ਮੁੰਬਈ (ਬਿਊਰੋ): ਸੰਨੀ ਦਿਓਲ ਨੇ ਅੱਜ 13 ਜੂਨ ਨੂੰ ਆਪਣੀ ਕਾਫੀ ਉਡੀਕੀ ਜਾ ਰਹੀ ਫਿਲਮ 'ਬਾਰਡਰ 2' ਦਾ ਐਲਾਨ ਕਰ ਦਿੱਤਾ ਹੈ। ਅਦਾਕਾਰ ਨੇ 12 ਜੂਨ ਨੂੰ ਵਾਅਦਾ ਕੀਤਾ ਸੀ ਕਿ ਉਹ ਕੱਲ੍ਹ ਯਾਨੀ ਅੱਜ 13 ਜੂਨ ਨੂੰ ਪ੍ਰਸ਼ੰਸਕਾਂ ਲਈ ਇੱਕ ਰੋਮਾਂਚਕ ਐਲਾਨ ਲੈ ਕੇ ਆ ਰਹੇ ਹਨ ਅਤੇ ਅੱਜ ਬਾਲੀਵੁੱਡ ਦੇ 'ਤਾਰਾ ਸਿੰਘ' ਨੇ ਆਪਣਾ ਵਾਅਦਾ ਪੂਰਾ ਕੀਤਾ ਹੈ ਅਤੇ ਸੋਸ਼ਲ ਮੀਡੀਆ 'ਤੇ ਫਿਲਮ 'ਬਾਰਡਰ 2' ਨੂੰ ਲੈ ਕੇ ਅਪਡੇਟ ਸਾਂਝੀ ਕੀਤੀ ਹੈ।
ਖਾਸ ਗੱਲ ਇਹ ਹੈ ਕਿ ਫਿਲਮ 'ਬਾਰਡਰ' 13 ਜੂਨ 1997 ਨੂੰ ਰਿਲੀਜ਼ ਹੋਈ ਸੀ। ਸੰਨੀ ਨੇ ਪਿਛਲੇ ਸਾਲ 2023 'ਚ ਫਿਲਮ 'ਗਦਰ 2' ਨਾਲ ਵਾਪਸੀ ਕੀਤੀ ਸੀ। 'ਗਦਰ 2' ਦੀ ਸਫਲਤਾ ਨੇ ਇੱਕ ਵਾਰ ਫਿਰ ਸੰਨੀ ਦਿਓਲ ਨੂੰ ਬਾਲੀਵੁੱਡ 'ਚ ਜ਼ਿੰਦਾ ਕਰ ਦਿੱਤਾ ਹੈ। ਹੁਣ ਸੰਨੀ ਕੋਲ ਕਈ ਪ੍ਰੋਜੈਕਟ ਹਨ, ਜਿਨ੍ਹਾਂ 'ਚ 'ਸਫਰ', 'ਲਾਹੌਰ 1947', 'ਬਾਰਡਰ 2' ਅਤੇ ਫਿਲਮ 'ਗਦਰ 3' ਸ਼ਾਮਲ ਹਨ।
27 ਸਾਲ ਬਾਅਦ ਆਪਣਾ ਵਾਅਦਾ ਪੂਰਾ ਕਰਨ ਆ ਰਹੇ ਹਨ ਸੰਨੀ ਦਿਓਲ: ਟੀਜ਼ਰ 'ਚ ਸੰਨੀ ਦਿਓਲ ਕਹਿ ਰਹੇ ਹਨ, '27 ਸਾਲ ਪਹਿਲਾਂ ਇੱਕ ਸਿਪਾਹੀ ਨੇ ਵਾਅਦਾ ਕੀਤਾ ਸੀ ਕਿ ਉਹ ਵਾਪਿਸ ਆਵੇਗਾ, ਉਸੇ ਵਾਅਦੇ ਨੂੰ ਪੂਰਾ ਕਰਨ ਲਈ ਆ ਰਹੇ ਹਨ।' ਟੀਜ਼ਰ ਦੇ ਅੰਤ 'ਚ ਗੀਤ ਸੰਦੇਸ਼ੇ ਆਤੇ ਹੈ ਚੱਲ ਰਿਹਾ ਹੈ।