ਹੈਦਰਾਬਾਦ: NEET UG ਪ੍ਰੀਖਿਆ 5 ਮਈ ਨੂੰ ਹੋਣ ਜਾ ਰਹੀ ਹੈ। ਪ੍ਰੀਖਿਆ 'ਚ ਹਿੱਸਾ ਲੈਣ ਵਾਲੇ ਵਿਦਿਆਰਥੀ ਤਿਆਰੀਆਂ 'ਚ ਲੱਗੇ ਹੋਏ ਹਨ। ਇਸ ਪ੍ਰੀਖਿਆ ਦੌਰਾਨ ਦਬਾਅ ਕਾਫ਼ੀ ਵੱਧ ਜਾਂਦਾ ਹੈ। ਇਸ ਲਈ ਤੁਹਾਨੂੰ ਕੁਝ ਗੱਲਾਂ ਦਾ ਧਿਆਨ ਰੱਖ ਕੇ ਹੀ ਪ੍ਰੀਖਿਆ ਦੀ ਤਿਆਰੀ ਕਰਨੀ ਚਾਹੀਦੀ ਹੈ, ਕਿਉਕਿ ਇਸ ਪ੍ਰੀਖਿਆ ਨੂੰ ਸਭ ਤੋਂ ਔਖੀ ਮੰਨਿਆ ਜਾਂਦਾ ਹੈ। ਇਸ ਲਈ ਪ੍ਰੀਖਿਆ ਦੌਰਾਨ ਮਾਨਸਿਕ ਮਜ਼ਬੂਤੀ 'ਤੇ ਧਿਆਨ ਦੇਣਾ ਬਹੁਤ ਜ਼ਰੂਰੀ ਹੈ।
NEET UG ਪ੍ਰੀਖਿਆ ਦੀ ਤਿਆਰੀ ਕਰਦੇ ਸਮੇਂ ਇਨ੍ਹਾਂ ਗੱਲਾਂ ਦਾ ਰੱਖੋ ਧਿਆਨ:
ਆਪਣੇ ਪ੍ਰਦਰਸ਼ਨ 'ਤੇ ਧਿਆਨ ਦਿਓ: NEET UG ਦੀ ਪ੍ਰੀਖਿਆ ਦੇਣ ਲਈ ਤੁਹਾਨੂੰ ਆਪਣੇ ਪ੍ਰਦਰਸ਼ਨ ਵੱਲ ਧਿਆਨ ਦੇਣਾ ਚਾਹੀਦਾ ਹੈ। ਕਈ ਵਾਰ ਵਿਦਿਆਰਥੀ ਪ੍ਰੀਖਿਆਂ ਕੇਂਦਰਾਂ 'ਚ ਜਾ ਕੇ ਡਰ ਜਾਂਦੇ ਹਨ ਅਤੇ ਸਹੀ ਉੱਤਰ ਪਤਾ ਹੋਣ ਦੇ ਬਾਵਜੂਦ ਵੀ ਗਲਤ ਲਿੱਖ ਦਿੰਦੇ ਹਨ। ਇਸ ਲਈ ਤੁਸੀਂ ਆਪਣੀ ਸੋਚ ਨੂੰ ਮਜ਼ਬੂਤ ਰੱਖੋ। ਤਣਾਅ ਫ੍ਰੀ ਹੋ ਕੇ ਤੁਸੀਂ ਵਧੀਆ ਪ੍ਰੀਖਿਆ ਦੇ ਸਕੋਗੇ।
ਲਿਖਣ ਦੇ ਯਤਨ ਕਰੋ: ਪ੍ਰੀਖਿਆ ਲਈ ਤੁਹਾਨੂੰ ਰੋਜ਼ ਲਿਖਣ ਦੀ ਤਿਆਰੀ ਕਰਨੀ ਚਾਹੀਦੀ ਹੈ। ਇਸ ਲਈ ਤੁਸੀਂ ਦੁਪਹਿਰ 2 ਵਜੇ ਤੋਂ ਸ਼ਾਮ 5:20 ਵਜੇ ਦੇ ਵਿਚਕਾਰ ਮੌਕ ਟੈਸਟ ਦੀ ਤਿਆਰੀ ਕਰੋ। ਇਸ ਨਾਲ ਤੁਹਾਡਾ ਦਿਮਾਗ ਤੇਜ਼ ਹੋਵੇਗਾ ਅਤੇ ਤੁਸੀਂ ਵਧੀਆਂ ਤਰੀਕੇ ਨਾਲ ਪ੍ਰੀਖਿਆ ਦੇ ਸਕੋਗੇ। ਮੌਕ ਟੈਸਟ ਦੀ ਤਿਆਰੀ ਕਰਦੇ ਸਮੇਂ ਆਪਣੇ ਕੋਲ ਘੜੀ 'ਤੇ ਅਲਾਰਮ ਲਗਾ ਕੇ ਰੱਖੋ।
