ਹੈਦਰਾਬਾਦ: ਡੈਂਟਲ ਪੀਜੀ ਕੋਰਸ ਕਰਨ ਵਾਲੇ ਵਿਦਿਆਰਥੀਆਂ ਲਈ ਜ਼ਰੂਰੀ ਖਬਰ ਸਾਹਮਣੇ ਆਈ ਹੈ। ਦੇਸ਼ ਭਰ ਦੇ ਸਰਕਾਰੀ ਅਤੇ ਪ੍ਰਾਈਵੇਟ ਡੈਂਟਲ ਕਾਲਜਾਂ ਵਿੱਚ ਹੋਣ ਵਾਲੇ ਮਾਸਟਰ ਕੋਰਸਾਂ ਵਿੱਚ ਦਾਖਲੇ ਲਈ ਆਯੋਜਿਤ ਕੀਤੇ ਜਾਣ ਵਾਲੀ NEET MDS 'ਚ ਸ਼ਾਮਲ ਹੋਣ ਲਈ ਜ਼ਰੂਰੀ ਆਨਲਾਈਨ ਰਜਿਸਟਰ ਦੀ ਪ੍ਰੀਕਿਰੀਆਂ ਅੱਜ ਖਤਮ ਹੋਣ ਜਾ ਰਹੀ ਹੈ। NBEMS ਦੁਆਰਾ ਆਯੋਜਿਤ ਕੀਤੇ ਜਾਣ ਵਾਲੀ ਦਾਖਲਾ ਪ੍ਰੀਖਿਆ ਲਈ ਉਮੀਦਵਾਰ ਅੱਜ ਰਾਤ 11:55 ਵਜੇ ਤੱਕ ਆਨਲਾਈਨ ਰਜਿਸਟਰ ਕਰ ਸਕਦੇ ਹਨ।
ਇਸ ਤਰ੍ਹਾਂ ਕਰੋ NEET MDS ਲਈ ਰਜਿਸਟਰ:ਜਿਹੜੇ ਉਮੀਦਵਾਰਾਂ ਨੇ ਅਜੇ ਤੱਕ NEET MDS ਲਈ ਆਪਣਾ ਰਜਿਸਟਰ ਨਹੀਂ ਕੀਤਾ ਹੈ, ਉਹ NBEMS ਦੀ ਅਧਿਕਾਰਿਤ ਵੈੱਬਸਾਈਟ natboard.edu.in 'ਤੇ ਸੰਬੰਧਿਤ ਸੈਕਸ਼ਨ ਵਿੱਚ ਐਕਟਿਵ ਲਿੰਕ ਤੋਂ ਐਪਲੀਕੇਸ਼ਨ ਪੇਜ 'ਤੇ ਜਾ ਕੇ ਆਪਣਾ ਰਜਿਸਟਰ ਕਰ ਸਕਦੇ ਹਨ। ਹਾਲਾਂਕਿ, ਅਪਲਾਈ ਤੋਂ ਪਹਿਲਾ ਉਮੀਦਵਾਰਾਂ NEET MDS ਸੂਚਨਾ ਬੁਲੇਟਿਨ ਨੂੰ ਧਿਆਨ ਨਾਲ ਪੜ੍ਹ ਲੈਣ।