ਪੰਜਾਬ

punjab

ETV Bharat / entertainment

ਇਸ ਮਿਊਜ਼ਿਕ ਵੀਡੀਓ 'ਚ ਨਜ਼ਰ ਆਉਣਗੇ ਇਹ ਦੋ ਚਰਚਿਤ ਚਿਹਰੇ, ਜਲਦ ਹੋਵੇਗਾ ਰਿਲੀਜ਼ - upcoming hindi song - UPCOMING HINDI SONG

Upcoming Song: ਮਾਡਲ-ਅਦਾਕਾਰ ਜਤਿੰਦਰ ਸਿੰਘ ਅਤੇ ਯਸ਼ਿਕਾ ਬਸੇਰਾ ਆਪਣੇ ਨਵੇਂ ਮਿਊਜ਼ਿਕ ਵੀਡੀਓ 'ਅਸ਼ਕ ਕੈਸੀ ਛਪਾਓਗੀ' ਨਾਲ ਸਾਹਮਣੇ ਆਉਣ ਜਾ ਰਹੇ ਹਨ। ਜੋ ਕਿ ਜਲਦ ਹੀ ਰਿਲੀਜ਼ ਹੋਣ ਜਾ ਰਿਹਾ ਹੈ।

Upcoming Song
Upcoming Song (instagram)

By ETV Bharat Punjabi Team

Published : Jun 28, 2024, 4:36 PM IST

ਚੰਡੀਗੜ੍ਹ:ਪੰਜਾਬੀ ਇੰਟਰਟੇਨਮੈਂਟ ਇੰਡਸਟਰੀ ਦੇ ਚਰਚਿਤ ਚਿਹਰਿਆਂ ਵਜੋਂ ਆਪਣਾ ਸ਼ੁਮਾਰ ਕਰਵਾਉਣ ਵਿੱਚ ਸਫਲ ਰਹੇ ਹਨ ਮਾਡਲ-ਅਦਾਕਾਰ ਜਤਿੰਦਰ ਸਿੰਘ ਅਤੇ ਮਾਡਲ-ਅਦਾਕਾਰਾ ਯਸ਼ਿਕਾ ਬਸੇਰਾ, ਜੋ ਸਾਹਮਣੇ ਆਉਣ ਜਾ ਰਹੇ ਮਿਊਜ਼ਿਕ ਵੀਡੀਓ 'ਅਸ਼ਕ ਕੈਸੀ ਛਪਾਓਗੀ' ਵਿੱਚ ਇਕੱਠਿਆਂ ਨਜ਼ਰ ਆਉਣਗੇ, ਜਿੰਨ੍ਹਾਂ ਦੀ ਸ਼ਾਨਦਾਰ ਫੀਚਰਿੰਗ ਨਾਲ ਸਜਿਆ ਇਹ ਸੰਗੀਤਕ ਵੀਡੀਓ ਜਲਦ ਹੀ ਵੱਖ-ਵੱਖ ਪਲੇਟਫਾਰਮ ਉਤੇ ਜਾਰੀ ਹੋਣ ਜਾ ਰਿਹਾ ਹੈ।

'ਬੇਦੀਆ ਫਿਲਮ ਸਟੂਡਿਓ' ਅਤੇ ਸੰਜੇ ਬੇਦੀਆ ਗਿਰਗੋਵਕਰ ਦੁਆਰਾ ਪੇਸ਼ ਕੀਤੇ ਜਾ ਰਹੇ ਉਕਤ ਪ੍ਰੋਜੈਕਟ ਸੰਬੰਧਤ ਟਰੈਕ ਦੇ ਗਾਇਕ-ਕੰਪੋਜ਼ਰ ਅਮਨ ਖਾਨ ਹਨ, ਜਦਕਿ ਬੋਲ ਸਾਲਿਮ ਅਲਾਹੀ ਇਦਰੇਸੀ ਦੇ ਹਨ, ਜਿੰਨ੍ਹਾਂ ਦੀ ਬਿਹਤਰੀਨ ਸੁਮੇਲਤਾ ਅਧੀਨ ਸੰਜੋਏ ਗਏ ਇਸ ਗਾਣੇ ਦਾ ਮਿਊਜ਼ਿਕ 'ਮਿਊਜ਼ਿਕਲ ਅਫੇਅਰ' ਵੱਲੋਂ ਤਿਆਰ ਕੀਤਾ ਗਿਆ ਹੈ।