ਮੋਬਾਈਲ ਤੋਂ ਦੂਰੀ ਬਣਾਓ: NEET UG ਦੀ ਤਿਆਰੀ ਕਰ ਰਹੇ ਵਿਦਿਆਰਥੀ ਮੋਬਾਈਲ ਤੋਂ ਦੂਰ ਰਹਿਣ। ਰੋਜ਼ਾਨਾ ਦੁਪਹਿਰ 1 ਵਜੇ ਤੋਂ ਸ਼ਾਮ 6 ਵਜੇ ਤੱਕ ਆਪਣਾ ਫੋਨ ਦੂਰ ਰੱਖੋ ਅਤੇ ਮੌਕ ਟੈਸਟ ਦੀ ਤਿਆਰੀ ਕਰੋ। ਜੇਕਰ ਤੁਸੀਂ ਜਿਆਦਾ ਸਮੇਂ ਤੱਕ ਮੋਬਾਈਲ ਚਲਾਉਦੇ ਹੋ, ਤਾਂ ਪੜ੍ਹਾਈ ਵੱਲ ਧਿਆਨ ਨਹੀਂ ਦੇ ਸਕੋਗੇ। ਇਸਦੇ ਨਾਲ ਹੀ, ਜਲਦੀ ਥਕਾਵਟ ਮਹਿਸੂਸ ਕਰਨ ਲੱਗੋਗੇ। ਇਸਦਾ ਤੁਹਾਡੀ ਪ੍ਰੀਖਿਆ 'ਤੇ ਅਸਰ ਪੈ ਸਕਦਾ ਹੈ।
ਸਵੇਰੇ ਉੱਠਣ ਦਾ ਸਹੀ ਸਮੇਂ ਰੱਖੋ: NEET UG ਦੀ ਪ੍ਰੀਖਿਆ ਲਈ ਸਵੇਰੇ ਉੱਠਣ ਦਾ ਸਹੀ ਸਮੇਂ ਤੈਅ ਕਰੋ। ਇਸ ਪ੍ਰੀਖਿਆ ਦਾ ਸਮੇਂ ਦੁਪਹਿਰ 2 ਵਜੇ ਤੋਂ ਸ਼ਾਮ 5.20 ਵਜੇ ਦਾ ਹੁੰਦਾ ਹੈ ਅਤੇ ਪ੍ਰੀਖਿਆ ਕੇਂਦਰਾਂ 'ਚ ਦੁਪਹਿਰ 1:30 ਵਜੇ ਤੋਂ ਪਹਿਲਾ ਪਹੁੰਚਣਾ ਹੁੰਦਾ ਹੈ। ਇਸ ਲਈ ਜੇਕਰ ਤੁਸੀਂ ਸਵੇਰੇ ਜ਼ਿਆਦਾ ਜਲਦੀ ਉੱਠ ਜਾਂਦੇ ਹੋ, ਤਾਂ ਤੁਹਾਨੂੰ ਦੁਪਹਿਰ ਨੂੰ ਪ੍ਰੀਖਿਆ ਦੇ ਸਮੇਂ ਥਕਾਵਟ ਮਹਿਸੂਸ ਹੋ ਸਕਦੀ ਹੈ। ਇਸ ਲਈ ਤੁਸੀਂ 8 ਵਜੇ ਤੱਕ ਉੱਠ ਸਕਦੇ ਹੋ ਅਤੇ ਸਵੇਰ ਦਾ ਭੋਜਨ ਖਾ ਕੇ ਹੀ ਪ੍ਰੀਖਿਆ ਕੇਂਦਰ 'ਚ ਜਾਓ। ਅਜਿਹਾ ਕਰਨ ਨਾਲ ਤੁਸੀਂ ਦਿਨ ਭਰ ਉਰਜਾਵਨ ਮਹਿਸੂਸ ਕਰੋਗੇ।
ਪੂਰੀ ਨੀਂਦ ਲਓ: ਖੁਦ ਨੂੰ ਸਿਹਤਮੰਦ ਰੱਖਣ ਲਈ ਪੂਰੀ ਨੀਂਦ ਲੈਣਾ ਬਹੁਤ ਜ਼ਰੂਰੀ ਹੈ। ਜੇਕਰ ਤੁਸੀਂ ਪੂਰੀ ਨੀਂਦ ਨਹੀਂ ਲੈਂਦੇ, ਤਾਂ ਦਿਮਾਗ ਦੇ ਕੰਮਾਂ 'ਚ ਰੁਕਾਵਟ ਪੈਂਦਾ ਹੋ ਸਕਦੀ ਹੈ। ਇਸ ਲਈ ਰਾਤ ਨੂੰ 7 ਤੋਂ 8 ਘੰਟੇ ਦੀ ਨੀਂਦ ਲਓ।
ਡੂੰਘੇ ਸਾਹ ਲਓ: ਪ੍ਰੀਖਿਆ ਕੇਂਦਰ 'ਚ ਪਹੁੰਚ ਕੇ ਕਈ ਲੋਕਾਂ ਨੂੰ ਡਰ ਲੱਗਣ ਲੱਗ ਜਾਂਦਾ ਹੈ। ਇਸ ਤਰ੍ਹਾਂ ਵਿਦਿਆਰਥੀਆਂ ਨੂੰ ਜੋ ਯਾਦ ਹੁੰਦਾ ਹੈ, ਉਹ ਵੀ ਭੁੱਲ ਜਾਂਦਾ ਹੈ। ਇਸ ਲਈ ਡੂੰਘੇ ਸਾਹ ਲਓ। ਇਸ ਨਾਲ ਤਣਾਅ ਨੂੰ ਘੱਟ ਕਰਨ 'ਚ ਮਦਦ ਮਿਲੇਗੀ। ਇਸ ਲਈ ਪ੍ਰੀਖਿਆ ਦੌਰਾਨ ਹਰ 20 ਮਿੰਟ ਤੋਂ ਬਾਅਦ ਡੂੰਘੇ ਸਾਹ ਲਓ ਅਤੇ ਛੱਡੇ।