ਪੰਜਾਬ

punjab

ETV Bharat / entertainment

ਪੰਜਾਬੀ ਗਾਇਕੀ 'ਚ ਫਿਰ ਧੂੰਮਾਂ ਪਾਵੇਗੀ ਮਸ਼ਹੂਰ ਗਾਇਕਾ ਅੰਮ੍ਰਿਤਾ ਵਿਰਕ, ਇਸ ਗਾਣੇ ਨਾਲ ਆਵੇਗੀ ਸਾਹਮਣੇ

Singer Amrita Virk: ਦਿੱਗਜ ਗਾਇਕਾ ਅੰਮ੍ਰਿਤਾ ਵਿਰਕ ਨੇ ਹਾਲ ਹੀ ਵਿੱਚ ਆਪਣੇ ਨਵੇਂ ਗੀਤ ਦਾ ਐਲਾਨ ਕੀਤਾ ਹੈ, ਜਿਸ ਦਾ ਨਾਂਅ 'ਮੈਰਿਜ ਐਨਵਰਸਰੀ' ਹੈ।

famous singer Amrita Virk
famous singer Amrita Virk

By ETV Bharat Entertainment Team

Published : Feb 19, 2024, 10:30 AM IST

ਚੰਡੀਗੜ੍ਹ: ਪੰਜਾਬੀ ਸੰਗੀਤ ਜਗਤ ਵਿੱਚ ਵਿਲੱਖਣ ਪਹਿਚਾਣ ਅਤੇ ਕਾਮਯਾਬ ਮੁਕਾਮ ਹਾਸਿਲ ਕਰਨ ਵਿੱਚ ਸਫ਼ਲ ਰਹੀ ਹੈ ਗਾਇਕਾ ਅੰਮ੍ਰਿਤਾ ਵਿਰਕ, ਜਿਸ ਦੀ ਬਾਕਮਾਲ ਗਾਇਕੀ ਦਾ ਜਾਦੂ ਲੰਮਾ ਸਮਾਂ ਸਰੋਤਿਆਂ ਅਤੇ ਦਰਸ਼ਕਾਂ ਦੇ ਸਿਰ ਚੜ੍ਹ ਬੋਲਿਆ ਅਤੇ ਏਨਾਂ ਹੀ ਨਹੀਂ ਉਸ ਦੇ ਅਪਾਰ ਮਕਬੂਲੀਅਤ ਹਾਸਿਲ ਕਰਨ ਵਾਲੇ ਗਾਣਿਆ ਦਾ ਅਸਰ ਅੱਜ ਦਹਾਕਿਆਂ ਬਾਅਦ ਵੀ ਲੋਕਮਨਾਂ ਵਿੱਚ ਜਿਓ ਦਾ ਤਿਓ ਕਾਇਮ ਹੈ, ਜਿਸ ਦੀ ਲੜੀ ਨੂੰ ਹੋਰ ਖੂਬਸੂਰਤ ਆਯਾਮ ਦੇਣ ਜਾ ਰਹੀ ਹੈ ਇਹ ਬਿਹਤਰੀਨ ਗਾਇਕਾ, ਜੋ ਅਪਣਾ ਨਵਾਂ ਗਾਣਾ 'ਮੈਰਿਜ ਐਨਵਰਸਰੀ' ਲੈ ਕੇ ਜਲਦ ਸਰੋਤਿਆਂ ਅਤੇ ਦਰਸ਼ਕਾਂ ਦੇ ਸਨਮੁੱਖ ਹੋਣ ਜਾ ਰਹੀ ਹੈ।

'ਅੰਮ੍ਰਿਤਾ ਵਿਰਕ ਇੰਟਰਟੇਨਮੈਂਟ' ਵੱਲੋਂ ਵੱਡੇ ਪੱਧਰ ਅਧੀਨ ਸੰਗੀਤ ਮਾਰਕੀਟ ਵਿੱਚ ਜਾਰੀ ਕੀਤੇ ਜਾ ਰਹੇ ਇਸ ਟਰੈਕ ਦਾ ਸੰਗੀਤ ਮਿਊਜ਼ਿਕ ਅੰਪਾਇਰ ਦੁਆਰਾ ਤਿਆਰ ਕੀਤਾ ਗਿਆ ਹੈ, ਜਦਕਿ ਇਸ ਦੇ ਬੋਲ ਗੁਰਚਰਨ ਲਸਾਰਾ।

ਗਾਇਕਾ ਅੰਮ੍ਰਿਤਾ ਵਿਰਕ

ਪੰਜਾਬੀ ਸੰਗੀਤ ਜਗਤ ਵਿੱਚ ਚੌਖੀ ਭੱਲ ਸਥਾਪਿਤ ਕਰ ਚੁੱਕੇ ਨਿਰਮਾਤਾ ਮਲਕੀਤ ਬੇਗੋਵਾਲ ਵੱਲੋਂ ਬਹੁਤ ਹੀ ਉਮਦਾ ਸੰਗੀਤਕ ਸਾਂਚੇ ਅਧੀਨ ਸਾਹਮਣੇ ਲਿਆਂਦੇ ਜਾ ਰਹੇ ਇਸ ਗਾਣੇ ਦਾ ਮਿਊਜ਼ਿਕ ਵੀਡੀਓ ਵੀ ਬੇਹੱਦ ਮਨਮੋਹਕ ਬਣਾਇਆ ਗਿਆ, ਜਿਸ ਵਿੱਚ ਪੰਜਾਬੀਅਤ ਵੰਨਗੀਆਂ ਨੂੰ ਵੀ ਮੁੜ ਸੁਰਜੀਤ ਕਰਨ ਦਾ ਕਾਬਿਲ-ਏ-ਤਾਰੀਫ਼ ਉਪਰਾਲਾ ਕੀਤਾ ਗਿਆ ਹੈ।

