ਪੰਜਾਬ

punjab

ETV Bharat / business

ਕੀ ਹੁਣ ਬੰਦ ਹੋਣਗੇ 200 ਰੁਪਏ ਦੇ ਨੋਟ ? RBI ਨੇ ਜਾਰੀ ਕੀਤਾ ਨੋਟੀਫਿਕੇਸ਼ਨ - RS 200 NOTES

ਰਿਪੋਰਟ ਮੁਤਾਬਕ 200 ਰੁਪਏ ਦੇ ਸਾਰੇ ਨੋਟ ਬਾਜ਼ਾਰ ਤੋਂ ਵਾਪਸ ਲਏ ਜਾ ਸਕਦੇ ਹਨ। ਜਾਣੋ ਇਸ 'ਤੇ ਭਾਰਤੀ ਰਿਜ਼ਰਵ ਬੈਂਕ ਦਾ ਕੀ ਕਹਿਣਾ ਹੈ?

Two Hundred Notes
ਕੀ ਹੁਣ ਬੰਦ ਹੋਣਗੇ 200 ਰੁਪਏ ਦੇ ਨੋਟ ? ... (GETTY IMAGE)

By ETV Bharat Business Team

Published : Jan 18, 2025, 8:56 AM IST

ਨਵੀਂ ਦਿੱਲੀ:ਨੋਟਬੰਦੀ ਦਾ ਦਿਨ ਤਾਂ ਤੁਹਾਨੂੰ ਜ਼ਰੂਰ ਯਾਦ ਹੋਵੇਗਾ। ਇਸ ਤੋਂ ਬਾਅਦ ਤੁਸੀਂ ਇਹ ਵੀ ਦੇਖਿਆ ਕਿ ਕਿਵੇਂ ਆਰਬੀਆਈ ਨੇ ਹੌਲੀ-ਹੌਲੀ 2000 ਰੁਪਏ ਦੇ ਨੋਟ ਵੀ ਬਾਜ਼ਾਰ ਚੋਂ ਵਾਪਸ ਲੈ ਲਏ। ਹੁਣ ਖਬਰਾਂ ਆ ਰਹੀਆਂ ਹਨ ਕਿ ਸਰਕਾਰ 200 ਰੁਪਏ ਦੇ ਨੋਟਾਂ ਲਈ ਵੀ ਅਜਿਹਾ ਹੀ ਕਦਮ ਚੁੱਕ ਸਕਦੀ ਹੈ। ਜੇਕਰ ਤੁਸੀਂ ਨਹੀਂ ਜਾਣਦੇ ਤਾਂ ਤੁਹਾਨੂੰ ਦੱਸ ਦੇਈਏ ਕਿ ਇਸ ਸਮੇਂ ਬਾਜ਼ਾਰ 'ਚ ਸਭ ਤੋਂ ਜ਼ਿਆਦਾ 500 ਅਤੇ 200 ਰੁਪਏ ਦੇ ਨੋਟ ਚੱਲ ਰਹੇ ਹਨ।

ਤੁਸੀਂ ਇਹ ਵੀ ਦੇਖਿਆ ਹੋਵੇਗਾ ਕਿ ਲਗਭਗ ਹਰ ਕਿਸੇ ਦੀ ਜੇਬ 'ਚ 200 ਜਾਂ 500 ਰੁਪਏ ਦੇ ਨੋਟ ਹਨ। ਤਾਂ ਕੀ ਮੋਦੀ ਸਰਕਾਰ ਇਸ ਨੋਟ 'ਤੇ ਪਾਬੰਦੀ ਲਗਾਉਣ ਜਾ ਰਹੀ ਹੈ? ਰਿਜ਼ਰਵ ਬੈਂਕ ਨੇ ਇਸ ਸਬੰਧ 'ਚ ਵੱਡਾ ਅਪਡੇਟ ਦਿੱਤਾ ਹੈ। ਇਸ ਸਬੰਧੀ ਆਰਬੀਆਈ ਵੱਲੋਂ ਨੋਟੀਫਿਕੇਸ਼ਨ ਵੀ ਜਾਰੀ ਕੀਤਾ ਗਿਆ ਹੈ।

RBI ਦਾ ਕੀ ਕਹਿਣਾ?

