ਮੁੰਬਈ:ਰਿਲਾਇੰਸ ਇੰਡਸਟਰੀਜ਼ ਲਿਮਟਿਡ ਦੇ ਚੇਅਰਮੈਨ ਮੁਕੇਸ਼ ਅੰਬਾਨੀ ਦੇ ਸਭ ਤੋਂ ਛੋਟੇ ਬੇਟੇ ਅਨੰਤ ਅੰਬਾਨੀ ਅਤੇ ਉਦਯੋਗਪਤੀ ਵੀਰੇਨ ਮਰਚੈਂਟ ਦੀ ਬੇਟੀ ਰਾਧਿਕਾ ਮਰਚੈਂਟ ਦਾ ਵਿਆਹ 12 ਜੁਲਾਈ ਨੂੰ ਹੋਵੇਗਾ। ਇਹ ਜੋੜਾ ਮੁੰਬਈ ਦੇ ਜੀਓ ਵਰਲਡ ਕਨਵੈਨਸ਼ਨ ਸੈਂਟਰ ਵਿੱਚ ਵਿਆਹ ਦੇ ਬੰਧਨ ਵਿੱਚ ਬੱਝੇਗਾ। ਮਹਿਮਾਨਾਂ ਨੂੰ ਸੱਦਾ-ਪੱਤਰ ਮਿਲਣੇ ਸ਼ੁਰੂ ਹੋ ਗਏ ਹਨ, ਜੋ ਕਿ ਰਿਵਾਇਤੀ ਲਾਲ ਅਤੇ ਸੁਨਹਿਰੀ ਕਾਰਡ ਹਨ, ਜਿਨ੍ਹਾਂ ਵਿੱਚ ਤਿੰਨ ਦਿਨਾਂ ਦੇ ਜਸ਼ਨ ਬਾਰੇ ਕੁਝ ਜਾਣਕਾਰੀ ਦਿੱਤੀ ਹੈ।
ਮੀਡੀਆ ਰਿਪੋਰਟਾਂ ਮੁਤਾਬਕ ਅਨੰਤ ਅੰਬਾਨੀ ਅਤੇ ਰਾਧਿਕਾ ਦਾ ਵਿਆਹ 12 ਜੁਲਾਈ ਨੂੰ ਮੁੰਬਈ ਦੇ ਬੀਕੇਸੀ ਸਥਿਤ ਜੀਓ ਵਰਲਡ ਕਨਵੈਨਸ਼ਨ ਸੈਂਟਰ ਵਿੱਚ ਹੋਵੇਗਾ। ਵਿਆਹ ਪਰੰਪਰਾਗਤ ਹਿੰਦੂ ਵੈਦਿਕ ਰੀਤੀ ਰਿਵਾਜਾਂ ਨਾਲ ਕਰਵਾਇਆ ਜਾਵੇਗਾ। 12 ਜੁਲਾਈ ਦਿਨ ਸ਼ੁੱਕਰਵਾਰ ਨੂੰ ਵਿਆਹ ਦੀਆਂ ਰਸਮਾਂ ਦੀ ਸ਼ੁਰੂਆਤ ਸ਼ੁੱਭ ਵਿਆਹ ਦੀ ਰਸਮ ਨਾਲ ਹੋਵੇਗੀ। ਸ਼ਨੀਵਾਰ 13 ਜੁਲਾਈ ਸ਼ੁੱਭ ਅਸ਼ੀਰਵਾਦ ਵਾਲਾ ਦਿਨ ਹੋਵੇਗਾ। ਐਤਵਾਰ 14 ਜੁਲਾਈ ਨੂੰ ਮੰਗਲ ਉਤਸਵ ਜਾਂ ਵਿਆਹ ਦਾ ਰਿਸੈਪਸ਼ਨ ਹੋਵੇਗਾ।
