ਹੈਦਰਾਬਾਦ: CTET ਪ੍ਰੀਖਿਆ ਦੀ ਤਿਆਰੀ ਕਰ ਰਹੇ ਉਮੀਦਵਾਰਾਂ ਲਈ ਜ਼ਰੂਰੀ ਖਬਰ ਸਾਹਮਣੇ ਆਈ ਹੈ। CBSE ਦੁਆਰਾ ਜੁਲਾਈ 2024 'ਚ ਆਯੋਜਿਤ ਕੀਤੇ ਜਾਣ ਵਾਲੀ ਕੇਂਦਰੀ ਅਧਿਆਪਕ ਯੋਗਤਾ ਪ੍ਰੀਖਿਆ 'ਚ ਸ਼ਾਮਲ ਹੋਣ ਲਈ 7 ਮਾਰਚ ਤੋਂ ਅਰਜ਼ੀਆਂ ਮੰਗੀਆਂ ਜਾ ਰਹੀਆਂ ਹਨ। ਇਹ ਪ੍ਰੀਕਿਰੀਆ ਅੱਜ ਖਤਮ ਹੋਣ ਜਾ ਰਹੀ ਹੈ। ਜਿਹੜੇ ਉਮੀਦਵਾਰਾਂ ਨੇ ਅਜੇ ਰਜਿਸਟਰ ਨਹੀਂ ਕੀਤਾ ਹੈ, ਤਾਂ ਉਹ ਅੱਜ ਜਲਦ ਹੀ ਅਪਲਾਈ ਕਰਨ ਦੇਣ।
ETV Bharat / education-and-career
ਕੇਂਦਰੀ ਅਧਿਆਪਕ ਯੋਗਤਾ ਪ੍ਰੀਖਿਆ ਲਈ ਜਲਦ ਹੀ ਕਰੋ ਅਪਲਾਈ, ਜਮ੍ਹਾਂ ਕਰਵਾਉਣੀ ਪਵੇਗੀ ਇੰਨੀ ਫੀਸ - CTET July 2024
CTET July 2024: ਕੇਂਦਰੀ ਅਧਿਆਪਕ ਯੋਗਤਾ ਪ੍ਰੀਖਿਆ ਲਈ ਰਜਿਸਟਰ ਅਧਿਕਾਰਿਤ ਪੋਰਟਲ ctet.nic.in ਰਾਹੀ ਕੀਤਾ ਜਾ ਸਕੇਗਾ। ਅਪਲਾਈ ਪ੍ਰੀਕਿਰੀਆ ਅੱਜ ਖਤਮ ਹੋਣ ਜਾ ਰਹੀ ਹੈ। ਇਸ ਲਈ ਅੱਜ ਤੁਹਾਡੇ ਕੋਲ੍ਹ ਅਪਲਾਈ ਕਰਨ ਦਾ ਆਖਰੀ ਮੌਕਾ ਹੈ।
Published : Apr 2, 2024, 11:59 AM IST
ਇਸ ਤਰ੍ਹਾਂ ਕਰੋ ਰਜਿਸਟਰ: CBSE ਦੁਆਰਾ CTET ਜੁਲਾਈ 2024 ਲਈ ਰਜਿਸਟਰ ਇਸ ਪ੍ਰੀਖਿਆ ਦੇ ਅਧਿਕਾਰਿਤ ਪੋਰਟਲ ctet.nic.in ਦੇ ਰਾਹੀ ਕੀਤਾ ਜਾ ਸਕੇਗਾ। CTET ਜੁਲਾਈ 2024 ਲਈ ਅਪਲਾਈ ਕਰਨ ਵਾਲੇ ਉਮੀਦਵਾਰ ਇਸ ਪ੍ਰੀਖਿਆ ਦੇ ਪੋਰਟਲ 'ਤੇ ਜਾਣ ਤੋਂ ਬਾਅਦ ਹੋਮ ਪੇਜ 'ਤੇ ਦਿੱਤੇ ਗਏ ਆਨਲਾਈਨ ਅਪਲਾਈ ਲਿੰਕ 'ਤੇ ਕਲਿੱਕ ਕਰਨ। ਇਸ ਤੋਂ ਬਾਅਦ ਉਮੀਦਵਾਰ ਆਨਲਾਈਨ ਐਪਲੀਕੇਸ਼ਨ ਪੇਜ 'ਤੇ ਜਾ ਸਕਦੇ ਹਨ। ਇਸ ਪੇਜ 'ਤੇ ਉਮੀਦਵਾਰਾਂ ਨੂੰ ਪਹਿਲਾ ਰਜਿਸਟਰ ਕਰਨਾ ਹੋਵੇਗਾ ਅਤੇ ਫਿਰ ਰਜਿਸਟਰ ਵੇਰਵਿਆ ਨਾਲ ਲੌਗਇਨ ਕਰਕੇ ਉਮੀਦਵਾਰ ਆਪਣਾ ਐਪਲੀਕੇਸ਼ਨ ਸਬਮਿਟ ਕਰ ਸਕਣਗੇ।
- ਜੇਈਈ ਮੇਨ ਸੈਸ਼ਨ 2 ਦੀ ਪ੍ਰੀਖਿਆ ਲਈ ਐਡਮਿਟ ਕਾਰਡ ਜਾਰੀ, ਇਸ ਦਿਨ ਪ੍ਰੀਖਿਆ ਕੀਤੀ ਜਾਵੇਗੀ ਆਯੋਜਿਤ - JEE Main 2024 Admit Card
- ਨੈਸ਼ਨਲ ਐਂਟਰੈਂਸ ਸਕ੍ਰੀਨਿੰਗ ਟੈਸਟ ਲਈ ਕਰ ਲਓ ਰਜਿਸਟਰ, ਇਸ ਦਿਨ ਹੋਵੇਗਾ ਪ੍ਰੀਖਿਆ ਦਾ ਆਯੋਜਨ - National Entrance Screening Test
- ਯੂਜੀਸੀ ਨੇ ਬਦਲੇ ਪੀਐਚਡੀ ਵਿੱਚ ਦਾਖ਼ਲੇ ਦੇ ਨਿਯਮ, ਹੁਣ ਇਸ ਤਰ੍ਹਾਂ ਹੋਵੇਗੀ ਐਡਮਿਸ਼ਨ - PhD Admission Rule
ਅਪਲਾਈ ਕਰਨ ਦੀ ਫੀਸ: CTET ਜੁਲਾਈ 2024 ਪ੍ਰੀਖਿਆ ਲਈ ਅਪਲਾਈ ਕਰਨ ਵਾਲੇ ਉਮੀਦਵਾਰਾਂ ਨੂੰ CBSE ਦੁਆਰਾ ਨਿਰਧਾਰਿਤ ਪ੍ਰੀਖਿਆ ਫੀਸ ਦਾ ਭੁਗਤਾਨ ਆਨਲਾਈਨ ਕਰਨਾ ਹੋਵੇਗਾ। ਪ੍ਰੀਖਿਆ ਫੀਸ ਪੇਪਰ-1 ਜਾਂ ਪੇਪਰ-2 ਲਈ 1,000 ਰੁਪਏ ਹੈ, ਜਦਕਿ ਦੋਨੋ ਪੇਪਰਾਂ ਲਈ ਫੀਸ 1200 ਰੁਪਏ ਹੈ। ਹਾਲਾਂਕਿ, ਅਨੁਸੂਚਿਤ ਜਾਤੀਆਂ, ਅਨੁਸੂਚਿਤ ਕਬੀਲਿਆਂ ਅਤੇ ਅਪਾਹਜ ਉਮੀਦਵਾਰਾਂ ਲਈ ਪੇਪਰ 1 ਜਾਂ ਪੇਪਰ 2 ਦੀ ਫੀਸ 500 ਰੁਪਏ ਅਤੇ ਦੋਵੇਂ ਪੇਪਰਾਂ ਲਈ 600 ਰੁਪਏ ਹੈ।