ਪੰਜਾਬ ਦੀਆਂ ਉੱਚ-ਕੋਟੀ ਗਾਇਕਾਵਾਂ ਵਿੱਚ ਅਪਣਾ ਸ਼ੁਮਾਰ ਕਰਵਾਉਂਦੀ ਇਸ ਅਜ਼ੀਮ ਫਨਕਾਰਾਂ ਦੇ ਜੀਵਨ ਅਤੇ ਗਾਇਨ ਕਰੀਅਰ ਵੱਲ ਨਜ਼ਰਸਾਨੀ ਕੀਤੀ ਜਾਵੇ ਤਾਂ ਉਨਾਂ ਅਪਣੇ ਗਾਇਕਾ ਸਫ਼ਰ ਦਾ ਆਗਾਜ਼ 1998 ਵਿੱਚ ਆਪਣੀ ਪਹਿਲੀ ਐਲਬਮ 'ਕੱਲੀ ਬਹਿ ਕੇ ਰੋ ਲੈਨੀ' ਨਾਲ ਕੀਤਾ, ਜਿਸ ਦੀ ਅਪਾਰ ਮਕਬੂਲੀਅਤ ਉਨਾਂ ਪਿੱਛੇ ਮੁੜ ਕੇ ਨਹੀਂ ਵੇਖਿਆ।

ਗਾਇਕਾ ਅੰਮ੍ਰਿਤਾ ਵਿਰਕ

ਪੰਜਾਬੀ ਸੰਗੀਤ ਦੀ ਦੁਨੀਆ ਵਿੱਚ ਕੁਝ ਹੀ ਸਮੇਂ ਵਿੱਚ ਤਰਥੱਲੀ ਮਚਾ ਦੇਣ ਵਾਲੀ ਇਸ ਹੋਣਹਾਰ ਗਾਇਕਾ ਦਾ ਜਨਮ 11 ਜੂਨ 1975 ਨੂੰ ਇੱਕ ਸਧਾਰਨ ਪਰਿਵਾਰ ਵਿੱਚ ਹੋਇਆ ਸੀ। ਬਚਪਨ ਤੋਂ ਹੀ ਗਾਇਨ ਵਿੱਚ ਰੁਚੀ ਰੱਖਣ ਵਾਲੀ ਇਸ ਬਿਹਤਰੀਨ ਗਾਇਕਾ ਨੇ ਸਾਲ 1997 ਦੇ ਸਾਲਾਂ ਦਰਮਿਆਨ ਉਸ ਸਮੇਂ ਵੀ ਅਪਣੀ ਪੇਸ਼ੇਵਰ ਗਾਇਕੀ ਦੀ ਧਾਂਕ ਲਗਾਤਾਰ ਬਰਕਰਾਰ ਰੱਖੀ, ਜਦੋਂ ਪੰਜਾਬੀ ਸੰਗੀਤ ਉਦਯੋਗ ਵਿੱਚ ਪੁਰਸ਼ ਗਾਇਕਾਂ ਦਾ ਪੂਰਾ ਦਬਦਬਾ ਸੀ।

ਮਿਊਜ਼ਿਕ ਇੰਡਸਟਰੀ ਵਿੱਚ ਕਈ ਸਾਲਾਂ ਦਾ ਲੰਮਾਂ ਸਫ਼ਰ ਸਫਲਤਾ-ਪੂਰਵਕ ਤੈਅ ਕਰ ਚੁੱਕੀ ਇਸ ਸੁਰੀਲੀ ਕੰਠ ਗਾਇਕਾ ਦੁਆਰਾ ਗਾਏ ਟੌਪ ਚਾਰਟ ਸੰਗੀਤ ਵਿੱਚ ਅਪਣੀ ਮੌਜੂਦਗੀ ਦਰਜ ਕਰਵਾਉਣ ਵਿੱਚ ਸਫ਼ਲ ਰਹੇ ਹਨ, ਜਿੰਨਾਂ ਵਿੱਚ 'ਛੱਲਾ', 'ਪਿਆਰ ਜੇ ਕਰੇਗਾ ਹੋਰ ਨਾਲ', 'ਦਰ ਗੁਰੂ ਰਵਿਦਾਸ ਦੇ', 'ਮੈਨੂੰ ਪੁੱਛਣ ਨਨਾਣਾਂ ਵੇ', 'ਯਕੀਨ', 'ਹੰਝੂਆਂ ਨਾਲ ਚੁੰਨੀ ਭਿੱਜਗੀ' ਆਦਿ ਸ਼ੁਮਾਰ ਰਹੇ ਹਨ।

ABOUT THE AUTHOR

...view details