ਚੰਡੀਗੜ੍ਹ: ਦਿਲਜੀਤ ਦੁਸਾਂਝ ਕੋਈ ਸਾਧਾਰਨ ਪੰਜਾਬੀ ਗਾਇਕ ਨਹੀਂ ਸਗੋਂ ਉਹ ਪ੍ਰਸ਼ੰਸਕਾਂ ਦੀ ਜਾਨ ਹਨ। ਸਨਸਨੀ ਬਣ ਉੱਭਰੇ ਇਹ ਗਾਇਕ ਅੱਜ ਆਪਣਾ 41ਵਾਂ ਜਨਮਦਿਨ ਮਨਾ ਰਹੇ ਹਨ। ਮਨੋਰੰਜਨ ਜਗਤ ਵਿੱਚ ਗਾਇਕ ਦੁਸਾਂਝ 'ਪਟਿਆਲਾ ਪੈੱਗ', 'ਪੰਜ ਤਾਰਾ', 'ਪ੍ਰੋਪਰ ਪਟੋਲਾ' ਅਤੇ 'ਰਾਤ ਦੀ ਗੇੜੀ' ਵਰਗੇ ਗੀਤਾਂ ਲਈ ਜਾਣੇ ਜਾਂਦੇ ਹਨ, ਪਰ ਤੁਹਾਡੇ ਵਿੱਚੋਂ ਬਹੁਤ ਘੱਟ ਨੂੰ ਪਤਾ ਹੋਵੇਗਾ ਕਿ ਗਾਇਕ ਸਿਰਫ਼ ਇਹ ਹੀ ਨਹੀਂ ਬਲਕਿ ਕਈ ਸ਼ਾਨਦਾਰ ਧਾਰਮਿਕ ਗੀਤ ਵੀ ਦੇ ਚੁੱਕੇ ਹਨ, ਜੋ ਕਿ ਸਿਰਫ਼ ਸਿੱਖ ਧਰਮ ਦੇ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਉਤੇ ਗਾਏ ਗਏ ਹਨ। ਅਜਿਹੇ 'ਚ ਅੱਜ ਅਸੀਂ ਤੁਹਾਡੇ ਲਈ ਉਨ੍ਹਾਂ ਦੇ ਕੁਝ ਬਿਹਤਰੀਨ ਧਾਰਮਿਕ ਗੀਤ ਲੈ ਕੇ ਆਏ ਹਾਂ।
"ਆਰ ਨਾਨਕ ਪਾਰ ਨਾਨਕ"
ਜੇਕਰ ਤੁਸੀਂ ਧਾਰਮਿਕ ਗੀਤਾਂ ਨੂੰ ਸੁਣਨ ਦੇ ਸ਼ੌਂਕੀਨ ਹੋ ਤਾਂ ਯਕੀਨਨ ਤੁਸੀਂ ਦਿਲਜੀਤ ਦੁਸਾਂਝ ਦਾ ਗੀਤ "ਆਰ ਨਾਨਕ ਪਾਰ ਨਾਨਕ" ਸੁਣਿਆ ਹੋਵੇਗਾ। ਦਿਲਜੀਤ ਦੁਸਾਂਝ ਦਾ ਇਹ ਗੀਤ ਇੱਕ ਸਦਾ ਬਹਾਰ ਅਤੇ ਰੂਹਾਨੀ ਸਕੂਨ ਦੇਣ ਵਾਲਾ ਹੈ, ਜੋ ਕਿ ਸਿੱਖ ਧਰਮ ਦੇ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਉਤੇ ਰਚਿਆ ਗਿਆ ਹੈ। 2018 ਵਿੱਚ ਰਿਲੀਜ਼ ਕੀਤੇ ਇਸ ਗੀਤ ਨੂੰ ਹੁਣ ਤੱਕ 104 ਮਿਲੀਅਨ ਲੋਕਾਂ ਦੁਆਰਾ ਦੇਖਿਆ ਜਾ ਚੁੱਕਾ ਹੈ।
"ਧਿਆਨ ਧਰ ਮਹਿਸੂਸ ਕਰ"
"ਧਿਆਨ ਧਰ ਮਹਿਸੂਸ ਕਰ" ਦਿਲਜੀਤ ਦੁਸਾਂਝ ਦੇ ਸਭ ਤੋਂ ਸ਼ਾਨਦਾਰ ਧਾਰਮਿਕ ਗੀਤਾਂ ਵਿੱਚੋਂ ਇੱਕ ਹੈ, ਜਿਸ ਵਿੱਚ ਉਹ ਰੱਬ ਨੂੰ ਕਿਸ ਤਰ੍ਹਾਂ ਮਹਿਸੂਸ ਕਰ ਸਕਦੇ ਹਾਂ ਇਸ ਬਾਰੇ ਦੱਸਦੇ ਹਨ। 3 ਸਾਲ ਪਹਿਲਾਂ ਰਿਲੀਜ਼ ਕੀਤੇ ਇਸ ਗੀਤ ਨੂੰ ਹੁਣ 13 ਮਿਲੀਅਨ ਲੋਕਾਂ ਦੁਆਰਾ ਦੇਖਿਆ ਜਾ ਚੁੱਕਾ ਹੈ। ਗੀਤ ਦਾ ਮਿਊਜ਼ਿਕ ਦਿਲਾਂ ਨੂੰ ਅਲੱਗ ਤਰ੍ਹਾਂ ਦਾ ਸਕੂਨ ਮਹਿਸੂਸ ਕਰਵਾਉਂਦਾ ਹੈ।
"ਨਾਨਕ ਆਦਿ ਜੁਗਾਦਿ ਜੀਓ"