ਪੰਜਾਬ

punjab

ETV Bharat / entertainment

ਪਹਿਲੇ ਅੰਤਰਰਾਸ਼ਟਰੀ ਫਿਲਮ ਫੈਸਟੀਵਲ ਦੀ ਮੇਜ਼ਬਾਨੀ ਲਈ ਤਿਆਰ ਚੰਡੀਗੜ੍ਹ, ਪ੍ਰਦਰਸ਼ਿਤ ਹੋਣ ਵਾਲੀਆਂ ਫਿਲਮਾਂ ਦਾ ਐਲਾਨ - international film festival

Film Festival In Chandigarh: ਚੰਡੀਗੜ੍ਹ 27 ਤੋਂ 31 ਮਾਰਚ ਤੱਕ ਆਯੋਜਿਤ ਹੋਣ ਜਾ ਰਹੇ ਅਪਣੇ ਪਹਿਲੇ ਸਿਨੇਵਿਸਟਾਰ ਇੰਟਰਨੈਸ਼ਨਲ ਫਿਲਮ ਫੈਸਟੀਵਲ ਦੀ ਮੇਜ਼ਬਾਨੀ ਕਰਨ ਲਈ ਤਿਆਰ ਹੈ। ਪ੍ਰਦਰਸ਼ਿਤ ਹੋਣ ਵਾਲੀਆਂ ਫਿਲਮਾਂ ਦਾ ਵੀ ਐਲਾਨ ਹੋ ਗਿਆ ਹੈ।

Film Festival In Chandigarh
Film Festival In Chandigarh

By ETV Bharat Entertainment Team

Published : Mar 12, 2024, 4:45 PM IST

ਚੰਡੀਗੜ੍ਹ: 'ਦਿ ਸਿਟੀ ਆਫ ਬਿਊਟੀਫੁੱਲ' ਚੰਡੀਗੜ੍ਹ 27 ਤੋਂ 31 ਮਾਰਚ ਤੱਕ ਆਯੋਜਿਤ ਹੋਣ ਜਾ ਰਹੇ ਆਪਣੇ ਪਹਿਲੇ ਸਿਨੇਵਿਸਟਾਰ ਇੰਟਰਨੈਸ਼ਨਲ ਫਿਲਮ ਫੈਸਟੀਵਲ ਦੀ ਮੇਜ਼ਬਾਨੀ ਕਰਨ ਲਈ ਤਿਆਰ ਹੈ, ਜਿਸ ਦੀ ਸ਼ੁਰੂਆਤ ਕਾਨਸ-ਵਿਜੇਤਾ ਫ੍ਰੈਂਚ ਫਿਲਮ 'ਦਿ ਟੈਸਟ ਆਫ ਥਿੰਗਜ਼' ਨਾਲ ਹੋਵੇਗੀ, ਜਿਸ ਵਿੱਚ ਜੂਲੀਅਟ ਬਿਨੋਚੇ ਵੱਲੋਂ ਲੀਡ ਭੂਮਿਕਾ ਨਿਭਾਈ ਗਈ ਅਤੇ ਇਸ ਦੇ ਨਾਲ ਹੀ ਦੱਖਣੀ ਕੋਰੀਆ ਦੀ ਸਭ ਤੋਂ ਵੱਧ ਕਮਾਈ ਕਰਨ ਵਾਲੀ ਡਰਾਉਣੀ ਫਿਲਮ Exhuma ਵੀ ਇਸ ਸ਼ੁਰੂਆਤੀ ਉਦਘਾਟਨੀ ਪੜਾਅ ਦਾ ਖਾਸ ਆਕਰਸ਼ਨ ਰਹੇਗੀ, ਜਿਸਦਾ ਪ੍ਰੀਮੀਅਰ 2024 ਫਿਲਮ ਫੈਸਟੀਵਲਜ਼ ਬਰਲੀਨੇਲ ਵਿੱਚ ਵੀ ਹੋ ਚੁੱਕਾ ਹੈ।

ਸਮਾਰੋਹ ਲੜੀ ਦੌਰਾਨ ਪ੍ਰਦਰਸ਼ਿਤ ਕੀਤੀਆਂ ਜਾਣ ਵਾਲੀਆਂ ਹੋਰਨਾਂ ਫਿਲਮਾਂ ਦਾ ਵੀ ਐਲਾਨ ਕਰ ਦਿੱਤਾ ਗਿਆ ਹੈ, ਜਿੰਨਾਂ ਵਿੱਚ ਅੰਤਰਰਾਸ਼ਟਰੀ ਪੱਧਰ 'ਤੇ ਪ੍ਰਸ਼ੰਸਾ ਪ੍ਰਾਪਤ ਕਰ ਚੁੱਕੀਆਂ ਕਈ ਫਿਲਮਾਂ ਸ਼ਾਮਲ ਹਨ, ਜਿਵੇਂ ਕਿ 2024 ਆਸਕਰ ਪ੍ਰਤੀਯੋਗੀ ਹੋਲੋਕਾਸਟ ਡਰਾਮਾ, ਦਿ ਜ਼ੋਨ ਆਫ ਇੰਟਰਸਟ, ਪਾਮ ਡੀ' ਓਰ ਜੇਤੂ ਅਤੇ ਅਕੈਡਮੀ ਨਾਮਜ਼ਦ ਹਿਰੋਕਾਜ਼ੂ ਕੋਰੇ-ਏਡਾ ਦਾ ਮੋਨਸਟਰ, 2023 ਅਕੈਡਮੀ ਅਵਾਰਡ ਜੇਤੂ, ਦਿ ਵ੍ਹੇਲ ਅਦਾਕਾਰ ਬ੍ਰੈਂਡਨ ਫਰੇਜ਼ਰ, ਇੱਕ ਐਂਟਰਟੇਨਿੰਗ, ਬਰਲਿਨੇਲ ਜਿੱਤਣ ਵਾਲੀ ਦਸਤਾਵੇਜ਼ੀ, ਤਹਿਰਾਨ ਵਿੱਚ ਸੱਤ ਵਿੰਟਰਸ, ਸਿੰਗਾਪੁਰ ਦੀ ਆਸਕਰ ਐਂਟਰੀ, ਬਰੇਕਿੰਗ ਆਈਸ ਅਤੇ ਰੋਸ਼ਨ ਮੈਥਿਊ ਸਟਾਰਰ ਪੈਰਾਡਾਈਜ਼ ਆਦਿ।

