਇਕੱਠੇ ਹੋਏ 'ਅੰਗਰੇਜ਼ੀ ਬੀਟ' ਫੇਮ ਗਿੱਪੀ ਗਰੇਵਾਲ-ਹਨੀ ਸਿੰਘ, ਜਲਦ ਰਿਲੀਜ਼ ਹੋਵੇਗਾ ਨਵਾਂ ਗੀਤ - Gippy Grewal And Yo Yo Honey Singh - GIPPY GREWAL AND YO YO HONEY SINGH

Gippy Grewal And Yo Yo Honey Singh: ਹਾਲ ਹੀ ਵਿੱਚ ਗਿੱਪੀ ਗਰੇਵਾਲ ਅਤੇ ਹਨੀ ਸਿੰਘ ਦੀ ਇੱਕ ਫੋਟੋ ਸ਼ੋਸ਼ਲ ਮੀਡੀਆ ਉਤੇ ਵਾਇਰਲ ਹੋ ਰਹੀ ਹੈ, ਜਿਸ ਤੋਂ ਬਾਅਦ ਪ੍ਰਸ਼ੰਸਕ ਦੋਵਾਂ ਸਿਤਾਰਿਆਂ ਦੇ ਇੱਕਠੇ ਗੀਤ ਆਉਣ ਲਈ ਉਤਸ਼ਾਹਿਤ ਹਨ।

Gippy Grewal And Yo Yo Honey Singh
Gippy Grewal And Yo Yo Honey Singh (instagram)

By ETV Bharat Punjabi Team

Published : Jul 24, 2024, 3:10 PM IST

ਚੰਡੀਗੜ੍ਹ:ਸੰਗੀਤ ਦੀ ਦੁਨੀਆ ਦੇ ਸਿਰਮੌਰ ਸਿਤਾਰਿਆਂ ਵਿੱਚ ਆਪਣਾ ਸ਼ੁਮਾਰ ਕਰਵਾਉਣ ਵਿੱਚ ਸਫ਼ਲ ਰਹੇ ਹਨ ਗਿੱਪੀ ਗਰੇਵਾਲ ਅਤੇ ਯੋ ਯੋ ਹਨੀ ਸਿੰਘ, ਜੋ ਲੰਮੇਂ ਸਮੇਂ ਬਾਅਦ ਇੱਕ ਵਿਸ਼ੇਸ਼ ਗਾਣੇ ਲਈ ਮੁੜ ਇਕੱਠੇ ਹੋਏ ਹਨ, ਜਿੰਨ੍ਹਾਂ ਦੋਹਾਂ ਦੀ ਸ਼ਾਨਦਾਰ ਜੁਗਲਬੰਦੀ ਅਧੀਨ ਸਜਿਆ ਇਹ ਟਰੈਕ ਜਲਦ ਹੀ ਸੰਗੀਤਕ ਮਾਰਕੀਟ ਵਿੱਚ ਦਸਤਕ ਦੇਵੇਗਾ।

ਸੰਗੀਤਕ ਗਲਿਆਰਿਆਂ ਵਿੱਚ ਧੱਕ ਪਾਉਣ ਜਾ ਰਹੇ ਉਕਤ ਗਾਣੇ ਦੇ ਸਿਲਸਿਲੇ ਅਧੀਨ ਗਿੱਪੀ ਗਰੇਵਾਲ ਅਤੇ ਯੋ ਯੋ ਹਨੀ ਸਿੰਘ ਇੰਨੀਂ ਦਿਨੀਂ ਦੁਬਈ ਵਿੱਚ ਡੇਰੇ ਲਾ ਚੁੱਕੇ ਹਨ, ਜਿੱਥੇ ਉਨ੍ਹਾਂ ਵੱਲੋਂ ਇਸ ਗਾਣੇ ਦੇ ਮਿਊਜ਼ਿਕ ਵੀਡੀਓ ਨੂੰ ਵੀ ਅੰਜ਼ਾਮ ਦਿੱਤਾ ਜਾਵੇਗਾ, ਜਿਸਨੂੰ ਬਹੁਤ ਹੀ ਵੱਡੇ ਸਕੇਲ ਉਪਰ ਫਿਲਮਾਇਆ ਜਾ ਰਿਹਾ ਹੈ, ਜਿਸ ਸੰਬੰਧਤ ਪਹਿਲੀ ਝਲਕ ਦੀ ਸੰਗੀਤ ਪ੍ਰੇਮੀਆਂ ਵੱਲੋਂ ਉਤਸੁਕਤਾ ਨਾਲ ਉਡੀਕ ਕੀਤੀ ਜਾ ਰਹੀ ਹੈ।

