ਚੰਡੀਗੜ੍ਹ: ਪੰਜਾਬੀ ਫਿਲਮ ਇੰਡਸਟਰੀ ਤੋਂ ਸ਼ੁਰੂਆਤ ਕਰਕੇ ਬਾਲੀਵੁੱਡ ਅਤੇ ਫਿਰ ਪੂਰੀ ਦੁਨੀਆ 'ਚ ਮਸ਼ਹੂਰ ਹੋਏ ਅਦਾਕਾਰ ਅਤੇ ਮਸ਼ਹੂਰ ਗਾਇਕ ਦਿਲਜੀਤ ਦੁਸਾਂਝ ਸੁਰਖੀਆਂ ਬਟੋਰਨ ਦੇ ਮਾਮਲੇ 'ਚ ਕਾਫੀ ਅੱਗੇ ਹਨ। ਉਹ ਹਰ ਰੋਜ਼ ਖ਼ਬਰਾਂ 'ਚ ਬਣੇ ਰਹਿੰਦੇ ਹਨ, ਕਦੇ ਪੇਸ਼ੇਵਰ ਕਾਰਨਾਂ ਕਰਕੇ ਅਤੇ ਕਦੇ ਕਿਸੇ ਨਿੱਜੀ ਕਾਰਨਾਂ ਕਰਕੇ। ਇਸ ਵਾਰ ਦਿਲਜੀਤ ਇੱਕ ਬਿਲਕੁੱਲ ਵੱਖਰੇ ਕਾਰਨਾਂ ਕਰਕੇ ਚਰਚਾ ਵਿੱਚ ਹਨ।
ਜੀ ਹਾਂ, ਤੁਸੀਂ ਸਹੀ ਪੜ੍ਹਿਆ ਹੈ...ਹਾਲ ਹੀ ਵਿੱਚ ਗਾਇਕ ਦਿਲਜੀਤ ਦੁਸਾਂਝ ਨੇ ਆਪਣੇ ਇੰਸਟਾਗ੍ਰਾਮ ਉਤੇ ਇੱਕ ਵੀਡੀਓ ਸਾਂਝੀ ਕੀਤੀ ਹੈ, ਜਿਸ ਵਿੱਚ ਗਾਇਕ ਕਿਸੇ ਵਿਦੇਸ਼ੀ ਵਿਅਕਤੀ ਤੋਂ ਪੰਜਾਬੀ ਬੁਲਵਾਉਂਦੇ ਨਜ਼ਰੀ ਪੈ ਰਹੇ ਹਨ। ਦਰਅਸਲ, ਵੀਡੀਓ ਵਿੱਚ ਇੱਕ ਵਿਦੇਸ਼ੀ ਵਿਅਕਤੀ ਦਿਲਜੀਤ ਦੇ ਵਾਂਗ ਹੀ ਪੰਜਾਬੀ ਬੋਲਣ ਦੀ ਕੋਸ਼ਿਸ਼ ਕਰ ਰਿਹਾ ਹੈ। ਇਸ ਵਿੱਚ ਦਿਲਜੀਤ ਕਹਿੰਦੇ ਨਜ਼ਰ ਆ ਰਹੇ ਹਨ ਕਿ 'ਇਹ ਬੰਦਾ ਪੰਜਾਬੀ ਸਿੱਖ ਗਿਆ' ਅਤੇ ਨਾਲ-ਨਾਲ ਮਜ਼ਾਕ ਵਿੱਚ ਹੱਸਦੇ ਨਜ਼ਰ ਆ ਰਹੇ ਹਨ।