RBI ਦਾ ਕਹਿਣਾ ਹੈ ਕਿ 2000 ਰੁਪਏ ਦੇ ਨੋਟਾਂ 'ਤੇ ਪਾਬੰਦੀ ਤੋਂ ਬਾਅਦ ਦੇਸ਼ 'ਚ 200 ਅਤੇ 500 ਰੁਪਏ ਦੇ ਨਕਲੀ ਨੋਟਾਂ ਦਾ ਪ੍ਰਚਲਨ ਲਗਾਤਾਰ ਵਧ ਰਿਹਾ ਹੈ। ਭਾਰਤੀ ਰਿਜ਼ਰਵ ਬੈਂਕ ਨੇ ਲੋਕਾਂ ਨੂੰ ਲੈਣ-ਦੇਣ ਦੌਰਾਨ ਜ਼ਿਆਦਾ ਸਾਵਧਾਨ ਰਹਿਣ ਦੀ ਚਿਤਾਵਨੀ ਦਿੱਤੀ ਹੈ।

200 ਰੁਪਏ ਦੇ ਨਕਲੀ ਨੋਟ ਦੀ ਕਿਵੇਂ ਕਰੀਏ ਪਛਾਣ ?

ਤੁਸੀਂ ਕਿਵੇਂ ਜਾਣ ਸਕਦੇ ਹੋ ਕਿ ਤੁਹਾਡੀ ਜੇਬ ਵਿੱਚ 200 ਰੁਪਏ ਦਾ ਨੋਟ ਨਕਲੀ ਹੈ ਜਾਂ ਅਸਲੀਂ? ਇਹ ਜਾਣਨ ਲਈ ਤੁਹਾਨੂੰ ਉਸ ਨੂੰ ਪਛਾਣਨਾ ਪਵੇਗਾ। 200 ਰੁਪਏ ਦੇ ਨੋਟ ਦੇ ਖੱਬੇ ਪਾਸੇ ਦੇਵਨਾਗਰੀ ਲਿਪੀ ਵਿੱਚ 200 ਲਿਖਿਆ ਹੋਇਆ ਹੈ। ਮੱਧ (ਵਿਚਾਲੇ) ਵਿੱਚ ਮਹਾਤਮਾ ਗਾਂਧੀ ਦੀ ਇੱਕ ਬਹੁਤ ਹੀ ਸਪਸ਼ਟ ਤਸਵੀਰ ਹੈ ਅਤੇ RBI, Bharat, India ਅਤੇ 200 ਬਹੁਤ ਛੋਟੇ ਅੱਖਰਾਂ ਵਿੱਚ ਲਿਖੇ ਹੋਏ ਹਨ, ਭਾਵ ਮਾਈਕ੍ਰੋ ਫੌਂਟ ਵਿੱਚ। ਸੱਜੇ ਪਾਸੇ ਅਸ਼ੋਕ ਥੰਮ੍ਹ ਦਾ ਪ੍ਰਤੀਕ ਹੈ।

ਨਕਲੀ ਨੋਟਾਂ ਦੇ ਪ੍ਰਸਾਰ ਨੂੰ ਰੋਕਣ ਲਈ ਭਾਰਤੀ ਰਿਜ਼ਰਵ ਬੈਂਕ ਨੇ ਲੋਕਾਂ ਨੂੰ ਸੁਚੇਤ ਰਹਿਣ ਦੀ ਅਪੀਲ ਕੀਤੀ ਹੈ। ਭਾਰਤੀ ਰਿਜ਼ਰਵ ਬੈਂਕ ਨੇ ਲੈਣ-ਦੇਣ ਦੌਰਾਨ ਨੋਟਾਂ ਦੀ ਸਹੀ ਜਾਂਚ ਕਰਨ ਦੀ ਸਲਾਹ ਦਿੱਤੀ ਹੈ। ਆਰਬੀਆਈ ਨੇ ਕਿਹਾ ਕਿ ਜੇਕਰ ਕਿਸੇ ਨੂੰ ਨਕਲੀ ਨੋਟ ਮਿਲੇ, ਤਾਂ ਉਹ ਤੁਰੰਤ ਉਨ੍ਹਾਂ ਨੂੰ ਸਥਾਨਕ ਪ੍ਰਸ਼ਾਸਨ ਜਾਂ ਸਬੰਧਤ ਬੈਂਕ ਅਧਿਕਾਰੀਆਂ ਕੋਲ ਲੈ ਕੇ ਜਾਣ।

ABOUT THE AUTHOR

...view details