ਪੰਜਾਬ

punjab

ETV Bharat / entertainment

ਨਵੀਂ ਪੰਜਾਬੀ ਫਿਲਮ ਦਾ ਹਿੱਸਾ ਬਣੇ ਜੱਸੀ ਗਿੱਲ, ਰੂਪਨ ਬਲ ਕਰਨਗੇ ਨਿਰਦੇਸ਼ਨ - Jassie Gill New Film - JASSIE GILL NEW FILM

Punjabi Actor Jassie Gill New Film: ਹਾਲ ਹੀ ਵਿੱਚ ਨਵੀਂ ਪੰਜਾਬੀ ਫਿਲਮ ਦਾ ਐਲਾਨ ਕੀਤਾ ਗਿਆ ਹੈ, ਜਿਸ ਦਾ ਨਾਂਅ 'ਇੰਨ੍ਹਾਂ ਨੂੰ ਰਹਿਣਾ ਸਹਿਣਾ ਨਹੀਂ ਆਉਂਦਾ' ਹੈ, ਜਿਸ ਵਿੱਚ ਜੱਸੀ ਗਿੱਲ ਮੁੱਖ ਭੂਮਿਕਾ ਅਦਾ ਕਰਦੇ ਨਜ਼ਰੀ ਪੈਣਗੇ।

punjabi film enna nu rehna sehna nahi aaunda
punjabi film enna nu rehna sehna nahi aaunda (instagram)

By ETV Bharat Entertainment Team

Published : May 20, 2024, 2:38 PM IST

ਚੰਡੀਗੜ੍ਹ:ਹਾਲ ਹੀ ਵਿੱਚ ਰਿਲੀਜ਼ ਹੋਈ ਅਤੇ ਅਮਰ ਹੁੰਦਲ ਦੁਆਰਾ ਨਿਰਦੇਸ਼ਿਤ ਚਰਚਿਤ ਫਿਲਮ 'ਫੁਰਤੀਲਾ' 'ਚ ਬਤੌਰ ਲੀਡ ਐਕਟਰ ਨਜ਼ਰ ਆਏ ਗਾਇਕ ਅਤੇ ਅਦਾਕਾਰ ਜੱਸੀ ਗਿੱਲ ਜਲਦ ਹੀ ਇੱਕ ਹੋਰ ਬਿੱਗ ਸੈਟਅੱਪ ਪੰਜਾਬੀ ਫਿਲਮ 'ਇੰਨ੍ਹਾਂ ਨੂੰ ਰਹਿਣਾ ਸਹਿਣਾ ਨਹੀਂ ਆਉਂਦਾ' ਦਾ ਹਿੱਸਾ ਬਣਨ ਜਾ ਰਹੇ ਹਨ, ਜਿਸ ਦਾ ਨਿਰਦੇਸ਼ਨ ਕੈਨੇਡੀਅਨ ਕਲਾ ਅਤੇ ਇੰਟਰਟੇਨਮੈਂਟ ਖਿੱਤੇ ਵਿੱਚ ਮਾਣਮੱਤੀ ਭੱਲ ਸਥਾਪਿਤ ਕਰ ਚੁੱਕੇ ਅਤੇ ਬੇਸ਼ੁਮਾਰ ਬਿਹਤਰੀਨ ਮਿਊਜ਼ਿਕ ਵੀਡੀਓਜ਼ ਦੀ ਸਫਲ ਨਿਰਦੇਸ਼ਨ ਕਰਨ ਵਾਲੇ ਨੌਜਵਾਨ ਨਿਰਦੇਸ਼ਕ ਰੂਪਨ ਬਲ ਕਰਨਗੇ।

