ਹੈਦਰਾਬਾਦ: ਨੌਕਰੀ ਲੱਭ ਰਹੇ ਉਮੀਦਵਾਰਾਂ ਲਈ ਇੱਕ ਵਧੀਆ ਖਬਰ ਆਈ ਹੈ। ਇੰਡੀਅਨ ਆਇਲ ਕਾਰਪੋਰੇਸ਼ਨ ਨੇ ਅਪ੍ਰੈਂਟਿਸ ਐਕਟ, 1961 ਦੇ ਤਹਿਤ ਵੱਡੀ ਗਿਣਤੀ ਵਿੱਚ ਭਰਤੀਆਂ ਕੱਢੀਆਂ ਹਨ। ਦਿਲਚਸਪੀ ਰੱਖਣ ਵਾਲੇ ਅਤੇ ਯੋਗ ਉਮੀਦਵਾਰ 1 ਫਰਵਰੀ 2024 ਤੱਕ ਅਧਿਕਾਰਤ ਵੈੱਬਸਾਈਟ iocl.com ਰਾਹੀਂ ਅਪਲਾਈ ਕਰ ਸਕਦੇ ਹਨ। ਕੁੱਲ ਅਸਾਮੀਆਂ ਦੀ ਗਿਣਤੀ 473 ਹੈ। ਇਹ ਭਰਤੀ ਅਪ੍ਰੈਂਟਿਸ ਦੀਆਂ ਖਾਲੀ ਅਸਾਮੀਆਂ ਨੂੰ ਭਰਨ ਲਈ ਕੀਤੀ ਜਾ ਰਹੀ ਹੈ। ਇਹ ਅਸਾਮੀਆਂ ਮਕੈਨੀਕਲ, ਇਲੈਕਟ੍ਰੀਕਲ, ਟੀ ਐਂਡ ਆਈ, ਹਿਊਮਨ ਰਿਸੋਰਸ, ਅਕਾਊਂਟਸ/ਫਾਈਨਾਂਸ ਅਤੇ ਡਾਟਾ ਐਂਟਰੀ ਆਪਰੇਟਰ ਵਰਗੇ ਵੱਖ-ਵੱਖ ਟਰੇਡਾਂ ਲਈ ਹੈ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਚੋਣ ਲਈ ਲਿਖਤੀ ਪ੍ਰੀਖਿਆ ਹੋਵੇਗੀ। ਪ੍ਰੀਖਿਆ ਵਿੱਚ MCQ ਵਾਲੇ ਪ੍ਰਸ਼ਨ ਹੋਣਗੇ। ਪੇਪਰ 100 ਅੰਕਾਂ ਦਾ ਹੋਵੇਗਾ, ਜਿਸ ਵਿੱਚ ਹਰੇਕ ਪ੍ਰਸ਼ਨ ਲਈ ਇੱਕ ਅੰਕ ਦਿੱਤਾ ਜਾਵੇਗਾ। ਕੋਈ ਵੀ ਨੈਗੇਟਿਵ ਮਾਰਕਿੰਗ ਨਹੀਂ ਹੋਵੇਗੀ। ਤਨਖਾਹ ਨਿਯਮਾਂ ਅਨੁਸਾਰ ਦਿੱਤੀ ਜਾਵੇਗੀ ਅਤੇ ਇਹ ਅਸਾਮੀਆਂ 12 ਮਹੀਨਿਆਂ ਲਈ ਹਨ।
ਅਪਲਾਈ ਕਰਨ ਲਈ ਉਮੀਦਵਾਰਾਂ ਦੀ ਉਮਰ: ਅਪਲਾਈ ਕਰਨ ਵਾਲੇ ਉਮੀਦਵਾਰਾਂ ਦੀ ਉਮਰ 18 ਤੋਂ 24 ਸਾਲ ਦੇ ਵਿਚਕਾਰ ਹੋਣੀ ਚਾਹੀਦੀ ਹੈ। ਉਮਰ ਦੀ ਗਣਨਾ 12 ਜਨਵਰੀ, 2024 ਨੂੰ ਆਧਾਰ ਮੰਨ ਕੇ ਕੀਤੀ ਜਾਵੇਗੀ। ਇਸਦੇ ਨਾਲ ਹੀ, ਰਾਖਵੀਂ ਸ਼੍ਰੇਣੀ ਦੇ ਉਮੀਦਵਾਰਾਂ ਨੂੰ ਉਪਰਲੀ ਉਮਰ ਸੀਮਾ ਵਿੱਚ ਛੋਟ ਦਿੱਤੀ ਜਾਵੇਗੀ। ਵਧੇਰੇ ਜਾਣਕਾਰੀ ਲਈ ਉਮੀਦਵਾਰ ਅਧਿਕਾਰਤ ਵੈੱਬਸਾਈਟ ਤੋਂ ਨੋਟੀਫਿਕੇਸ਼ਨ ਚੈੱਕ ਕਰ ਸਕਦੇ ਹਨ।