ਇੰਨਾਂ ਤੋਂ ਇਲਾਵਾ ਟੋਰਾਂਟੋ ਇੰਟਰਨੈਸ਼ਨਲ ਫਿਲਮ ਫੈਸਟੀਵਲ ਜੇਤੂ ਮਰਾਠੀ ਫਿਲਮ ਸਥਲ, ਵੇਨਿਸ ਫਿਲਮ ਫੈਸਟੀਵਲ ਫਿਲਮ ਸਟੋਲਨ, ਰੀਮਾ ਦਾਸ ਦੀ ਅਸਾਮੀ ਫਿਲਮ ਟੋਰਾਜ਼ ਹਸਬੈਂਡ, ਲੇਖਕ ਫਿਲਮ ਨਿਰਮਾਤਾ ਗੁਰਵਿੰਦਰ ਸਿੰਘ ਦੀ ਪੰਜਾਬੀ ਫੀਚਰ 'ਅੱਧ ਚਾਨਣੀ ਰਾਤ', ਮਰਹੂਮ ਪੰਜਾਬੀ ਚਿੱਤਰਕਾਰ 'ਤੇ ਬਣੀ ਡਾਕੂਮੈਂਟਰੀ, ਹਰਜੀਤ ਸਿੰਘ ਅਤੇ ਲੇਖਕ ਇਮਰੋਜ਼, ਲੀਜੋ ਜੋਸ ਪੈਲੀਸਰੀ ਦੀ ਮਲਿਆਲਮ ਫਿਲਮ ਮਲਾਇਕੋਟਈ ਵਾਲਿਬਨ, ਸ੍ਰੀਮੋਈ ਸਿੰਘ ਦੀ ਦਸਤਾਵੇਜ਼ੀ, ਐਂਡ, ਟੂਵਾਰਡਜ਼ ਹੈਪੀ ਐਲੀਜ਼, ਜ਼ਫਰ ਪਨਾਹੀ ਦੁਆਰਾ ਈਰਾਨੀ ਸਿਨੇਮਾ ਅਤੇ ਕਵਿਤਾ, ਵਰੁਣ ਗਰੋਵਰ ਦੀ ਛੋਟੀ ਅਤੇ ਰਿਜ਼ ਅਹਿਮਦ ਅਦਾਕਾਰ ਛੋਟਾ ਦਮੀ ਵੀ ਉਕਤ ਫੈਸਟੀਵਲ ਨੂੰ ਚਾਰ-ਚੰਨ ਲਾਉਣ ਵਿੱਚ ਅਹਿਮ ਭੂਮਿਕਾ ਨਿਭਾਉਣਗੀਆਂ।

ਦੁਨੀਆ ਭਰ ਦੀਆਂ ਸਿਨੇਮਾ ਸਿਰਜਣਾਵਾਂ ਨੂੰ ਪ੍ਰਫੁੱਲਤਾ ਅਤੇ ਸਨਮਾਨ ਦੇਣ ਜਾ ਰਹੇ ਅਤੇ ਨਾਰਥ ਇੰਡੀਆ ਵਿੱਚ ਪਹਿਲੀ ਵਾਰ ਆਯੋਜਿਤ ਕੀਤੇ ਜਾ ਰਹੇ ਇਸ ਅੰਤਰਰਾਸ਼ਟਰੀ ਫਿਲਮ ਸਮਾਰੋਹ ਦਾ ਹਿੱਸਾ ਬਣਨ ਜਾ ਰਹੀਆਂ ਅਹਿਮ ਫਿਲਮੀ ਸ਼ਖਸ਼ੀਅਤਾਂ ਵਿੱਚ ਰਿਚਾ ਚੱਢਾ, ਅਲੀ ਫਜ਼ਲ, ਰੌਸ਼ਨ ਮੈਥਿਊ, ਗੁਲਸ਼ਨ ਦੇਵਈਆ, ਵਰੁਣ ਗਰੋਵਰ, ਰਸਿਕਾ ਦੁੱਗਲ, ਰਸ਼ਮੀਤ ਕੌਰ (ਗਾਇਕ), ਹੰਸਲ ਮਹਿਤਾ, ਸ਼ੇਖਰ ਕਪੂਰ, ਸੁਧੀਰ ਮਿਸ਼ਰਾ ਅਤੇ ਤਾਹਿਰਾ ਕਸ਼ਯਪ ਖੁਰਾਣਾ ਆਦਿ ਸ਼ਾਮਿਲ ਹਨ, ਜਿੰਨਾਂ ਤੋਂ ਇਲਾਵਾ ਹੋਰ ਕਈ ਸਿਤਾਰੇ ਵੀ ਇਸ ਫੈਸਟੀਵਲ ਦੀ ਰੌਣਕ ਨੂੰ ਵਧਾਉਣ ਜਾ ਰਹੇ ਹਨ।

ABOUT THE AUTHOR

...view details