ਪੰਜਾਬੀ ਸਿਨੇਮਾ ਲਈ ਬਣੀਆਂ ਕਈ ਵੱਡੀਆਂ ਅਤੇ ਕਾਮਯਾਬ ਫਿਲਮਾਂ ਦਾ ਨਿਰਮਾਣ ਕਰ ਚੁੱਕੇ ਨਿਰਮਾਤਾ ਬੌਬੀ ਬਜਾਜ ਤੋਂ ਇਲਾਵਾ ਓਪਿੰਦਰ ਸਿੰਘ ਮਰਵਾਹ, ਅਦੀਬ ਬਿੰਦਰਾ ਅਤੇ ਅਵਨੀਤ ਮਰਵਾਹ ਕੈਨੇਡਾ ਵੱਲੋਂ 'ਕੁਲਟਰ ਮੋਸ਼ਨ ਪਿਕਚਰਜ਼' ਦੇ ਬੈਨਰ ਹੇਠ ਪੇਸ਼ ਕੀਤੀ ਜਾ ਰਹੀ ਉਕਤ ਮਲਟੀ-ਸਟਾਰਰ ਫਿਲਮ ਦੀ ਜਿਆਦਾਤਰ ਸ਼ੂਟਿੰਗ ਕੈਨੇਡਾ ਦੇ ਟਰਾਂਟੋ, ਬਰਮੈਂਟਮ ਆਦਿ ਹਿੱਸਿਆਂ ਵਿੱਚ ਪੂਰੀ ਕੀਤੀ ਜਾਵੇਗੀ, ਜਿਸ ਤੋਂ ਇਲਾਵਾ ਕੁਝ ਅਹਿਮ ਦ੍ਰਿਸ਼ਾਂ ਦਾ ਫਿਲਮਾਂਕਣ ਪੰਜਾਬ ਵਿੱਚ ਵੀ ਕੀਤਾ ਜਾਵੇਗਾ।

ਦਿਲਜੀਤ ਦੁਸਾਂਝ ਸਟਾਰਰ 'ਸੱਜਣ ਸਿੰਘ ਰੰਗਰੂਟ' ਤੋਂ ਇਲਾਵਾ ਸਿੱਪੀ ਗਿੱਲ ਨਾਲ 'ਟਾਈਗਰ' ਅਤੇ ਹੋਰ ਕਈ ਬਹੁ ਚਰਚਿਤ ਪੰਜਾਬੀ ਅਤੇ ਕੈਨੇਡੀਅਨ ਫਿਲਮਾਂ ਫਿਲਮਾਂ ਨਿਰਮਿਤ ਕਰ ਚੁੱਕੇ ਨਿਰਮਾਤਾ ਬੌਬੀ ਬਜਾਜ ਅਨੁਸਾਰ ਸੰਗੀਤਮਈ-ਰੁਮਾਂਟਿਕ ਅਤੇ ਰੁਮਾਂਚਿਕ ਕਾਮੇਡੀ ਕਹਾਣੀਸਾਰ ਅਧੀਨ ਸਾਹਮਣੇ ਲਿਆਂਦੀ ਜਾ ਰਹੀ ਇਹ ਫਿਲਮ, ਜਿਸ ਵਿੱਚ ਗਾਇਕ ਅਤੇ ਅਦਾਕਾਰ ਜੱਸੀ ਗਿੱਲ ਇੱਕ ਸ਼ਾਨਦਾਰ ਅਤੇ ਨਿਵੇਕਲੇ ਰੋਲ ਦੁਆਰਾ ਦਰਸ਼ਕਾਂ ਅਤੇ ਅਪਣੇ ਚਾਹੁੰਣ ਵਾਲਿਆ ਸਨਮੁੱਖ ਹੋਣਗੇ।

