ਹੈਦਰਾਬਾਦ: NTA ਦੁਆਰਾ ਜੇਈਈ ਮੇਨ ਸੈਸ਼ਨ 2 ਦੀ ਪ੍ਰੀਖਿਆ ਦਾ ਆਯੋਜਨ 4,5,6,8 ਅਤੇ 9 ਅਪ੍ਰੈਲ ਨੂੰ ਕੀਤਾ ਗਿਆ ਸੀ ਅਤੇ ਉੱਤਰ ਕੁੰਜੀ 12 ਅਪ੍ਰੈਲ ਨੂੰ ਜਾਰੀ ਕੀਤੀ ਗਈ ਸੀ, ਜਿਸ 'ਤੇ ਉਮੀਦਵਾਰ 14 ਅਪ੍ਰੈਲ ਤੱਕ ਆਪਣਾ ਇਤਰਾਜ਼ ਦੱਸ ਸਕਦੇ ਸੀ। ਇਨ੍ਹਾਂ ਇੰਤਰਾਜ਼ਾਂ ਦੀ ਜਾਂਚ ਤੋਂ ਬਾਅਦ ਹੁਣ ਨਤੀਜਿਆਂ ਦਾ ਜਲਦ ਹੀ ਐਲਾਨ ਕੀਤਾ ਜਾ ਸਕਦਾ ਹੈ। ਫਿਲਹਾਲ, ਅਜੇ ਇਨ੍ਹਾਂ ਨਤੀਜਿਆਂ ਦੀ ਤਰੀਕ ਦਾ ਕੋਈ ਐਲਾਨ ਨਹੀਂ ਕੀਤਾ ਗਿਆ ਹੈ। ਪਰ ਕਿਹਾ ਜਾ ਰਿਹਾ ਹੈ ਕਿ 27 ਅਪ੍ਰੈਲ ਤੋਂ ਪਹਿਲਾ ਨਤੀਜਿਆਂ ਦਾ ਐਲਾਨ ਕੀਤਾ ਜਾ ਸਕਦਾ ਹੈ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਦੇਸ਼ ਭਰ ਦੇ ਵੱਖ-ਵੱਖ ਭਾਰਤੀ ਤਕਨਾਲੋਜੀ ਸੰਸਥਾਨਾਂ ਵਿੱਚ ਦਾਖਲੇ ਲਈ ਆਯੋਜਿਤ ਕੀਤੇ ਜਾਣ ਵਾਲੀ ਜੇਈਈ ਐਡਵਾਂਸਡ 2024 ਲਈ ਰਜਿਸਟਰ ਕਰਨ ਦੀ ਪ੍ਰੀਕਿਰੀਆਂ ਵੀ 27 ਅਪ੍ਰੈਲ ਨੂੰ ਸ਼ੁਰੂ ਹੋਵੇਗੀ। ਇਸ ਪ੍ਰੀਕਿਰੀਆ ਦੇ ਸ਼ੁਰੂ ਹੋਣ ਤੋਂ ਪਹਿਲਾ NTA ਦੁਆਰਾ ਜੇਈਈ ਮੇਨ ਸੈਸ਼ਨ 2 ਦੇ ਨਤੀਜੇ ਐਲਾਨੇ ਜਾ ਸਕਦੇ ਹਨ। ਇੱਥੇ ਇਹ ਦੱਸਣਯੋਗ ਹੈ ਕਿ ਜੇਈਈ ਐਡਵਾਂਸਡ 2024 ਲਈ ਉਹ ਉਮੀਦਵਾਰ ਰਜਿਸਟਰ ਕਰ ਸਕਦੇ ਹਨ, ਜਿਨ੍ਹਾਂ ਨੇ ਜੇਈਈ ਮੇਨ ਸੈਸ਼ਨ 1 ਅਤੇ ਸੈਸ਼ਨ 2 ਜਾਂ 'ਬੈਸਟ ਆਫ਼ ਟੂ' 'ਚ ਟਾਪ 2 ਲੱਖ ਰੈਂਕ ਹਾਸਲ ਕੀਤਾ ਹੋਵੇ।
- NEET UG ਪ੍ਰੀਖਿਆ ਆਉਣ 'ਚ ਕੁਝ ਹੀ ਦਿਨ ਬਾਕੀ, ਤਿਆਰੀ ਕਰਦੇ ਸਮੇਂ ਇਨ੍ਹਾਂ ਗੱਲਾਂ ਦਾ ਜ਼ਰੂਰ ਰੱਖੋ ਧਿਆਨ - NEET UG 2024
- ਏਮਜ਼ ਨਰਸਿੰਗ ਅਫਸਰ ਯੋਗਤਾ ਟੈਸਟ ਲਈ ਐਡਮਿਟ ਕਾਰਡ ਜਲਦ ਹੋਣਗੇ ਜਾਰੀ, ਇਸ ਦਿਨ ਹੋਵੇਗੀ ਪ੍ਰੀਖਿਆ - AIIMS NORCET 6 Admit Card
- ਯੂਜੀਸੀ ਨੈੱਟ ਜੂਨ ਪ੍ਰੀਖਿਆ ਲਈ ਨੋਟੀਫਿਕੇਸ਼ਨ ਜਲਦ ਹੋਵੇਗਾ ਜਾਰੀ, ਐਨਟੀਏ ਇਸ ਵਾਰ ਪੀਐਚਡੀ ਦਾਖਲੇ ਸਮੇਤ 3 ਸ਼੍ਰੇਣੀਆਂ 'ਚ ਕਰਵਾਏਗਾ ਟੈਸਟ - UGC NET JUNE EXAM