ਹੈਦਰਾਬਾਦ: ਦੇਸ਼ ਭਰ ਦੇ ਮੈਡੀਕਲ, ਡੈਂਟਲ ਅਤੇ ਨਰਸਿੰਗ ਕਾਲਜਾਂ 'ਚ ਸ਼ਾਮਲ ਹੋਣ ਵਾਲੇ ਅੰਡਰਗਰੈਜੂਏਟ ਪੱਧਰ ਦੇ ਕੋਰਸਾਂ ਵਿੱਚ ਇਸ ਸਾਲ ਦਾਖ਼ਲੇ ਲਈ ਨੈਸ਼ਨਲ ਟੈਸਟਿੰਗ ਏਜੰਸੀ (ਐਨਟੀਏ) ਦੁਆਰਾ ਆਯੋਜਿਤ ਕੀਤੇ ਜਾਣ ਵਾਲੀ ਰਾਸ਼ਟਰੀ ਯੋਗਤਾ ਪ੍ਰੀਖਿਆ ਲਈ ਐਪਲੀਕੇਸ਼ਨ ਪ੍ਰੀਕਿਰੀਆ ਚੱਲ ਰਹੀ ਹੈ। ਇਸ ਪ੍ਰੀਖਿਆ 'ਚ ਸ਼ਾਮਲ ਹੋਣ ਲਈ ਹੁਣ ਤੱਕ ਏਜੰਸੀ ਨੂੰ 25 ਲੱਖ ਤੋਂ ਜ਼ਿਆਦਾ ਐਪਲੀਕੇਸ਼ਨਾਂ ਮਿਲ ਚੁੱਕੀਆਂ ਹਨ।
ETV Bharat / education-and-career
NEET UG ਦਾਖਲੇ ਦੀ ਪ੍ਰੀਖਿਆ ਲਈ ਹੁਣ ਇਸ ਦਿਨ ਤੱਕ ਕਰ ਸਕੋਗੇ ਰਜਿਸਟਰ, NTA ਨੇ ਅਪਲਾਈ ਕਰਨ ਦੀ ਤਰੀਕ ਵਧਾਈ ਅੱਗੇ
NEET UG 2024: NTA ਵੱਲੋ ਆਯੋਜਿਤ ਕੀਤੇ ਜਾਣ ਵਾਲੀ NEET UG ਦਾਖਲੇ ਦੀ ਪ੍ਰੀਖਿਆ ਲਈ ਅਪਲਾਈ ਕਰਨ ਦੀ ਤਰੀਕ 16 ਮਾਰਚ ਤੱਕ ਵਧਾ ਦਿੱਤੀ ਗਈ ਹੈ।
Published : Mar 13, 2024, 3:23 PM IST
NTA ਦੁਆਰਾ ਹਰ ਸਾਲ ਆਯੋਜਿਤ ਕੀਤੀ ਜੀ ਰਹੀ NEET UG ਦਾਖਲੇ ਦੀ ਪ੍ਰੀਖਿਆ ਲਈ ਸਾਲ 2019 'ਚ 15.19 ਲੱਖ ਐਪਲੀਕੇਸ਼ਨਾਂ ਤੋਂ ਬਾਅਦ ਹਰੇਕ ਸਾਲ ਉਮੀਦਵਾਰਾਂ ਦੀ ਗਿਣਤੀ 'ਚ ਲਗਾਤਾਰ ਵਾਧਾ ਦੇਖਣ ਨੂੰ ਮਿਲਿਆ ਹੈ। ਜਿੱਥੇ 2020 'ਚ 15.97 ਲੱਖ ਰਜਿਸਟਰ ਹੋਏ ਸੀ, ਜਦਕਿ 2021 'ਚ 16 ਲੱਖ, 2022 'ਚ 18 ਲੱਖ ਅਤੇ 2023 'ਚ 20 ਲੱਖ ਤੋਂ ਜ਼ਿਆਦਾ ਐਪਲੀਕੇਸ਼ਨਾਂ NTA ਨੂੰ ਮਿਲ ਚੁੱਕੀਆਂ ਹਨ। ਹਾਲਾਂਕਿ, ਇਸ ਵਾਰ ਇਹ ਗਿਣਤੀ 25 ਲੱਖ ਤੋਂ ਜ਼ਿਆਦਾ ਹੋ ਚੁੱਕੀ ਹੈ। ਇਹ ਗਿਣਤੀ ਹੋਰ ਵਧਣ ਦੀ ਉਮੀਦ ਹੈ। ਇਸ ਲਈ NTA ਨੇ NEET UG ਦਾਖਲੇ ਦੀ ਪ੍ਰੀਖਿਆ ਲਈ ਅਪਲਾਈ ਕਰਨ ਦੀ ਤਰੀਕ ਨੂੰ ਅੱਗੇ ਵਧਾ ਦਿੱਤਾ ਹੈ।
NEET UG ਦਾਖਲੇ ਲਈ 16 ਮਾਰਚ ਤੱਕ ਕਰ ਸਕੋਗੇ ਅਪਲਾਈ: NEET UG ਲਈ NTA ਨੂੰ ਅਜੇ ਹੋਰ ਐਲੀਕੇਸ਼ਨਾਂ ਪ੍ਰਾਪਤ ਹੋਣ ਦੀ ਉਮੀਦ ਹੈ, ਕਿਉਕਿ ਹੁਣ ਅਪਲਾਈ ਕਰਨ ਦੀ ਤਰੀਕ 16 ਮਾਰਚ ਤੱਕ ਕਰ ਦਿੱਤੀ ਗਈ ਹੈ। ਜਿਹੜੇ ਉਮੀਦਵਾਰਾਂ ਨੇ ਅਜੇ ਤੱਕ ਰਜਿਸਟਰ ਨਹੀਂ ਕੀਤਾ ਹੈ, ਉਹ 16 ਮਾਰਚ ਤੱਕ ਅਪਲਾਈ ਕਰ ਸਕਦੇ ਹਨ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ NEET UG ਦਾਖਲੇ ਦੀ ਪ੍ਰੀਖਿਆ ਲਈ ਅਪਲਾਈ ਕਰਨ ਦੀ ਤਰੀਕ 9 ਫਰਵਰੀ ਤੋਂ ਸ਼ੁਰੂ ਕੇ 9 ਮਾਰਚ ਨੂੰ ਖਤਮ ਹੋ ਗਈ ਸੀ। ਹਾਲਾਂਕਿ, ਹੁਣ ਏਜੰਸੀ ਨੇ ਅਪਲਾਈ ਕਰਨ ਦੀ ਆਖਰੀ ਤਰੀਕ ਵਧਾ ਕੇ 16 ਮਾਰਚ ਤੱਕ ਕਰ ਦਿੱਤੀ ਹੈ। ਇਸ ਬਾਰੇ ਏਜੰਸੀ ਵੱਲੋ ਜਾਣਕਾਰੀ ਸ਼ੇਅਰ ਕੀਤੀ ਗਈ ਹੈ।