ਹੈਦਰਾਬਾਦ: ਜੇਈਈ ਮੇਨ ਅਪ੍ਰੈਲ 2024 ਸੈਸ਼ਨ 'ਚ ਸ਼ਾਮਲ ਹੋਣ ਵਾਲੇ ਉਮੀਦਵਾਂ ਲਈ ਵੱਡੀ ਖਬਰ ਸਾਹਮਣੇ ਆਈ ਹੈ। NTA ਨੇ ਇੰਜੀਨੀਅਰਿੰਗ ਦਾਖਲਾ ਪ੍ਰੀਖਿਆ ਜੇਈਈ ਮੇਨ ਸੈਸ਼ਨ-2 ਦੇ ਪੇਪਰ 1 ਲਈ ਅੰਤਿਮ ਉੱਤਰ-ਕੁੰਜੀਆਂ ਅੱਜ ਜਾਰੀ ਕਰ ਦਿੱਤੀਆਂ ਹਨ। NTA ਨੇ ਉੱਤਰ ਕੁੰਜੀ ਡਾਊਨਲੋਡ ਲਿੰਕ ਨੂੰ ਅਧਿਕਾਰਿਤ ਪ੍ਰੀਖਿਆ ਪੋਰਟਲ jeemain.nta.ac.in 'ਤੇ ਐਕਟਿਵ ਕਰ ਦਿੱਤਾ ਹੈ।
NTA ਨੇ ਅੰਤਿਮ ਉੱਤਰ ਕੁੰਜੀਆਂ ਕੀਤੀਆਂ ਜਾਰੀ: ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਇੰਜੀਨੀਅਰਿੰਗ ਸੰਸਥਾਵਾਂ 'ਚ ਸ਼ਾਮਲ ਹੋਣ ਵਾਲੇ BE/B.Tech ਕੋਰਸ 'ਚ ਇਸ ਸਾਲ ਦਾਖਲੇ ਲਈ NTA ਨੇ ਜੇਈਈ ਮੇਨ 2024 ਦੇ ਦੂਜੇ ਸੈਸ਼ਨ 'ਚ ਪੇਪਰ 1 ਦਾ ਆਯੋਜਨ 4, 5, 6, 8 ਅਤੇ 9 ਅਪ੍ਰੈਲ ਨੂੰ ਕੀਤਾ ਸੀ। ਇਸ ਤੋਂ ਬਾਅਦ ਹੁਣ NTA ਨੇ ਅੰਤਿਮ ਉੱਤਰ ਕੁੰਜੀਆਂ ਜਾਰੀ ਕਰ ਦਿੱਤੀਆਂ ਹਨ।
ਨਤੀਜੇ ਵੀ ਜਲਦ ਐਲਾਨੇ ਜਾ ਸਕਦੇ: NTA ਦੁਆਰਾ ਜੇਈਈ ਮੇਨ ਸੈਸ਼ਨ-2 ਦੇ ਪੇਪਰ 1 ਦੀਆਂ ਉੱਤਰ ਕੁੰਜੀਆਂ ਜਾਰੀ ਕੀਤੇ ਜਾਣ ਤੋਂ ਬਾਅਦ ਹੁਣ ਨਤੀਜੇ ਵੀ ਐਲਾਨੇ ਜਾ ਸਕਦੇ ਹਨ। ਏਜੰਸੀ ਦੁਆਰਾ ਨਤੀਜਿਆਂ ਦੇ ਐਲਾਨਾਂ ਦੀਆਂ ਤਰੀਕਾਂ ਦਾ ਐਲਾਨ ਨਹੀਂ ਕੀਤਾ ਗਿਆ ਹੈ। ਹਾਲਾਂਕਿ, ਉਮੀਦ ਕੀਤੀ ਜਾ ਰਹੀ ਹੈ ਕਿ ਜੇਈਈ ਮੇਨ ਨਤੀਜਿਆਂ ਦਾ ਐਲਾਨ ਫਾਈਨਲ ਉੱਤਰ ਕੁੰਜੀਆਂ ਜਾਰੀ ਕੀਤੇ ਜਾਣ ਤੋਂ 1-2 ਦਿਨਾਂ 'ਚ ਕੀਤਾ ਜਾ ਸਕਦਾ ਹੈ। ਇਸ ਲਈ ਉਮੀਦਵਾਰ ਅਧਿਕਾਰਿਤ ਵੈੱਬਸਾਈਟ ਚੈੱਕ ਕਰਦੇ ਰਹਿਣ।
ਜੇਈਈ ਮੇਨ ਸੈਸ਼ਨ-2 ਉੱਤਰ ਕੁੰਜੀਆਂ ਇਸ ਤਰ੍ਹਾਂ ਕਰੋ ਡਾਊਨਲੋਡ: ਜੇਈਈ ਮੇਨ ਸੈਸ਼ਨ-2 ਉੱਤਰ ਕੁੰਜੀਆਂ ਡਾਊਨਲੋਡ ਕਰਨ ਲਈ ਪਹਿਲਾ ਅਧਿਕਾਰਿਤ ਵੈੱਬਸਾਈਟ jeemain.nta.ac.in 'ਤੇ ਜਾਓ। ਫਿਰ ਹੋਮਪੇਜ 'ਤੇ ਜੇਈਈ ਮੇਨ ਸੈਸ਼ਨ-2 ਫਾਈਨਲ ਉੱਤਰ ਕੁੰਜੀਆਂ ਲਿੰਕ 'ਤੇ ਕਲਿੱਕ ਕਰੋ ਅਤੇ ਪਰਸਨਲ ਵੇਰਵੇ ਭਰ ਕੇ ਸਬਮਿਟ ਕਰ ਦਿਓ। ਇਸ ਤਰ੍ਹਾਂ ਉੱਤਰ ਕੁੰਜੀ ਸਕ੍ਰੀਨ 'ਤੇ ਨਜ਼ਰ ਆਉਣ ਲੱਗੇਗੀ।