ਮੁੰਬਈ: ਸਲਮਾਨ ਖਾਨ ਨੇ ਇੱਕ ਵਾਰ ਫਿਰ ਆਪਣੀ ਸਭ ਤੋਂ ਉਡੀਕੀ ਜਾ ਰਹੀ ਮਾਸ ਐਕਸ਼ਨ ਫਿਲਮ ਸਿਕੰਦਰ ਦੀ ਸ਼ੂਟਿੰਗ ਸ਼ੁਰੂ ਕਰ ਦਿੱਤੀ ਹੈ। ਇਹ ਫਿਲਮ 2025 'ਚ ਈਦ ਮੌਕੇ ਰਿਲੀਜ਼ ਹੋਵੇਗੀ। ਧਮਕੀਆਂ ਦੇ ਬਾਵਜੂਦ ਸਲਮਾਨ ਖਾਨ ਆਪਣਾ ਕੰਮ ਨਹੀਂ ਛੱਡ ਰਹੇ ਹਨ। ਹਾਲ ਹੀ 'ਚ ਸਲਮਾਨ ਖਾਨ ਨੇ ਬਿੱਗ ਬੌਸ 18 ਦੇ ਵੀਕੈਂਡ ਦਾ ਵਾਰ ਐਪੀਸੋਡ ਦੀ ਸ਼ੂਟਿੰਗ ਕੀਤੀ। ਮੀਡੀਆ ਰਿਪੋਰਟਾਂ ਮੁਤਾਬਕ, ਸਲਮਾਨ ਖਾਨ ਅੱਜ ਮੰਗਲਵਾਰ ਨੂੰ ਸਿਕੰਦਰ ਦੇ ਸੈੱਟ 'ਤੇ ਸ਼ੂਟਿੰਗ ਕਰ ਰਹੇ ਹਨ।
ਫਿਲਮ ਸਿਕੰਦਰ ਦੀ ਰਿਲੀਜ਼ ਡੇਟ
ਖਬਰਾਂ ਦੀ ਮੰਨੀਏ ਤਾਂ ਸਲਮਾਨ ਖਾਨ ਆਪਣੇ ਕੰਮ ਪ੍ਰਤੀ ਵਚਨਬੱਧ ਹਨ। ਇੱਕ ਪਾਸੇ ਉਹ ਉੱਚ ਪੱਧਰੀ ਸੁਰੱਖਿਆ ਦੇ ਵਿਚਕਾਰ ਬਿੱਗ ਬੌਸ 18 ਦੀ ਸ਼ੂਟਿੰਗ ਕਰ ਰਹੇ ਹਨ, ਤਾਂ ਦੂਜੇ ਪਾਸੇ ਉਹ ਸਿਕੰਦਰ ਨੂੰ ਨਿਪਟਾਉਣ 'ਚ ਰੁੱਝੇ ਹੋਏ ਹਨ। ਖਬਰਾਂ ਦੀ ਮੰਨੀਏ, ਤਾਂ ਸਿਕੰਦਰ ਦੇ ਸੈੱਟ 'ਤੇ ਸਲਮਾਨ ਖਾਨ ਦੀ ਸੁਰੱਖਿਆ ਲਈ ਪੂਰੀ ਫੌਜ ਤਾਇਨਾਤ ਹੈ। ਕਿਹਾ ਜਾ ਰਿਹਾ ਹੈ ਕਿ ਸਲਮਾਨ ਖਾਨ ਦੀਵਾਲੀ ਤੱਕ ਸਿਕੰਦਰ ਦੀ ਸ਼ੂਟਿੰਗ ਜਾਰੀ ਰੱਖਣਗੇ। ਇਹ ਫਿਲਮ 30 ਮਾਰਚ 2025 ਨੂੰ ਈਦ ਦੇ ਮੌਕੇ 'ਤੇ ਰਿਲੀਜ਼ ਹੋਣ ਜਾ ਰਹੀ ਹੈ।