ਪੰਜਾਬ

punjab

ETV Bharat / education-and-career

ਅਗਨੀਵੀਰ ਭਰਤੀ ਪ੍ਰੀਖਿਆ ਦੇ ਨਤੀਜਿਆਂ ਦਾ ਐਲਾਨ, ਇਸ ਤਰ੍ਹਾਂ ਕਰੋ ਚੈੱਕ - Army Agniveer Result

Army Agniveer Result: ਭਾਰਤੀ ਫੌਜ ਨੇ ਅਗਨੀਵੀਰ ਭਰਤੀ ਪ੍ਰੀਖਿਆ ਦੇ ਨਤੀਜਿਆਂ ਦਾ ਐਲਾਨ ਕਰ ਦਿੱਤਾ ਹੈ। ਇਸਦੇ ਨਾਲ ਹੀ, ਅਲੱਗ-ਅਲੱਗ ਸ਼੍ਰੇਣੀਆਂ 'ਚ ਸਫਲ ਐਲਾਨੇ ਗਏ ਉਮੀਦਵਾਰਾਂ ਦੇ ਰੋਲ ਨੰਬਰ ਵੀ ਜਾਰੀ ਕਰ ਦਿੱਤੇ ਹਨ।

By ETV Bharat Punjabi Team

Published : May 28, 2024, 10:18 AM IST

Army Agniveer Result
Army Agniveer Result (Getty Images)

ਹੈਦਰਾਬਾਦ:ਅਗਨੀਵੀਰ ਭਰਤੀ ਪ੍ਰੀਖਿਆ ਦੇ ਨਤੀਜਿਆਂ ਦਾ ਇੰਤਜ਼ਾਰ ਕਰ ਰਹੇ ਲੋਕਾਂ ਲਈ ਵੱਡੀ ਖਬਰ ਸਾਹਮਣੇ ਆਈ ਹੈ। ਭਾਰਤੀ ਫੌਜ ਨੇ ਅਗਨੀਵੀਰ ਭਰਤੀ ਪ੍ਰੀਖਿਆ ਦੇ ਨਤੀਜਿਆਂ ਦਾ ਐਲਾਨ ਕਰ ਦਿੱਤਾ ਹੈ। ਫੌਜ ਦੁਆਰਾ ਜਨਰਲ ਡਿਊਟੀ, ਟਰੇਡਸਮੈਨ ਅਤੇ ਨਰਸਿੰਗ ਅਸਿਸਟੈਂਟ ਲਈ ਅਗਨੀਵੀਰ ਭਰਤੀ ਪ੍ਰੀਖਿਆ ਦੇ ਨਤੀਜੇ ਐਲਾਨ ਕੀਤੇ ਗਏ ਹਨ। ਇਸਦੇ ਨਾਲ ਹੀ, ਅਲੱਗ ਸ਼੍ਰੇਣੀਆਂ 'ਚ ਸਫਲ ਐਲਾਨੇ ਗਏ ਉਮੀਦਵਾਰਾਂ ਦੇ ਰੋਲ ਨੰਬਰ ਵੀ ਜਾਰੀ ਕੀਤੇ ਗਏ ਹਨ।

ਇਸ ਤਰ੍ਹਾਂ ਨਤੀਜੇ ਕਰੋ ਚੈੱਕ: ਜਿਹੜੇ ਉਮੀਦਵਾਰ ਭਾਰਤੀ ਫੌਜ ਦੁਆਰਾ ਆਯੋਜਿਤ ਕੀਤੀ ਅਗਨੀਵੀਰ ਭਰਤੀ ਪ੍ਰੀਖਿਆ 'ਚ ਸ਼ਾਮਲ ਹੋਏ ਸੀ, ਉਹ ਅਲੱਗ ਸ਼੍ਰੈਣੀ 'ਚ ਸਫਲ ਐਲਾਨੇ ਗਏ ਉਮੀਦਵਾਰਾਂ ਦੀ ਸੂਚੀ 'ਚ ਆਪਣਾ ਰੋਲ ਨੰਬਰ ਚੈੱਕ ਕਰਨ ਲਈ Army ਦੇ ਭਰਤੀ ਪੋਰਟਲ joinindianarmy.nic.in 'ਤੇ ਜਾਣ। ਇਸ ਤੋਂ ਬਾਅਦ ਹੋਮ ਪੇਜ 'ਤੇ ਦਿੱਤੇ ਗਏ ਅਗਨੀਵੀਰ ਸੈਕਸ਼ਨ 'ਚ CEE Results ਦੇ ਲਿੰਕ 'ਤੇ ਕਲਿੱਕ ਕਰੋ ਅਤੇ ਫਿਰ ਨਵੇਂ ਪੇਜ 'ਤੇ ਆਪਣੇ ਨਾਲ ਸਬੰਧਿਤ ਸ਼੍ਰੈਣੀ ਦੇ ਨਤੀਜਿਆਂ ਦੇ ਲਿੰਕ 'ਤੇ ਕਲਿੱਕ ਕਰਕੇ ਉਮੀਦਵਾਰ ਸਫਲ ਐਲਾਨੇ ਗਏ ਉਮੀਦਵਾਰਾਂ ਦੇ ਰੋਲ ਨੰਬਰ ਦੇਖ ਸਕਦੇ ਹਨ।

ਅਗਨੀਵੀਰ ਭਰਤੀ ਪ੍ਰੀਖਿਆ ਕਦੋ ਹੋਈ ਸੀ?: ਭਾਰਤੀ ਫੌਜ ਦੁਆਰਾ ਜਨਰਲ ਡਿਊਟੀ, ਟੈਕਨੀਕਲ ਬ੍ਰਾਂਚ, ਕਲਰਕ ਅਤੇ ਟਰੇਡਸਮੈਨ ਸ਼੍ਰੇਣੀਆਂ ਵਿੱਚ ਅਗਨੀਵੀਰ ਦੀਆਂ ਲਗਭਗ 25 ਹਜ਼ਾਰ ਅਸਾਮੀਆਂ ਲਈ ਭਰਤੀ ਪ੍ਰਕਿਰਿਆ ਦਾ ਆਯੋਜਨ 22 ਅਪ੍ਰੈਲ ਤੋਂ 3 ਮਈ ਤੱਕ ਕੀਤਾ ਗਿਆ ਸੀ। ਦੱਸ ਦਈਏ ਕਿ ਇਸ ਭਰਤੀ ਪ੍ਰੀਕਿਰੀਆ ਦੇ ਨਤੀਜਿਆਂ ਦੇ ਐਲਾਨ ਤੋਂ ਬਾਅਦ ਹੁਣ ਸਫਲ ਐਲਾਨੇ ਗਏ ਉਮੀਦਵਾਰਾਂ ਦੀ ਚੋਣ ਪ੍ਰਕਿਰਿਆ ਦਾ ਅਗਲਾ ਪੜਾਅ ਆਯੋਜਿਤ ਕੀਤਾ ਜਾਵੇਗਾ। ਉਮੀਦਵਾਰ ਅਗਲੇ ਪੜਾਅ ਬਾਰੇ ਜਾਣਕਾਰੀ ਪਾਉਣ ਲਈ ਸਮੇਂ-ਸਮੇਂ 'ਤੇ ਫੌਜ ਦੇ ਭਰਤੀ ਪੋਰਟਲ ਨੂੰ ਚੈੱਕ ਕਰਦੇ ਰਹਿਣ।

ABOUT THE AUTHOR

...view details