ਪੰਜਾਬ

punjab

ETV Bharat / education-and-career

ਪੰਜਾਬ ਦੇ ਸਕੂਲਾਂ 'ਚ ਆਨਲਾਈਨ ਰਜਿਸਟ੍ਰੇਸ਼ਨ ਸ਼ੁਰੂ, ਦੇਰੀ ਕਰਨ 'ਤੇ ਇੰਨੇ ਰੁਪਏ ਤੱਕ ਦੀ ਫੀਸ ਦਾ ਕਰਨਾ ਪਵੇਗਾ ਭੁਗਤਾਨ - PSEB Update - PSEB UPDATE

Online Registration Started in Punjab Schools: ਪੰਜਾਬ ਦੇ ਸਾਰੇ ਸਕੂਲਾਂ 'ਚ ਜਮਾਤ 9ਵੀਂ ਤੋਂ ਲੈ ਕੇ 12ਵੀਂ ਤੱਕ ਆਨਲਾਈਨ ਰਜਿਸਟ੍ਰੇਸ਼ਨ ਪ੍ਰੀਕਿਰਿਆਂ ਸ਼ੁਰੂ ਹੋ ਗਈ ਹੈ। ਪ੍ਰੀਕਿਰੀਆਂ ਨੂੰ ਦੋ ਹਿੱਸਿਆ 'ਚ ਵੰਡਿਆ ਗਿਆ ਹੈ।

Online Registration Started in Punjab Schools
Online Registration Started in Punjab Schools (Getty Images)

By ETV Bharat Punjabi Team

Published : Jul 1, 2024, 11:13 AM IST

ਹੈਦਰਾਬਾਦ ਡੈਸਕ: ਪੰਜਾਬ ਦੇ ਸਕੂਲਾਂ 'ਚ 9ਵੀਂ ਤੋਂ ਲੈ ਕੇ 12ਵੀਂ ਜਮਾਤ ਤੱਕ ਆਨਲਾਈਨ ਰਜਿਸਟ੍ਰੇਸ਼ਨ ਪ੍ਰੀਕਿਰੀਆਂ ਸ਼ੁਰੂ ਕਰ ਦਿੱਤੀ ਗਈ ਹੈ। ਬੋਰਡ ਨੇ ਕਿਹਾ ਹੈ ਕਿ ਤੈਅ ਸਮੇਂ ਸੀਮਾ 'ਚ ਸਾਰੀ ਪ੍ਰੀਕਿਰੀਆਂ ਪੂਰੀ ਕੀਤੀ ਜਾਵੇ। ਸਮੇਂ ਤੋਂ ਬਾਅਦ ਕਿਸੇ ਨੂੰ ਵੀ ਦੁਬਾਰਾ ਮੌਕਾ ਨਹੀਂ ਮਿਲੇਗਾ ਅਤੇ ਬਾਅਦ 'ਚ ਆਉਣ ਵਾਲੀਆਂ ਐਪਲੀਕੇਸ਼ਨਾਂ ਨੂੰ ਸਵੀਕਾਰ ਵੀ ਨਹੀਂ ਕੀਤਾ ਜਾਵੇਗਾ। ਇਸਦੇ ਨਾਲ ਹੀ, ਜਿਹੜੇ ਵਿਦਿਆਰਥੀ ਰਜਿਸਟ੍ਰੇਸ਼ਨ ਕਰਵਾਉਣ 'ਚ ਲੇਟ ਹੁੰਦੇ ਹਨ, ਉਨ੍ਹਾਂ ਨੂੰ 500 ਤੋਂ 1500 ਰੁਪਏ ਤੱਕ ਦੀ ਫੀਸ ਵੀ ਅਦਾ ਕਰਨੀ ਪੈ ਸਕਦੀ ਹੈ।

ਰਜਿਸਟ੍ਰੇਸ਼ਨ ਕਰਨ ਦੀਆਂ ਤਰੀਕਾਂ ਅਤੇ ਲੇਟ ਫੀਸ: PSEB ਅਨੁਸਾਰ, ਜਮਾਤ 9ਵੀਂ ਅਤੇ 11ਵੀਂ ਦੇ ਵਿਦਿਆਰਥੀ 21 ਅਗਸਤ ਤੱਕ ਬਿਨ੍ਹਾਂ ਕਿਸੇ ਲੇਟ ਫੀਸ ਦੇ ਰਜਿਸਟਰ ਕਰਵਾ ਸਕਦੇ ਹਨ ਅਤੇ 22 ਅਗਸਤ ਤੋਂ 17 ਸਤੰਬਰ ਤੱਕ ਹਰ ਵਿਦਿਆਰਥੀ ਨੂੰ 500 ਰੁਪਏ ਤੱਕ ਲੇਟ ਫੀਸ ਜਮ੍ਹਾਂ ਕਰਵਾਉਣੀ ਪਵੇਗੀ, ਜਦਕਿ 18 ਸਤੰਬਰ ਤੋਂ 9 ਅਕਤੂਬਰ ਤੱਕ 1500 ਰੁਪਏ ਹਰ ਵਿਦਿਆਰਥੀ ਨੂੰ ਦੇਣੇ ਪੈਣਗੇ। ਦੂਜੇ ਪਾਸੇ 10ਵੀਂ ਅਤੇ 12ਵੀਂ ਲਈ 4 ਜੁਲਾਈ ਤੋਂ 28 ਅਗਸਤ ਤੱਕ ਬਿਨ੍ਹਾਂ ਲੇਟ ਫੀਸ ਦੇ ਰਜਿਸਟ੍ਰੇਸ਼ਨ ਪ੍ਰੀਕਿਰੀਆਂ ਚੱਲੇਗੀ। 29 ਅਗਸਤ ਤੋਂ 17 ਸਤੰਬਰ ਤੱਕ 500 ਰੁਪਏ ਹਰ ਵਿਦਿਆਰਥੀ ਅਤੇ 18 ਸਤੰਬਰ ਤੋਂ 9 ਅਕਤੂਬਰ ਤੱਕ 1500 ਰੁਪਏ ਹਰ ਵਿਦਿਆਰਥੀ ਨੂੰ ਲੇਟ ਫੀਸ ਜਮ੍ਹਾਂ ਕਰਵਾਉਣੀ ਹੋਵੇਗੀ।

PSEB ਅਨੁਸਾਰ, ਜੇਕਰ ਕਿਸੇ ਵਿਦਿਆਰਥੀ ਦੀ ਰਜਿਸਟ੍ਰੇਸ਼ਨ ਪ੍ਰੀਕਿਰੀਆਂ ਪੂਰੀ ਨਹੀਂ ਹੁੰਦੀ, ਤਾਂ ਇਸ ਲਈ ਸਕੂਲ ਪ੍ਰਿੰਸੀਪਲ ਜ਼ਿੰਮੇਵਾਰ ਹੋਣਗੇ। ਇਸ ਲਈ ਸਾਰੇ ਸਕੂਲਾਂ ਨੂੰ ਇਹ ਪ੍ਰੀਕਿਰੀਆਂ ਤੈਅ ਸਮੇਂ ਅੰਦਰ ਪੂਰੀ ਕਰਨੀ ਹੋਵੇਗੀ।

ABOUT THE AUTHOR

...view details