ਮੁੰਬਈ (ਬਿਊਰੋ):ਬਾਲੀਵੁੱਡ ਅਦਾਕਾਰ ਆਯੁਸ਼ਮਾਨ ਖੁਰਾਨਾ ਨੇ ਸੰਨੀ ਦਿਓਲ ਸਟਾਰਰ ਫਿਲਮ 'ਬਾਰਡਰ 2' ਤੋਂ ਪਿੱਛੇ ਹੱਟ ਗਏ ਹਨ। ਹਾਲ ਹੀ 'ਚ ਡੇਟ ਕਲੈਸ਼ ਕਾਰਨ ਆਯੁਸ਼ਮਾਨ ਨੇ ਵੀ ਕਰੀਨਾ ਕਪੂਰ ਸਟਾਰਰ ਮੇਘਨਾ ਗੁਲਜ਼ਾਰ ਦੀ ਫਿਲਮ ਕਰਨ ਤੋਂ ਇਨਕਾਰ ਕਰ ਦਿੱਤਾ ਸੀ। ਖਬਰਾਂ ਮੁਤਾਬਕ ਹੁਣ ਉਹ ਸੰਨੀ ਦਿਓਲ ਦੀ ਮੋਸਟ ਵੇਟਿਡ 'ਬਾਰਡਰ 2' ਦਾ ਹਿੱਸਾ ਨਹੀਂ ਹੋਣਗੇ। ਆਯੁਸ਼ਮਾਨ ਇਸ ਫਿਲਮ 'ਚ ਫੌਜ ਦੇ ਸਿਪਾਹੀ ਦਾ ਕਿਰਦਾਰ ਨਿਭਾਉਣ ਵਾਲੇ ਸਨ।
ਆਯੁਸ਼ਮਾਨ ਨੇ ਕਿਉਂ ਛੱਡੀ 'ਬਾਰਡਰ 2':ਆਯੁਸ਼ਮਾਨ ਖੁਰਾਨਾ ਫਿਲਮ ਵਿੱਚ ਇੱਕ ਸਿਪਾਹੀ ਦੇ ਰੂਪ ਵਿੱਚ ਨਜ਼ਰ ਆਉਣ ਵਾਲੇ ਸਨ। ਪਰ ਹੁਣ ਖਬਰਾਂ ਆ ਰਹੀਆਂ ਹਨ ਕਿ ਉਹ ਫਿਲਮ 'ਚ ਨਹੀਂ ਹੈ, ਅਸਲ 'ਚ ਖਬਰਾਂ ਮੁਤਾਬਕ ਉਨ੍ਹਾਂ ਨੂੰ ਆਪਣਾ ਰੋਲ ਜ਼ਿਆਦਾ ਪਸੰਦ ਨਹੀਂ ਆ ਰਿਹਾ ਸੀ, ਕਿਉਂਕਿ ਸੰਨੀ ਦਿਓਲ ਪਹਿਲਾਂ ਹੀ ਫਿਲਮ ਵਿੱਚ ਮੁੱਖ ਭੂਮਿਕਾ ਵਿੱਚ ਹਨ, ਆਯੁਸ਼ਮਾਨ ਆਪਣੇ ਸਕ੍ਰੀਨ ਸਮੇਂ ਅਤੇ ਭੂਮਿਕਾ ਨੂੰ ਲੈ ਕੇ ਉਲਝਣ ਵਿੱਚ ਸਨ। ਇਸੇ ਕਾਰਨ ਉਸ ਨੇ ਇਸ ਭੂਮਿਕਾ ਤੋਂ ਇਨਕਾਰ ਕਰ ਦਿੱਤਾ ਹੈ।