ਹੈਦਰਾਬਾਦ: ਜੇਈਈ ਮੇਨ ਅਪ੍ਰੈਲ ਸੈਸ਼ਨ ਦੇ ਨਤੀਜਿਆਂ ਦਾ ਐਲਾਨ ਹੋਣ ਤੋਂ ਬਾਅਦ ਹੁਣ ਇੰਡੀਅਨ ਇੰਸਟੀਚਿਊਟ ਆਫ ਟੈਕਨਾਲੋਜੀ ਮਦਰਾਸ ਵੱਲੋ ਜੇਈਈ ਐਡਵਾਂਸਡ 2024 ਲਈ ਔਨਲਾਈਨ ਪ੍ਰੀਕਿਰੀਆ ਸ਼ੁਰੂ ਕਰ ਦਿੱਤੀ ਗਈ ਹੈ। ਜਿਹੜੇ ਉਮੀਦਵਾਰ ਇਸ ਪ੍ਰੀਖਿਆ 'ਚ ਸ਼ਾਮਲ ਹੋਣਾ ਚਾਹੁੰਦੇ ਹਨ, ਉਹ ਤਰੁੰਤ ਅਪਲਾਈ ਕਰ ਸਕਦੇ ਹਨ। ਜੇਈਈ ਐਡਵਾਂਸਡ 2024 ਲਈ ਐਪਲੀਕੇਸ਼ਨ ਫਾਰਮ IIT ਮਦਰਾਸ ਦੁਆਰਾ ਅਧਿਕਾਰਿਤ ਪੋਰਟਲ jeeadv.ac.in 'ਤੇ ਜਾ ਕੇ ਭਰਿਆ ਜਾ ਸਕਦਾ ਹੈ।
ਇਹ ਉਮੀਦਵਾਰ ਕਰ ਸਕਦੇ ਨੇ ਜੇਈਈ ਐਡਵਾਂਸਡ ਲਈ ਅਪਲਾਈ: ਜੇਈਈ ਐਡਵਾਂਸਡ ਪ੍ਰੀਖਿਆ ਲਈ ਉਹ ਲੋਕ ਅਪਲਾਈ ਕਰ ਸਕਦੇ ਹਨ, ਜਿਨ੍ਹਾਂ ਨੇ ਜੇਈਈ ਮੇਨ ਪ੍ਰੀਖਿਆ 'ਚ ਟਾਪ 2.5 ਲੱਖ ਦਾ ਰੈਂਕ ਹਾਸਿਲ ਕੀਤਾ ਹੈ। ਇਹ ਉਮੀਦਵਾਰ ਇਸ ਪ੍ਰੀਖਿਆ 'ਚ ਸ਼ਾਮਲ ਹੋ ਸਕਣਗੇ ਅਤੇ ਨਿਰਧਾਰਿਤ ਕੱਟ-ਆਫ ਅੰਕ ਪ੍ਰਾਪਤ ਕਰਨ ਵਾਲੇ ਵਿਦਿਆਰਥੀ ਦੇਸ਼ ਭਰ ਦੇ ਇੰਡੀਅਨ ਇੰਸਟੀਚਿਊਟ ਆਫ਼ ਟੈਕਨਾਲੋਜੀ (IITs) ਵਿੱਚ ਆਯੋਜਿਤ ਹੋਣ ਵਾਲੇ ਬੈਚਲਰ ਡਿਗਰੀ ਪ੍ਰੋਗਰਾਮਾਂ ਵਿੱਚ ਦਾਖਲਾ ਲੈਣ ਦੇ ਯੋਗ ਹੋਣਗੇ।