ਅਨੰਤ ਅੰਬਾਨੀ ਅਤੇ ਰਾਧਿਕਾ ਦੇ ਵਿਆਹ ਦਾ ਕਾਰਡ: ਅੰਬਾਨੀ ਪਰਿਵਾਰ ਦੇ ਛੋਟੇ ਬੇਟੇ ਅਨੰਤ ਅੰਬਾਨੀ ਅਤੇ ਰਾਧਿਕਾ ਦੇ ਵਿਆਹ ਦਾ ਕਾਰਡ ਕਾਫ਼ੀ ਆਕਰਸ਼ਕ ਅਤੇ ਰਿਵਾਇਤੀ ਹੈ। ਲਾਲ ਰੰਗ ਦੇ ਕਾਰਡ ਨੂੰ ਸੁਨਹਿਰੀ ਰੰਗ ਦੇ ਬਾਰਡਰ ਨਾਲ ਸਜਾਇਆ ਗਿਆ ਹੈ। ਕਿਨਾਰੇ 'ਤੇ ਦੇਵੀ-ਦੇਵਤਿਆਂ ਦੀਆਂ ਤਸਵੀਰਾਂ ਵੀ ਦੇਖੀਆਂ ਜਾ ਸਕਦੀਆਂ ਹਨ।
ਅਨੰਤ ਅੰਬਾਨੀ ਅਤੇ ਰਾਧਿਕਾ ਦੇ ਵਿਆਹ ਦੀ ਡਰੈੱਸ: ਅੰਬਾਨੀ ਪਰਿਵਾਰ ਨੇ ਵਿਆਹ ਦੇ ਫੰਕਸ਼ਨਾਂ ਲਈ ਵੱਖ-ਵੱਖ ਡਰੈੱਸ ਕੋਡ ਰੱਖੇ ਹਨ। ਵਾਇਰਲ ਵਿਆਹ ਦੇ ਕਾਰਡ ਦੇ ਅਨੁਸਾਰ 12 ਜੁਲਾਈ ਨੂੰ ਸ਼ੁੱਭ ਵਿਆਹ ਲਈ ਭਾਰਤੀ ਪਰੰਪਰਾਗਤ, 13 ਜੁਲਾਈ ਨੂੰ ਭਾਰਤੀ ਰਸਮੀ ਅਤੇ 14 ਜੁਲਾਈ ਲਈ ਭਾਰਤੀ ਚਿਕ ਡਰੈੱਸ ਕੋਡ ਰੱਖਿਆ ਗਿਆ ਹੈ।
ਫਿਲਹਾਲ ਅੰਬਾਨੀ ਪਰਿਵਾਰ ਕਰੂਜ਼ 'ਤੇ ਅਨੰਤ ਅਤੇ ਰਾਧਿਕਾ ਦੇ ਦੂਜੇ ਪ੍ਰੀ-ਵੈਡਿੰਗ ਦਾ ਜਸ਼ਨ ਮਨਾ ਰਿਹਾ ਹੈ। ਇਸ ਸ਼ਾਨਦਾਰ ਪਾਰਟੀ 'ਚ ਬਾਲੀਵੁੱਡ ਦੇ ਕਈ ਵੱਡੇ ਨਾਂਅ ਅਤੇ ਮਸ਼ਹੂਰ ਹਸਤੀਆਂ ਨੇ ਸ਼ਿਰਕਤ ਕੀਤੀ। 30 ਮਈ ਨੂੰ ਪਾਰਟੀ ਹੋਵੇਗੀ। ਇਸ ਤੋਂ ਇਲਾਵਾ ਅੰਬਾਨੀ ਪਰਿਵਾਰ 31 ਮਈ ਨੂੰ ਕਰੂਜ਼ 'ਤੇ ਆਪਣੇ ਪੋਤੇ ਵੇਦਾ ਲਈ ਸ਼ਾਨਦਾਰ ਜਨਮਦਿਨ ਪਾਰਟੀ ਦਾ ਆਯੋਜਨ ਕਰੇਗਾ।