ਪੰਜਾਬ

punjab

ETV Bharat / entertainment

ਵੈੱਬ ਸੀਰੀਜ਼ 'ਦਿ ਟ੍ਰਾਇਲ' ਦੀ ਇਸ ਅਦਾਕਾਰਾ ਦੀ ਹੋਈ ਮੌਤ, ਪੁਲਿਸ ਨੂੰ ਫਲੈਟ 'ਚੋਂ ਮਿਲੀ ਕਈ ਦਿਨ ਪੁਰਾਣੀ ਲਾਸ਼ - Noor Malabika Das Dies - NOOR MALABIKA DAS DIES

Actress Noor Malabika Das Dies: ਮੁੰਬਈ ਦੀ ਮਾਇਆ ਨਗਰੀ 'ਚ ਇੱਕ ਅਦਾਕਾਰਾ ਦੀ ਸ਼ੱਕੀ ਮੌਤ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਅਦਾਕਾਰਾ ਨੇ ਕਈ ਵੈੱਬ ਸੀਰੀਜ਼ 'ਚ ਕੰਮ ਕੀਤਾ ਸੀ। ਪੁਲਿਸ ਨੂੰ 37 ਸਾਲਾਂ ਅਦਾਕਾਰਾ ਦੀ ਲਾਸ਼ ਲਟਕਦੀ ਮਿਲੀ। ਅਦਾਕਾਰਾ ਦੇ ਗੁਆਂਢੀਆਂ ਨੇ ਘਟਨਾ ਦੀ ਸੂਚਨਾ ਪੁਲਿਸ ਨੂੰ ਦਿੱਤੀ ਸੀ।

Actress Noor Malabika Das Dies
Actress Noor Malabika Das Dies (instagram)

By ETV Bharat Punjabi Team

Published : Jun 10, 2024, 3:14 PM IST

ਮੁੰਬਈ (ਬਿਊਰੋ):ਵੈੱਬ ਸੀਰੀਜ਼ 'ਦਿ ਟ੍ਰਾਇਲ' ਦੀ ਮਸ਼ਹੂਰ ਅਦਾਕਾਰਾ ਅਤੇ ਸਾਬਕਾ ਏਅਰ ਹੋਸਟਸ ਨੂਰ ਮਲਾਬਿਕਾ ਦਾਸ ਦੀ ਸ਼ੱਕੀ ਮੌਤ ਦੀ ਸੋਮਵਾਰ ਨੂੰ ਬੁਰੀ ਖਬਰ ਸਾਹਮਣੇ ਆਈ ਹੈ। ਉਹ 37 ਸਾਲ ਦੀ ਸੀ ਅਤੇ ਉਸ ਦੀ ਮੌਤ ਨਾਲ ਪੂਰੀ ਮਨੋਰੰਜਨ ਜਗਤ 'ਚ ਸੋਗ ਦੀ ਲਹਿਰ ਹੈ। ਪੁਲਿਸ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਅਦਾਕਾਰਾ ਦੀ ਸੜੀ ਹੋਈ ਲਾਸ਼ ਲੋਖੰਡਵਾਲਾ ਸਥਿਤ ਉਨ੍ਹਾਂ ਦੇ ਘਰ ਤੋਂ ਮਿਲੀ ਹੈ।

ਪੁਲਿਸ ਨੂੰ ਸ਼ੱਕ ਹੈ ਕਿ ਅਦਾਕਾਰਾ ਨੇ ਖੁਦਕੁਸ਼ੀ ਕੀਤੀ ਹੋ ਸਕਦੀ ਹੈ, ਹਾਲਾਂਕਿ ਪੁਲਿਸ ਹੋਰ ਪਹਿਲੂਆਂ ਤੋਂ ਵੀ ਜਾਂਚ ਨੂੰ ਅੱਗੇ ਵਧਾ ਰਹੀ ਹੈ। ਪੁਲਿਸ ਦਾ ਕਹਿਣਾ ਹੈ ਕਿ ਜੇਕਰ ਅਦਾਕਾਰਾ ਨੇ ਖੁਦਕੁਸ਼ੀ ਕੀਤੀ ਹੈ ਤਾਂ ਇਸ ਦਾ ਕਾਰਨ ਅਜੇ ਸਾਹਮਣੇ ਨਹੀਂ ਆਇਆ ਹੈ।

ਫਿਲਹਾਲ ਪੁਲਿਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਪੁਲਿਸ ਦਾ ਕਹਿਣਾ ਹੈ ਕਿ ਅਦਾਕਾਰਾ ਨੇ ਖੁਦਕੁਸ਼ੀ ਕੀਤੀ ਹੈ ਜਾਂ ਉਸ ਦੀ ਹੱਤਿਆ ਕੀਤੀ ਗਈ ਹੈ, ਇਸ ਦਾ ਖੁਲਾਸਾ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਹੋਵੇਗਾ।

ਇੱਕ ਮੀਡੀਆ ਰਿਪੋਰਟ ਮੁਤਾਬਕ ਨੂਰ ਮਲਾਬਿਕਾ ਦਾਸ ਦੇ ਗੁਆਂਢੀਆਂ ਨੇ ਪੁਲਿਸ ਨੂੰ ਉਸ ਦੇ ਫਲੈਟ 'ਚੋਂ ਬਦਬੂ ਆਉਣ ਦੀ ਸੂਚਨਾ ਦਿੱਤੀ ਸੀ। ਸੂਚਨਾ ਤੋਂ ਬਾਅਦ ਜਦੋਂ ਪੁਲਿਸ ਮੌਕੇ 'ਤੇ ਪਹੁੰਚੀ ਤਾਂ ਉਨ੍ਹਾਂ ਫਲੈਟ ਦਾ ਦਰਵਾਜ਼ਾ ਤੋੜਿਆ। ਅੰਦਰ ਜਾਣ 'ਤੇ ਪਤਾ ਲੱਗਿਆ ਕਿ ਅਦਾਕਾਰਾ ਦੀ ਲਾਸ਼ ਲਟਕ ਰਹੀ ਸੀ। ਪੁਲਿਸ ਨੇ ਪੂਰੇ ਫਲੈਟ ਦੀ ਤਲਾਸ਼ੀ ਲਈ ਅਤੇ ਨੂਰ ਦੀਆਂ ਦਵਾਈਆਂ, ਉਸਦਾ ਮੋਬਾਈਲ ਫ਼ੋਨ ਅਤੇ ਇੱਕ ਡਾਇਰੀ ਬਰਾਮਦ ਕੀਤੀ। ਬਾਕੀ ਮਾਮਲਾ ਜਾਂਚ ਅਧੀਨ ਚੱਲ ਰਿਹਾ ਹੈ।

ABOUT THE AUTHOR

...view details