ਕੈਨੇਡਾ ਤੋਂ ਈਟੀਵੀ ਭਾਰਤ ਨਾਲ ਉਚੇਚੇ ਜਾਣਕਾਰੀ ਸਾਂਝੇ ਕਰਦਿਆਂ ਦੱਸਿਆ ਕਿ ਪ੍ਰੀ-ਪ੍ਰੋਡੋਕਸ਼ਨ ਪੜਾਅ ਵਿੱਚੋਂ ਗੁਜ਼ਰ ਰਹੀ ਇਹ ਫਿਲਮ ਅਗਲੇ ਦਿਨੀਂ ਫਲੌਰ 'ਤੇ ਜਾ ਰਹੀ ਹੈ, ਜਿਸ ਦੀ ਸਟਾਰ-ਕਾਸਟ ਅਤੇ ਹੋਰਨਾਂ ਰਸਮੀ ਪਹਿਲੂਆਂ ਨੂੰ ਜਲਦ ਹੀ ਰਿਵੀਲ ਕਰ ਦਿੱਤਾ ਜਾਵੇਗਾ।

ਉਨਾਂ ਹੋਰ ਵਿਸਥਾਰਕ ਜਾਣਕਾਰੀ ਸਾਂਝੇ ਕਰਦਿਆਂ ਦੱਸਿਆ ਕਿ ਵਿਸ਼ਾਲ ਕੈਨਵਸ ਅਧੀਨ ਬਣਾਈ ਜਾ ਰਹੀ ਇਸ ਫਿਲਮ ਦੇ ਗਾਣਿਆਂ ਦੀ ਰਿਕਾਰਡਿੰਗ ਦਾ ਸਿਲਸਿਲਾ ਵੀ ਤੇਜ਼ੀ ਨਾਲ ਮੁਕੰਮਲਤਾ ਵੱਲ ਵੱਧ ਰਿਹਾ ਹੈ ਜਿਸ ਵਿਚਲੇ ਸਦਾ ਬਹਾਰ ਗਾਣਿਆਂ ਨੂੰ ਜੱਸੀ ਗਿੱਲ ਵੀ ਆਪਣੀ ਆਵਾਜ਼ ਦੇਣਗੇ।

ਉਕਤ ਫਿਲਮ ਨਾਲ ਜੁੜੇ ਕੁਝ ਖਾਸ ਪਹਿਲੂਆਂ ਦੀ ਗੱਲ ਕੀਤੀ ਜਾਵੇ ਤਾਂ ਇਸ ਡ੍ਰਾਮੈਟਿਕ ਕਾਮੇਡੀ ਫਿਲਮ ਦੁਆਰਾ ਨਿਰਦੇਸ਼ਕ ਦੇ ਤੌਰ 'ਤੇ ਪਾਲੀਵੁੱਡ ਵਿੱਚ ਸ਼ਾਨਦਾਰ ਫਿਲਮੀ ਪਾਰੀ ਦਾ ਆਗਾਜ਼ ਕਰਨਗੇ ਨਿਰਦੇਸ਼ਕ ਰੂਪਨ ਬਲ, ਜੋ ਹਾਲ ਹੀ ਦਿਨਾਂ ਵਿੱਚ ਕਈ ਬਿਹਤਰੀਨ ਮਿਊਜ਼ਿਕ ਵੀਡੀਓਜ਼ ਦਾ ਨਿਰਦੇਸ਼ਨ ਕਰ ਚੁੱਕੇ ਹਨ, ਜਿੰਨ੍ਹਾਂ ਵਿੱਚ 'ਜੀਅ ਨੀ ਲੱਗਦਾ' ਅਤੇ 'ਚਿੱਠੀਆਂ' (ਕਰਨ ਔਜਲਾ), 'ਪੰਜਾਬੀਆਂ ਦੀ'( ਗੁਰੂ ਰੰਧਾਵਾ), 'ਡੌਟ ਜੱਜ' (ਅਰਸ਼ ਚਾਹਲ), 'ਪਟੋਲੇ' (ਜੈਜੀ ਬੀ-ਸੋਨੂੰ ਕੱਕੜ) ਆਦਿ ਸ਼ੁਮਾਰ ਰਹੇ ਹਨ।

ABOUT THE AUTHOR

...view details