ਸਦਾ ਬਹਾਰ ਸਾਂਚੇ ਅਧੀਨ ਸਿਰਜੇ ਗਏ ਇਸ ਗਾਣੇ ਦਾ ਮਿਊਜ਼ਿਕ ਵੀਡੀਓ ਵੀ ਬੇਹੱਦ ਖੂਬਸੂਰਤ ਬਣਾਇਆ ਗਿਆ ਹੈ, ਜਿਸ ਦੀ ਨਿਰਦੇਸ਼ਨਾਂ ਮਨੀਸ਼ ਕਲਿਆਣ ਦੁਆਰਾ ਕੀਤੀ ਗਈ ਹੈ, ਜਿੰਨ੍ਹਾਂ ਅਨੁਸਾਰ ਮਨਮੋਹਕ ਲੋਕੇਸ਼ਨਜ ਉਪਰ ਫਿਲਮਾਏ ਗਏ ਇਸ ਸੰਗੀਤਕ ਵੀਡੀਓ ਨੂੰ ਚਾਰ ਚੰਨ ਲਾਉਣ ਵਿੱਚ ਜਤਿੰਦਰ ਸਿੰਘ ਅਤੇ ਯਸ਼ਿਕਾ ਬਸੇਰਾ ਵੱਲੋਂ ਅਹਿਮ ਭੂਮਿਕਾ ਨਿਭਾਈ ਗਈ ਹੈ, ਜੋ ਬੇਹੱਦ ਸ਼ਾਨਦਾਰ ਅੰਦਾਜ਼ ਅਤੇ ਦਿਲਕਸ਼ ਪ੍ਰੋਫਾਰਮੈੱਸ ਦਾ ਇਜ਼ਹਾਰ ਦਰਸ਼ਕਾਂ ਅਤੇ ਅਪਣੇ ਚਾਹੁੰਣ ਵਾਲਿਆਂ ਨੂੰ ਕਰਵਾਉਣਗੇ।

ਉੱਚ ਪੱਧਰੀ ਤਕਨੀਕੀ ਮਾਪਦੰਢਾਂ ਅਤੇ ਬਿਹਤਰੀਨ ਸੈਟਅੱਪ ਅਧੀਨ ਸਾਹਮਣੇ ਲਿਆਂਦੇ ਜਾ ਰਹੇ ਉਕਤ ਸੰਗੀਤਕ ਵੀਡੀਓ ਵਿੱਚ ਅਦਾਕਾਰਾ ਪੇਮਾ ਲਮੂ ਅਤੇ ਬਾਲ ਕਲਾਕਾਰਾ ਮਾਹਿਰਾ ਕਲਿਆਣ ਵੀ ਨਜ਼ਰ ਆਉਣਗੇ, ਜਿੰਨ੍ਹਾਂ ਵੱਲੋਂ ਵੀ ਬਹੁਤ ਉਮਦਾ ਅਦਾਕਾਰੀ ਦਾ ਅਹਿਸਾਸ ਇਸ ਵਿੱਚ ਕਰਵਾਇਆ ਗਿਆ ਹੈ।

ਪੰਜਾਬੀ ਮਿਊਜ਼ਿਕ ਵੀਡੀਓਜ਼ ਦੇ ਖੇਤਰ ਵਿੱਚ ਵੱਡੇ ਨਾਵਾਂ ਵਜੋਂ ਆਪਣੀ ਮੌਜੂਦਗੀ ਲਗਾਤਰ ਦਰਜ ਕਰਵਾ ਰਹੇ ਜਤਿੰਦਰ ਸਿੰਘ ਅਤੇ ਯਸ਼ਿਕਾ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਦੋਨੋਂ ਵੱਖੋ-ਵੱਖਰੇ ਰੂਪ ਵਿੱਚ ਵੀ ਕਈ ਹੋਰ ਸੰਗੀਤਕ ਵੀਡੀਓਜ਼ ਦਾ ਵੀ ਹਿੱਸਾ ਬਣੇ ਹੋਏ ਹਨ, ਜਿੰਨ੍ਹਾਂ ਵਿੱਚੋਂ ਜਤਿੰਦਰ ਸਿੰਘ ਜਿੱਥੇ ਫਿਲਮਾਂ ਅਤੇ ਵੈੱਬ ਸੀਰੀਜ਼ ਦੇ ਖਿੱਤੇ ਵਿੱਚ ਮਜ਼ਬੂਤ ਪੈੜਾਂ ਸਿਰਜਦੇ ਜਾ ਰਹੇ ਹਨ, ਉਥੇ ਅਦਾਕਾਰਾ ਯਸ਼ਿਕਾ ਵੀ ਟੀਵੀ ਅਤੇ ਫਿਲਮੀ ਖਿੱਤੇ ਵਿੱਚ ਅਪਣੀ ਪਹਿਚਾਣ ਨੂੰ ਹੋਰ ਪੁਖ਼ਤਗੀ ਦੇਣ ਵਲ ਤੇਜ਼ੀ ਨਾਲ ਅੱਗੇ ਵੱਧ ਰਹੀ ਹੈ, ਜਿਸ ਦਾ ਇਜ਼ਹਾਰ ਉਸ ਦੇ ਆਉਣ ਵਾਲੇ ਕਈ ਫਿਲਮ ਅਤੇ ਟੈਲੀਵਿਜ਼ਨ ਪ੍ਰੋਜੈਕਟ ਵੀ ਕਰਵਾਉਣਗੇ।

ABOUT THE AUTHOR

...view details