ਜ਼ਿਕਰਯੋਗ ਹੈ ਕਿ ਗਿੱਪੀ ਗਰੇਵਾਲ ਅਤੇ ਹਨੀ ਸਿੰਘ ਦਾ ਸੰਗੀਤਕ ਸੁਮੇਲ ਕਈ ਵਾਰ ਨਵੇਂ ਅਯਾਮ ਸਿਰਜਣ ਵਿੱਚ ਕਾਮਯਾਬ ਰਿਹਾ ਹੈ, ਜਿਸ ਦਾ ਇਜ਼ਹਾਰ ਸਾਲ 2011 ਵਿੱਚ ਰਿਲੀਜ਼ ਹੋਇਆ ਇੰਨ੍ਹਾਂ ਦੋਹਾਂ ਇਕੱਠਿਆਂ ਦਾ 'ਅੰਗਰੇਜ਼ੀ ਬੀਟ' ਵੀ ਕਰਵਾ ਚੁੱਕਾ ਹੈ, ਜੋ 155 ਮਿਲੀਅਨ ਵਿਊਅਰਸ਼ਿਪ ਨਾਲ ਸੰਗੀਤਕ ਚਾਰਟ ਦਾ ਉੱਚ ਸਿਖਰ ਹੰਢਾ ਚੁੱਕਾ ਹੈ।

'ਸਪੀਡ ਰਿਕਾਰਡਜ਼' ਵੱਲੋਂ ਵੱਡੇ ਪੱਧਰ ਉੱਪਰ ਪੇਸ਼ ਕੀਤੇ ਗਏ ਇਸ ਗਾਣੇ ਨੇ ਗਿੱਪੀ ਗਰੇਵਾਲ ਦੀ ਸੰਗੀਤ ਖੇਤਰ ਵਿੱਚ ਸਥਿਤੀ ਨੂੰ ਹੋਰ ਮਜ਼ਬੂਤ ਕਰਨ ਵਿੱਚ ਵੀ ਅਹਿਮ ਭੂਮਿਕਾ ਨਿਭਾਈ ਸੀ। ਇਸ ਤੋਂ ਇਲਾਵਾ ਸਾਲ 2012 ਵਿੱਚ ਸਾਹਮਣੇ ਆਈ ਬਲਜੀਤ ਸਿੰਘ ਦਿਓ ਦੀ ਚਰਚਿਤ ਪੰਜਾਬੀ ਫਿਲਮ 'ਮਿਰਜ਼ਾ: ਦਾ ਅਣਟੋਲਡ ਸਟੋਰੀ' ਵਿੱਚ ਵੀ ਇੰਨ੍ਹਾਂ ਦੋਹਾਂ ਦੀ ਸ਼ਾਨਦਾਰ ਕੈਮਿਸਟਰੀ ਨੂੰ ਕਾਫ਼ੀ ਪਸੰਦ ਕੀਤਾ ਗਿਆ ਸੀ, ਹਾਲਾਂਕਿ ਦੋਹਾਂ ਦਾ ਕਿਰਦਾਰ ਸ਼ੇਡ ਵੱਖ-ਵੱਖ ਸਿਰਜਿਆ ਗਿਆ, ਜਿਸ ਨੂੰ ਅਸਰਦਾਇਕ ਰੂਪ ਵਿੱਚ ਅੰਜ਼ਾਮ ਦੇਣ ਵਿੱਚ ਸਫ਼ਲ ਰਹੇ ਸਨ ਇਹ ਦੋਨੋਂ ਦਿੱਗਜ ਕਲਾਕਾਰ।

ਉਧਰ ਜੇਕਰ ਮੌਜੂਦਾ ਵਰਕਫਰੰਟ ਦੀ ਗੱਲ ਕੀਤੀ ਜਾਵੇ ਤਾਂ ਅਦਾਕਾਰ-ਗਾਇਕ ਗਿੱਪੀ ਗਰੇਵਾਲ ਜਿੱਥੇ ਪੰਜਾਬੀ ਫਿਲਮਾਂ ਅਤੇ ਗਾਣਿਆ ਨਾਲ ਬਰਾਬਰ ਅਪਣੇ ਪ੍ਰਭਾਵ ਦਾ ਇਜ਼ਹਾਰ ਕਰਵਾ ਰਹੇ ਹਨ, ਉਥੇ ਹਨੀ ਸਿੰਘ ਵੀ ਉੱਚ ਪੱਧਰੀ ਗਾਣਿਆਂ ਨਾਲ ਲਗਾਤਾਰ ਇਸ ਖਿੱਤੇ ਵਿੱਚ ਛਾਏ ਹੋਏ ਹਨ।

ABOUT THE AUTHOR

...view details